Friday, August 8, 2025
Breaking News

ਪ੍ਰਵਾਸ ਕਿਉਂ?

ਪ੍ਰਵਾਸ ਕਿਉਂ?
ਵੱਧ ਕੁੜੀਆਂ ਹੀ ਕਿਉਂ?
ਵੱਡਾ ਸੁਆਲ!
ਅਜੋਕੇ ਸਮਾਜ ਦਾ ਦ੍ਰਿਸ਼ ;

ਜਿਸ ਕੋਲ ਪੁੱਤ ਨੀਂ
“ਦੋ ਧੀਆਂ ਦੇ ਪਿਓ ਨੂੰ ਏਥੇ ਤਰਸ ਦਾ ਹੀ ਪਾਤਰ ਸਮਝਿਆ ਜਾਂਦਾ”
ਬਸ਼ਰਤੇ ਓਹੋ ਆਰਥਿਕ ਪੱਖੋਂ ਕਿੰਨਾਂ ਹੀ ਮਜ਼ਬੂਤ ਹੋਵੇ ।

ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਏ ਸਾਡੇ ਲਈ?
ਹੈਰਾਨੀ ਹੁੰਦੀ ਹੈ ਕਈ ਵਾਰ ਕੀ ਅਸੀਂ ਸੱਚੀਂ ਇੱਕੀਵੀਂ ਸਦੀ ਦੇ ਵਸਨੀਕ ਹਾਂ!

ਕਿਸੇ ਰੂੜੀਵਾਦੀ ਮੁਲਕ ਦੀਆਂ ਪਹਿਲੀਆਂ ਨਿਸ਼ਾਨੀਆਂ ਨੇ ਇਹ!
ਹੁਣ ਏ ਦੋਸ਼ ਵੀ “ਚਿੱਟੇ ਕੱਪੜਿਆਂ” ਵਾਲਿਆਂ ‘ਤੇ ਲਾਓਗੇ ?
ਜੇਕਰ ਲਾਓਗੇ ਤਾਂ;

ਸਾਡੇ ਸਮਾਜ ਦਾ ਕੀ ਫਰਜ਼ ਏ ਫ਼ੇਰ?
ਸੁੰਗੜੀ ਸੋਚ ਦੇ ਪੰਛੀਆਂ `ਚ ਨਵੇਂ ਪੰਛੀ ਆਪਣੇ ਖੰਭ ਖਿਲਾਰ ਨੀਂ ਪਾ ਰਹੇ
ਸੋ ਏਹੀ ਕਾਰਨ ਹੈ ਸਾਡੇ ਦਿਨੋਂ ਦਿਨ ਹੋਣ ਵਾਲੇ ਪ੍ਰਵਾਸ ਦਾ।

ਏ ਸੁਆਲ ਸਾਡੇ ਸਾਰਿਆਂ ਲਈ ਨੇ ਕਿਉਂਕਿ ਆਉਣ ਵਾਲੀ ਪੀੜ੍ਹੀ ਜ਼ਵਾਬ ਮੰਗੇਗੀ
ਕਿ ਇਹ ਹੈ ਤੁਹਾਡਾ;

ਆਜ਼ਾਦ ਮੁਲਕ?
ਆਜ਼ਾਦ ਸਮਾਜ?
ਆਜ਼ਾਦ ਲੋਕ?

ਜਿਥੇ ਇੱਕ ਤੋਂ ਵੱਧ ਕੁੜੀ ਹੋਣ ‘ਤੇ ਉਸ ਦੇ ਪਿਓ ਦਾ ਨਾਮ “ਵਿਚਾਰਾ” ਰੱਖ ਦਿੱਤਾ ਜਾਂਦਾ ਹੈ।
ਅਪਣੇ ਜਜ਼ਬਾਤ ਤੇ ਮਨੋਭਾਵਾਂ ਨੂੰ ਪਾਸੇ ਰੱਖ ਕੇ ਇਸ ਬਿਰਤਾਂਤ ਨੂੰ ਸਮਝਣ ਦੀ ਲੋੜ੍ਹ ਹੈ। 0105202209

ਵਰਿਆਮ ਸਿੰਘ ਸੰਧੇ
ਸੁਨਾਮ ਊਧਮ ਸਿੰਘ ਵਾਲਾ।
ਮੋ- 9915980333

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …