ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ
(ਐਮ.ਜੀ.ਐਨ.ਸੀ.ਆਰ.ਈ), ਉਚੇਰੀ ਸਿੱਖਿਆ ਵਿਭਾਗ ਸਿੱਖਿਆ ਮੰਤਰਾਲੇ, ਸਰਕਾਰ ਦੁਆਰਾ ਸਾਲ 2021-22 ਲਈ “ਇਕ ਜ਼ਿਲਾ ਇਕ ਗ੍ਰੀਨ ਚੈਂਪੀਅਨ” ਸਨਮਾਨ ਦਿੱਤਾ ਗਿਆ ਹੈ।ਇਹ ਪੁਰਸਕਾਰ ਇੱਕ ਸਰਕਾਰੀ ਪਹਿਲਕਦਮੀ “ਸਵੱਛਤਾ ਪਸਾਰ ਅਤੇ ਜਾਗਰੂਕਤਾ ਮੁਹਿੰਮ” ਦਾ ਹਿੱਸਾ ਹੈ।ਸਵੱਛਤਾ ਐਕਸ਼ਨ ਪਲਾਨ ਜਿਸ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਭਾਰਤ ਦੇ ਹਰੇਕ ਜ਼ਿਲੇ ਤੋਂ ਗ੍ਰੀਨ ਚੈਂਪੀਅਨ ਚੁਣਨ ਦੇ ਮਾਪਦੰਡ ਵਜੋਂ ਸਵੱਛਤਾ, ਸਫਾਈ, ਰਹਿੰਦ-ਖੂੰਹਦ ਪ੍ਰਬੰਧਨ, ਪਾਣੀ ਪ੍ਰਬੰਧਨ, ਊਰਜਾ ਪ੍ਰਬੰਧਨ ਅਤੇ ਹਰਿਆਲੀ ਪ੍ਰਬੰਧਨ ਦੇ ਖੇਤਰਾਂ ਵਿੱਚ ਵਧੀਆ ਕਾਰਜ਼ਾਂ ਨੂੰ ਸ਼ਾਮਲ ਕਰਦਾ ਹੈ।
ਇਹ ਐਵਾਰਡ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਾਈਸ-ਚਾਂਸਲਰ ਦੀ ਤਰਫੋਂ ਯੂਨੀਵਰਸਿਟੀ ਵਫਦ ਨੇ ਸ਼੍ਰੀਮਤੀ ਇੰਦੂ ਮਲਹੋਤਰਾ(ਆਈ.ਏ.ਐਸ) ਸਕੱਤਰ ਲੋਕਪਾਲ ਅਤੇ ਰਾਜ ਚੋਣ ਕਮਿਸ਼ਨ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਫਾਈਨੈਂਸ਼ੀਅਲ ਕਾਰਪੋਰੇਸ਼ਨ ਵਲੋਂ ਐਮ.ਜੀ.ਐਨ.ਸੀ.ਆਰ.ਈ, ਹੈਦਰਾਬਾਦ ਵਲੋਂ ਆਯੋਜਿਤ ਇੱਕ ਰੋਜ਼ਾ ਨੈਸ਼ਨਲ ਕਾਨਫਰੰਸ ਐਸ.ਏ.ਪੀ 2022 ਦੌਰਾਨ ਪ੍ਰਾਪਤ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੀਧਕਾਰੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿਚ ਜ਼ੀਰੋ-ਲਿਕੁਇਡ-ਡਿਸਚਾਰਜ਼ ਵੇਸਟਵਾਟਰ ਟ੍ਰੀਟਮੈਂਟ ਦੀ ਸਹੂਲਤ ਵਿੱਚ ਇੱਕ ਏਰੇਸ਼ਨ ਟੈਂਕ ਹੈ, ਟਿਊਬ ਸੈਟਲਰ ਤੋਂ ਬਾਅਦ ਦੋ-ਪੜਾਅ ਦੇ ਆਕਸੀਕਰਨ ਕਮ ਪਾਲਿਸ਼ਿੰਗ ਪੌਂਡ, ਇੱਕ ਠੋਸ-ਤਰਲ ਸਰੋਤ ਪ੍ਰਬੰਧਨ ਸੈਲ, ਇੱਕ ਲੈਂਡਸਕੇਪਿੰਗ ਵਿਭਾਗ ਅਤੇ ਪਾਣੀ ਪ੍ਰਬੰਧਨ ਲਈ ਇੱਕ ਵੱਖਰਾ ਸਟਰਮ ਵਾਟਰ ਸੀਵਰ ਤੋਂ ਇਲਾਵਾ 500 ਏਕੜ ਦੇ ਵਿਸ਼ਾਲ ਕੈਂਪਸ ਵਿੱਚ 90% ਤੋਂ ਵੱਧ ਹਰੀਆਂ ਥਾਵਾਂ ਹਨ।ਕੈਂਪਸ ਵਿੱਚ ਲਗਭਗ 150 ਰੁੱਖਾਂ ਦੀਆਂ ਕਿਸਮਾਂ ਉਪਲੱਬਧ ਹਨ ਅਤੇ ਰੁੱਖਾਂ ਅਤੇ ਝਾੜੀਆਂ ਦੀ ਕੁੱਲ ਗਿਣਤੀ 30000 ਤੋਂ ਵੱਧ ਹੈ। ਯੂਨੀਵਰਸਿਟੀ ਦਾ ਬੋਟੈਨੀਕਲ ਗਾਰਡਨ 1975 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ 25 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।ਇਸ ਵਿੱਚ ਬੂਟੇ ਅਤੇ ਔਸ਼ਧੀ ਪੌਦਿਆਂ ਦੀਆਂ ਲਗਭਗ 500 ਕਿਸਮਾਂ ਹਨ।ਇਸ ਵਿੱਚ ਇੱਕ ਓਪਨ-ਏਅਰ ਥੀਏਟਰ, ਲਿਲੀ ਪੂਲ, ਜਲਜੀ ਤਾਲਾਬ, ਫਰਨ ਹਾਊਸ ਅਤੇ ਹਰਬਲ ਬਾਗ ਹੈ।ਵਾਈਸ ਚਾਂਸਲਰ ਪ੍ਰੋ. ਸੰਧੂ ਦੇ ਉਸਾਰੂ ਉਦਮਾਂ ਸਦਕਾ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿੱਚ ਟ੍ਰੀਟ ਕੀਤੇ ਗੰਦੇ ਪਾਣੀ ਦੀ 100 ਪ੍ਰਤੀਸ਼ਤ ਮੁੜ ਵਰਤੋਂ, ਮਹੱਤਵਪੂਰਨ ਰੁਖ ਲਗਾਉਣ, ਵਿਦਿਆਰਥੀਆਂ ਅਤੇ ਸਟਾਫ ਲਈ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਅਤੇ ਰੂਫਟੌਪ ਸੋਲਰ ਹਾਰਵੈਸਟਿੰਗ ਨੂੰ ਯੂਨੀਵਰਸਿਟੀ ਦਾ ਸੰਤੁਲਿਤ ਟਿਕਾਊ ਵਿਕਾਸ ਪ੍ਰਤੀ ਵਚਨਬੱਧਤਾ ਦੀ ਉਦਾਹਰਣਾਂ ਸਮਝਿਆ ਜਾ ਸਕਦਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media