Tuesday, August 25, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਮਹਾਤਮਾ ਹੰਸ ਰਾਜ ਜਨਮ ਉਤਸਵ ‘ਤੇ ਵੈਦਿਕ ਹਵਨ ਯੱਗ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਮਹਾਤਮਾ ਹੰਸ ਰਾਜ ਜੀ ਦੇ ਜਨਮ ਉਤਸਵ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਜਜਮਾਨ ਦੀ ਭੂਮਿਕਾ ਨਿਭਾਈ ਗਈ।
                    ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸੁਦਰਸ਼ਨ ਕਪੂਰ ਅਤੇ ਆਰੀਆ ਸਮਾਜ ਦੇ ਮੈਂਬਰ ਕਰਨਲ ਵੇਦ ਮਿੱਤਰ ਦਾ ਸੁਆਗਤ ਕਰਦੇ ਹੋਏ ਆਪਣੇ ਹਵਨ ਯੱਗ ਨੂੰ ਸ੍ਰੇਸ਼ਠ ਕਰਮ ਦੱਸਿਆ।ਉਹਨਾਂ ਨੇ ਮਹਾਤਮਾ ਹੰਸ ਰਾਜ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਮਹਾਨ ਸਖਸੀਅਤਾਂ ਨੂੰ ਯਾਦ ਕਰਨ ਦਾ ਉਦੇਸ਼ ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਕੇ ਆਪਣੇ ਜੀਵਨ ‘ਚ ਧਾਰਨ ਕਰਨਾ ਹੈ।ਉਹਨਾਂ ਨੇ ਦੱਸਿਆ ਕਿ ਸਵਾਮੀ ਦਯਾਨੰਦ ਸਰਸਵਤੀ ਦੇ ਪੈਰੋਕਾਰਾਂ ਵਲੋਂ ਲਾਹੌਰ ‘ਚ ਬਣਾਏ ਗਏ ਪਹਿਲੇ ਡੀ.ਏ.ਵੀ ਵਿਦਿਆਲਿਆ ਦੇ ਪਹਿਲੇ ਪ੍ਰਾਧਿਆਪਕ ਦੇ ਰੂਪ ‘ਚ ਮਹਾਤਮਾ ਹੰਸਰਾਜ ਨੇ ਨਿਸ਼ਕਾਨ ਸੇਵਾ ਦਾ ਕਾਰਜ਼ ਸੰਭਾਲਿਆ।ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਮਹਿਲਾ ਸ਼ਸ਼ਕਤੀਕਰਨ ਦੀ ਮਜ਼ਬੂਤੀ ਲਈ ਉਹਨਾਂ ਦਾ ਸਿੱਖਿਆ ਦੁਆਰਾ ਆਤਮ-ਨਿਰਭਰ ਹੋਣਾ ਹੈ।
                 ਚੇਅਰਮੈਨ ਸੁਦਰਸ਼ਨ ਕਪੂਰ ਨੇ ਸਭ ਨੂੰ ਮਹਾਤਮਾ ਹੰਸ ਰਾਜ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੀ ਜੀਵਨ ਸ਼ੈਲੀ ਨੂੰ ਵਿਕਸਿਤ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਤਿਆਗ, ਸੰਜ਼ਮ ਅਤੇ ਇਕਾਗਰਤਾ ਵਰਗੇ ਗੁਣਾਂ ਨੂੰ ਧਾਰਣ ਕਰਕੇ ਆਲਸ ਤੇ ਈਰਖਾ ਆਦਿ ਔਗੁਣਾਂ ਦਾ ਤਿਆਗ ਕਰਨਾ ਚਾਹੀਦਾ ਹੈ।ਸੰਗੀਤ ਵਿਭਾਗ ਦੇ ਵਿਜੇ ਮਹਿਕ ਨੇ ਭਜਨ ਪੇਸ਼ ਕਰਕੇ ਸਭ ਨੂੰ ਨਿਹਾਲ ਕੀਤਾ।ਨੋਡਲ ਅਫਸਰ ਡਾ. ਸ਼ੈਲੀ ਜੱਗੀ ਨੇ ਮੰਚ ਸੰਚਾਲਨ ਦੇ ਨਾਲ-ਨਾਲ ‘ਸਿੱਖਿਆ’ ਬਾਰੇ ਇਕ ਕਵਿਤਾ ਵੀ ਪੜ੍ਹੀ।
                      ਇਸ ਮੌਕੇ ਆਰਿਆ ਸਮਾਜ ਅੰਮ੍ਰਿਤਸਰ ਦੇ ਮੈਂਬਰ ਕਰਨਲ ਵੇਦ ਮਿੱਤਰ, ਆਰਿਆ ਯੁਵਤੀ ਸਭਾ ਮੈਂਬਰ ਅਤੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਸਮੇਤ ਵਿਦਿਆਰਥਣਾਂ ਵੀ ਮੌਜ਼ੂਦ ਸਨ।ਅੰਤ ‘ਚ ਪ੍ਰਸਾਦ ਵੀ ਵੰਡਿਆ ਗਿਆ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …