Saturday, August 2, 2025
Breaking News

ਥਾਣਾ ਡੀ ਡਵੀਜ਼ਨ, ਈ ਡਵੀਜ਼ਨ ਅਤੇ ਗੇਟ ਹਕੀਮਾਂ ਦੇ ਇਲਾਕਿਆਂ ‘ਚ ਸਰਚ ਅਭਿਆਨ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਦੀਆਂ ਹਦਾਇਤਾਂ ‘ਤੇ ਨਸ਼ਾ ਤਸਕਰਾਂ, ਵਾਹਣ ਚੋਰੀ, ਸਨੈਚਿੰਗ, ਪੀ.ਓ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸਪੈਸ਼ਲ ਸਰਚ ਅਭਿਆਨ ਤਹਿਤ ਰਛਪਾਲ ਸਿੰਘ ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਕਮਿਸ਼ਨਰੇਟ ਪੁਲਿਸ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ।
              ਜਿਸ ਦੇ ਚੱਲਦਿਆਂ ਅੱਜ ਤੜਕਸਾਰ ਜੋਨ-1 ਦੇ ਥਾਣਾ ਡੀ-ਡਵੀਜ਼ਨ, ਈ-ਡਵੀਜ਼ਨ ਅਤੇ ਗੇਟ ਹਕੀਮਾਂ ਦੇ ਇਲਾਕਿਆਂ ਹਿੰਦੁਸਤਾਨ ਬਸਤੀ, ਬਾਹਰਵਾਰ ਲੋਹਗੜ੍ਹ ਗੇਟ, ਕੱਟੜਾ ਕਰਮ ਸਿੰਘ, ਦੁਰਗਿਆਨਾ ਮੰਦਰ, ਗੋਦਾਮ ਮੁਹੱਲਾ, ਕੱਟੜਾ ਸ਼ੇਰ ਸਿੰਘ, ਗਲੀ ਛੱਜੂਬਿਸ਼ਰ, ਹਾਲ ਗੇਟ, ਅੰਨਗੜ੍ਹ, ਫਰੀਕ ਸਿੰਘ ਕਲੋਨੀ ਅਤੇ ਭਰਾੜੀਵਾਲ ਆਦਿ ਵਿਖੇ ਏ.ਡੀ.ਸੀ.ਪੀ ਸਿਟੀ-1 ਨਵਜੋਤ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2 ਪ੍ਰਭਜੋਤ ਸਿੰਘ ਪੀ.ਪੀ.ਐਸ, ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਨਾਰਕੋਟਿਕ ਅੰਮ੍ਰਿਤਸਰ ਹਰਜਿੰਦਰ ਕੁਮਾਰ ਪੀ.ਪੀ.ਐਸ ਦੀ ਅਗਵਾਈ ਹੇਠ ਅਤੇ ਮੁੱਖ ਅਫ਼ਸਰ ਥਾਣਾ ਡੀ ਡਵੀਜ਼ਨ, ਮਹਿਲਾ ਐਸ.ਆਈ ਕੁਲਜੀਤ ਕੌਰ, ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਇੰਸਪੈਕਟਰ ਸੁਖਜਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੁਲਿਸ ਫੋਰਸ ਦੇ 70 ਕਰਮਚਾਰੀਆਂ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ।ਜਿਸ ਦੌਰਾਨ ਸ਼ੱਕੀ ਅਤੇ ਜ਼ਰਾਇਮ ਪੇਸ਼ਾ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੀ ਬਾਰੀਕੀ ਨਾਲ ਸਰਚ ਕੀਤੀ ਗਈ। ਇਸ ਤੋਂ ਇਲਾਵਾ ਪੀ.ਏ.ਆਈ.ਐਸ (ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ) ਐਪ ਰਾਹੀ ਫੋਟੋ ਖਿੱਚ ਕੇ ਕ੍ਰਿਮੀਨਲ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਅਤੇ ਵਾਹਨ ਐਪ ਰਾਹੀ ਘਰਾਂ ਦੇ ਅੰਦਰ ਤੇ ਬਾਹਰ ਲੱਗੇ ਵਾਹਣਾਂ ਦੀ ਮਾਲਕੀ ਬਾਰੇ ਜਾਂਚ ਕੀਤੀ ਗਈ।ਇਸ ਸਰਚ ਦੌਰਾਨ 40 ਸ਼ੱਕੀ ਵਿਅਕਤੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …