ਅਲਫ਼ ਅੱਲ੍ਹਾ ਦਾ ਕਰਮ ਏ ਸੋਹਣਿਆ ਵੇ,
ਉਹੀਓ ਮੇਲਦਾ ਉਹੀਓ ਵਿਛੋੜਦਾ ਏ।
ਉਹੀਓ ਸਾਗਰ ਪਾਰ ਲੰਘਾ ਦਿੰਦਾ,
ਉਹੀਓ ਵਿੱਚ ਝਨ੍ਹਾਂ ਦੇ ਰੋੜ੍ਹਦਾ ਏ।
ਮੇਰੇ ਮੌਲਾ ਦੀ ਮਿਹਰਬਾਨੀ ਜਿਧਰ ਵੇਖੋ,
ਕਿੰਨੇ ਚੋਜ਼ ਤੇ ਕਿੰਨੇ ਪਾਸਾਰ ਉਹਦੇ,
ਚਮਨ ਅੰਦਰ ਬਹਾਰ ਤੇ ਪਤਝੜ ਉਹੀਓ,
ਫੁੱਲ ਟਹਿਣੀ ਨਾਲ ਲਾ ਉਹੀਓ ਤੋੜਦਾ ਏ। 1204202203
ਡਾ. ਆਤਮਾ ਸਿੰਘ ਗਿੱਲ
ਮੋ – 9878883680