Monday, June 30, 2025
Breaking News

ਸਫਲਤਾ ਦੇ ਚਾਰ ਨੱਨੇ

ਮਨੁੱਖ ਦੀ ਸਫਲਤਾ ਲਈ ਚਾਰ ਨੱਨੇ ਅਹਿਮ ਸਥਾਨ ਰੱਖਦੇ ਹਨ।ਚਾਰ ਨੱਨੇ ਉਹ ਚਾਰ ਸ਼ਬਦ ਹਨ, ਜੋ ਨੱਨਾ ਅੱਖਰ ਨਾਲ ਸ਼ੁਰੂ ਹੁੰਦੇ ਹਨ, ਜਿਵੇ ਨੇਕ ਕਰਮ, ਨੇਕ ਧਰਮ, ਨੇਕ ਨੀਯਤ ਨੇਕ ਨਾਤਾ।

           ਨੇਕ ਕਰਮ – ਮਨੁੱਖ ਨੂੰ ਆਪਣਾ ਜੀਵਨ ਸਫਲ ਬਣਾਉਣ ਲਈ ਨਿਰੰਤਰ ਨਿਸ਼ਕਾਮ ਸੇਵਾ ਅਤੇ ਸ਼ੁੱਭ ਕਰਮ ਕਰਦੇ ਰਹਿਣਾ ਚਾਹੀਦਾ ਹੈ।ਜਿਵੇਂ:- ਬਾਣੀ ਦਾ ਫੁਰਮਾਣ ਹੈ,
             ਸ਼ੁੱਭ ਕਰਮਣ ਤੇ ਕਬਹੂੰ ਨਾ ਟਰੋਂ।ਨਿਸ਼ਚੇ ਕਰ ਆਪਣੀ ਜੀਤ ਕਰੋ ।।
ਭਾਵ ਪੱਕਾ ਇਰਾਦਾ ਕਰਕੇ ਸ਼ੁਭ ਕਰਮ ਕਰਦੇ ਹੋਏ ਜੀਵਨ ਨੂੰ ਸਫਲ ਬਣਾਉਣ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ । ਇਸ ਸਬੰਧੀ ਕਿਸੇ ਨੇ ਠੀਕ ਹੀ ਕਿਹਾ ਹੈ ਕਿ-

ਮਾਲੀ ਦਾ ਕੰਮ ਪਾਣੀ ਦੇਣਾ, ਭਰ-ਭਰ ਮਸ਼ਕਾਂ ਪਾਵੇ,
ਮਾਲਕ ਦਾ ਕੰਮ ਫੁੱਲ, ਫਲ ਲਾਉਣਾ, ਲਾਵੇ ਜਾਂ ਨਾ ਲਾਵੇ।

              ਨੇਕ ਧਰਮ – ਸਭ ਧਰਮ ਨੇਕ ਹੁੰਦੇ ਹਨ।ਧਰਮ ਇੱਕ ਨਿਯਮ ਹੈ, ਜਿਸ ਅਨੁਸਾਰ ਮਨੁੱਖ ਦਾਨ-ਪੁੰਨ, ਦਇਆ, ਨਿਮਰਤਾ, ਸਾਂਝੀਵਾਲਤਾ ਅਤੇ ਆਪਸੀ ਪ੍ਰੇਮ ਕਰਕੇ ਜੀਵਨ ਜਿਊਣ ਦੀ ਜਾਚ ਸਿੱਖਦਾ ਹੈ।ਸੰਸਾਰ ਵਿੱਚ ਕਿਸੇ ਵੀ ਖੇਤਰ ਦੇ ਸਫਲ ਮਨੁੱਖ ਬਾਰੇ ਜਾਣੀਏ ਤਾਂ ਉਸਦਾ ਮੁੱਖ ਅਧਾਰ ਨਿਯਮ-ਬੱਧ ਜੀਵਨ ਜਾਚ ਹੁੰਦੀ ਹੈ।ਇਸ ਕਰਕੇ ਮਨੁੱਖ ਲਈ ਨਿਯਮ-ਬੱਧ ਜੀਵਨ ਜਾਚ ਹੀ ਉਸ ਦਾ ਨੇਕ ਧਰਮ ਹੈ, ਜੋ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ।
             ਨੇਕ ਨੀਯਤ- ਮਨੁੱਖ ਨੂੰ ਸਫਲਤਾ ਲਈ ਹਰੇਕ ਕੰਮ ਨੇਕ ਨੀਯਤ ਨਾਲ ਕਰਦੇ ਰਹਿਣਾ ਚਾਹੀਦਾ ਹੈ।ਸਫਲਤਾ ਲਈ ਸਖਤ ਮਿਹਨਤ ਲੋੜ ਹੁੰਦੀ ਹੈ, ਕਿਉਂਕਿ ਮਿਹਨਤ ਹੀ ਸਫਲਤਾ ਦੀ ਕੁੰਜ਼ੀ ਹੁੰਦੀ ਹੈ।ਜੇਕਰ ਨੇਕ ਨੀਯਤ ਨਾਲ ਕੰਮ ਕਰਾਂਗੇ ਤਾਂ ਜਿੰਦਗੀ ਵਿੱਚ ਹਮੇਸ਼ਾਂ ਕਾਮਯਾਬ ਹੋਵਾਂਗੇ।
             ਨੇਕ ਨਾਤਾ- ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਇਸ ਲਈ ਸਮਾਜ ਵਿੱਚ ਹਰੇਕ ਵਿਅਕਤੀ ਨਾਲ ਨੇਕ ਨਾਤਾ ਭਾਵ ਨੇਕ ਰਿਸ਼ਤਾ ਬਣਾ ਕੇ ਰੱਖਣ ਨਾਲ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਸਮਾਜ ਦੇ ਵਿਕਾਸ ਲਈ ਕਿਸਾਨ, ਕਿਰਤੀ, ਕਾਰੀਗਰ, ਕਲਾਕਾਰ ਆਦਿ ਸਭ ਦਾ ਯੋਗਦਾਨ ਅਹਿਮ ਹੁੰਦਾ ਹੈ।ਨੇਕ ਨਾਤੇ ਨਾਲ ਆਪਸੀ-ਸਹਿਯੋਗ ਵਿੱਚ ਵਾਧਾ ਹੁੰਦਾ ਹੈ, ਜੋ ਮਨੁੱਖ ਦੀ ਸਫਲਤਾ ਵਿੱਚ ਸਹਾਈ ਹੁੰਦਾ ਹੈ।
ਸੋ ਆਉ ਸਾਰੇ ਚਾਰ ਨੱਨੇ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ । 0105202208

ਦਲਬੀਰ ਸਿੰਘ ਲੌਹੁਕਾ
ਮੋ – 9501001408

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …