ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ `ਰੰਗਮੰਚ ਉਤਸਵ: 2022` ਦਾ ਆਗਾਜ਼
ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ)- `ਕਹਾਣੀ ਵਾਲੀ ਅੰਮ੍ਰਿਤਾ` ਨਾਟਕ ਦੀ ਸਫ਼ਲ ਪੇਸ਼ਕਾਰੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਰੰਗਮੰਚ
ਉਤਸਵ-2020 ਸ਼ੁਰੂ ਹੋ ਗਿਆ।ਦਸ਼ਮੇਸ਼ ਆਡੀਟੋਰੀਅਮ ਦੇ ਭਰੇ ਹਾਲ ਵਿੱਚ ਦਰਸ਼ਕਾਂ ਦੀ ਹਾਜ਼ਰੀ ਦੱਸ ਰਹੀ ਸੀ ਕਿ ਨਾਟਕ ਦਰਸ਼ਕਾਂ `ਤੇ ਸਿੱਧਾ ਅਸਰ ਕਰ ਰਿਹਾ।ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਦੇ ਅਧਾਰ ‘ਤੇ ਪੇਸ਼ ਕੀਤੇ ਗਏ ਨਾਟਕ `ਔਰਤ ਜਾਤ ਦੀ ਹੋਣੀ` ਨੂੰ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ।ਵਿਦਿਆਰਥੀ ਕਲਾਕਾਰਾਂ ਦੀ ਇਸ ਪਹਿਲੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਦੇ ਅੰਦਰਲੀ ਕਲਾ ਪ੍ਰਤਿਭਾ ਨੇ ਦਰਸ਼ਕਾਂ ਦਾ ਦਿਲ ਮੋਹ ਲਿਆ।
ਤਿੰਨ ਦਿਨ ਲਗਾਤਾਰ ਨਾਟਕ ਪੇਸ਼ ਕੀਤੇ ਜਾਣ ਵਾਲੇ ਇਸ ਫੈਸਟੀਵਲ ਦਾ ਆਯੋਜਨ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਪੰਜਾਬੀ ਲੋਕ ਕਲਾ ਕੇਂਦਰ ਗੁਰਦਾਸਪੁਰ ਅਤੇ ਆਵਾਜ਼ ਰੰਗਮੰਚ ਟੋਲੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਹ ਕਲੱਬ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਸ਼ੁਰੂ ਕੀਤੇ ਵਿਦਿਆਰਥੀ 12 ਗਤੀਵਿਧੀਆਂ ਕਲੱਬਾਂ ਦੀ ਲੜੀ ਵਿਚੋਂ ਇਕ ਹੈ।ਇਨ੍ਹਾਂ ਕਲੱਬਾਂ `ਚ ਗਤੀਵਿਧੀਆਂ ਦਾ ਆਯੋਜਨ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਦੀ ਅਗਵਾਈ ਹੇਠ ਫੈਕਲਟੀ ਮੈਂਬਰਾਂ ਦੀ ਮੈਂਟਰਸ਼ਿਪ ਅਧੀਨ ਕੀਤਾ ਜਾਂਦਾ ਹੈ।ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਫੈਕਲਟੀ ਮੈਂਬਰਾਂ ਅਤੇ ਹੋਰ ਰੰਗਮੰਚੀ ਪ੍ਰੇਮੀਆਂ ਵਲੋਂ ਬੜੇ ਉਤਸ਼ਾਹ ਜੋਸ਼ ਅਤੇ ਦਿਲਚਸਪੀ ਨਾਲ ਪਹਿਲੇ ਦਿਨ ਦੀ ਪੇਸ਼ਕਾਰੀ ਦਾ ਆਨੰਦ ਲਿਆ ਗਿਆ।
ਵਾਇਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼ਮ੍ਹਾਂ ਰੌਸ਼ਨ ਕਰਕੇ ਇਸ ਰੰਗਮੰਚ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕਿਹਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੇਵਲ ਵਿਦਿਆ ਹੀ ਨਹੀਂ ਪ੍ਰਦਾਨ ਕਰਦੀ ਸਗੋਂ ਉਨ੍ਹਾਂ ਦੀ ਸਖਸ਼ੀਅਤ `ਚ ਹਰ ਪਾਸਿਓ ਨਿਖਾਰ ਲਿਆਉਂਦੀ ਹੈ।ਇਸ ਤੋਂ ਪਹਿਲਾਂ ਪ੍ਰੋ. ਅਨੀਸ਼ ਦੂਆ ਨੇ ਵਾਇਸ ਚਾਂਸਲਰ ਪ੍ਰੋ. ਸੰਧੂ ਅਤੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।ਉੱਘੇ ਨਾਟਕਕਾਰ ਤੇ ਡਾਇਰੈਕਟਰ ਕੇਵਲ ਧਾਲੀਵਾਲ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਸਨ।ਡਾ. ਸ਼ਵੇਤਾ ਸ਼ਿਨੋਏ ਮੁੱਖੀ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ, ਨਰੇਸ਼ ਮੋਦਗਿੱਲ, ਹਰਮਨਪ੍ਰੀਤ ਸਿੰਘ ਹਾਜ਼ਰ ਸਨ।ਕਲੱਬ ਦੇ ਇੰਚਾਰਜ਼ ਡਾ. ਸੁਨੀਲ ਕੁਮਾਰ ਨੇ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਿਆ।
ਉਨ੍ਹਾਂ ਨੇ ਨਾਟਕ ਦੀ ਸਫਲ ਪੇਸ਼ਕਾਰੀ ‘ਤੇ ਜਿਥੇ ਵਿਦਿਆਰਥੀ ਕਲਾਕਾਰਾਂ ਦੀ ਰੱਜ਼ ਕੇ ਸ਼ਲਾਘਾ ਕੀਤੀ, ਉਥੇ ਯੂਨੀਵਰਸਿਟੀ ‘ਚ ਮੁੜ ਤੋਂ ਸ਼ਾਮ ਨੂੰ ਨਾਟਕ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਕਰਨ ‘ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।`ਕਹਾਣੀ ਵਾਲੀ ਅੰਮ੍ਰਿਤਾ` ਵਿੱਚ ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਨੂੰ ਨਾਟਕੀ ਰੂਪ ਅਤੇ ਫਿਰ ਇਕ ਸਫ਼ਲ ਪੇਸ਼ਕਾਰੀ ਨੇ ਵਿਦਿਆਰਥੀਆਂ ਨੇ ਬਹੁਤ ਹੀ ਭਰਪੂੂ ਆਨੰਦ ਲਿਆ। ਦਸਮੇਸ਼ ਆਡੀਟੋਰੀਅਮ ਵਿਚ ਛਾਈ ਚੁੱਪ ਦੱਸ ਰਹੀ ਸੀ ਕਿ ਸਟੇਜ ਤੇ ਪੇਸ਼ ਕੀਤਾ ਗਿਆ ਨਾਟਕ ਦਰਸ਼ਕਾਂ ਨੂੰ ਨਾਟਕਾ ਵਿਚਲੇ ਪਾਤਰਾਂ ਦੀ ਮਨੋਦਸ਼ਾ ਦੇ ਕਰੀਬ ਲੈ ਗਿਆ ਹੈ।
ਪਹਿਲੇ ਦਿਨ ਨਾਟਕ `ਕਹਾਣੀ ਵਾਲੀ ਅੰਮ੍ਰਿਤਾ` ਦਾ ਨਿਰਦੇਸ਼ਨ ਨਵਨੀਤ ਰਾਮਧੇਕੇ ਅਤੇ ਕੰਵਲ ਰੰਧੇ ਵਲੋਂ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਪੇਸ਼ ਕੀਤਾ ਗਿਆ।ਨਾਟਕ ਸਮਾਜ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਦੀ ਸੱਚਾਈ ਪਸ਼ ਕਰ ਗਿਆ।ਇਸ ਮੌਕੇ ਯੂਨੀਵਰਸਿਟੀ ਵਲੋਂ ਵਿਦਿਆਰਥੀ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।
Punjab Post Daily Online Newspaper & Print Media