ਸੰਗਰੂਰ, 19 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਸੀਨੀਅਰ ਪੱਤਰਕਾਰ ਰਾਜੇਸ਼ ਬਾਂਸਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੀ ਰਾਤ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਕੁਮਾਰ ਬਾਂਸਲ (63) ਦਾ ਦਿਹਾਂਤ ਹੋ ਗਿਆ।ਸਵੇਰੇ 10 ਵਜੇ ਦੇ ਕਰੀਬ ਸਵਰਗਦੁਆਰ ਨਜ਼ਦੀਕ ਬੱਸ ਸਟੈਂਡ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਮੌਕੇ ਪ੍ਰੇਮ ਗੁਗਨਾਨੀ ਨੈਸ਼ਨਲ ਕੌਂਸਲ ਮੈਂਬਰ ਭਾਜਪਾ, ਆਮ ਆਦਮੀ ਪਾਰਟੀ ਦੇ ਮਨਪ੍ਰੀਤ ਬਾਂਸਲ, ਵਪਾਰ ਮੰਡਲ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ, ਕਰਿਆਨਾ ਐਸੋਸੀਏਸ਼ਨ ਦੇ ਜਗਜੀਤ ਸਿੰਘ ਅਹੂਜਾ, ਸ਼ੈਲੀ ਬਾਂਸਲ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ, ਨਰੇਸ਼ ਛਾਹੜੀਆ, ਡਾ. ਅੰਸ਼ੂਮਨ ਫੂਲ, ਰਾਜੀਵ ਸਿੰਗਲਾ, ਸਮਾਜ ਸੇਵੀ ਸੁਮਿਤ ਬੰਦਲਿਸ਼, ਅਰੋੜਵੰਸ਼ ਖੱਤਰੀ ਸਭਾ ਸੁਨਾਮ ਦੇ ਪ੍ਰਧਾਨ ਸੁਰਿੰਦਰਪਾਲ ਪਰੂਥੀ, ਪਵਨ ਛਾਹੜੀਆ, ਜਤਿੰਦਰ ਜੈਨ, ਸਮਾਜ ਸੇਵੀ ਪੰਕਜ ਅਰੋੜਾ, ਰੋਹਿਤ ਗੋਇਲ ਅਤੇ ਸਿਟੀ ਪ੍ਰੈਸ ਕਲੱਬ ਸੁਨਾਮ, ਪੰਜਾਬ ਪ੍ਰੈਸ ਕਲੱਬ ਸੁਨਾਮ, ਜਰਨਲਿਸਟ ਐਸੋਸੀਏਸ਼ਨ ਸੁਨਾਮ, ਐਸ.ਯੂ.ਐਸ ਪ੍ਰੈਸ ਕਲੱਬ ਸੁਨਾਮ ਆਦਿ ਤੋਂ ਪੱਤਰਕਾਰ ਭਾਈਚਾਰਾ ਅਤੇ ਹੋਰ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।ਕ੍ਰਿਸ਼ਨ ਕੁਮਾਰ ਬਾਂਸਲ ਦੀ ਹੋਈ ਇਸ ਅਚਨਚੇਤ ਮੌਤ ‘ਤੇ ਸ਼ਹਿਰ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵ: ਕ੍ਰਿਸ਼ਨ ਕੁਮਾਰ ਬਾਂਸਲ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਗਰੁੜ਼ ਪੁਰਾਣ ਪਾਠ ਦੇ ਭੋਗ 29 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਦੁਪਹਿਰ 12.00 ਤੋਂ 2.00 ਵਜੇ ਦੇ ਦਰਮਿਆਨ ਪਾਏ ਜਾਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …