ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਚੀਫ ਖ਼ਾਲਸਾ ਦੀਵਾਨ ਪ੍ਰਧਾਨਗੀ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜ਼ਰ ਦੇ ਦੀ ਹਮਾਇਤ ‘ਚ ਹੋਟਲ ਕੁਮਾਰ ਇੰਟਰਨਸ਼ਨਲ ਵਿਖੇ ਦੀਵਾਨ ਦੇ ਮੈਂਬਰਾਂ਼ ਦਾ ਇਕ ਵੱਡਾ ਇਕੱਠ ਕੀਤਾ ਗਿਆ।ਜਿਸ ਦਾ ਸੁਆਗਤ ਚੀਫ ਼ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ ਵੱਲੋਂ ਕੀਤਾ ਗਿਆ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕਥੂਨੰਗਲ ਵੱਲੋਂ ਡਾ: ਨਿੱਜ਼ਰ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ। ਸੁਆਗਤੀ ਸੰਬੋਧਨ ਵਿੱਚ ਦੀਵਾਨ ਮੈਂਬਰ ਜਗਜੀਤ ਸਿੰਘ, ਅਲਫਾਸਿਟੀ ਨੇ ਡਾ: ਨਿੱਜ਼ਰ ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨ ਵਜੋਂ ਇਕ ਪ੍ਰਭਾਵਸ਼ਾਲੀ ਅਤੇ ਯੋਗ ਉਮੀਦਵਾਰ ਦੱਸਿਆ ਜੋ ਕਿ “ਸੱਤਾ ਨਹੀਂ ਸੇਵਾ” ਦੀ ਭਾਵਨਾ ਨਾਲ ਮੈਂਬਰਾਂ ਦੀ ਸਹਿਮਤੀ ਅਤੇ ਸਹਿਯੋਗ ਨਾਲ ਕੰਮ ਕਰਦੇ ਹਨ।ਡਾ: ਇਦਰਬੀਰ ਸਿੰਘ ਨਿੱਜ਼ਰ ਨੇ ਮੈਂਬਰਾਂ ਵਲੋਂ ਸਮਰਥਨ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਦੀਵਾਨ ਦੀ ਚੜ੍ਹਦੀ ਕਲਾ, ਵਿਕਾਸ ਤੇ ਇਸ ਦੇ ਮੌਢੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਦੀਵਾਨ ਦਾ ਮਨੋਰਥ ਹੈ ਅਤੇ ਇਸ ਮਨੋਰਥ ਦੀ ਪੂਰਤੀ ਲਈ ਹਰ ਮੈਂਬਰ ਨੂੰ ਨਿਸ਼ਕਾਮ ਭਾਵਨਾ ਅਤੇ ਆਪਸੀ ਸਹਿਯੋਗ ਨਾਲ ਦੀਵਾਨ ਦੀ ਸੇਵਾ ਕਰਨੀ ਚਾਹੀਦੀ ਹੈ।
ਸੁਖਜਿੰਦਰ ਸਿੰਘ ਪ੍ਰਿੰਸ ਨੇ ਮੈ਼ਬਰਾਂ਼ ਦਾ ਞ ਮੀਟਿੰਗ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।ਉਹਨਾਂ ਮੈਂਬਰਾਂ਼ ਨੂੰ 8 ਮਈ ਨੂੰ ਡਾ: ਨਿਜ਼ਰ ਦੀ ਪ੍ਰਧਾਨ ਵਜੋ਼ ਚੋਣ ਕਰਕੇ ਉਹਨਾਂ ਦੀ ਜਿੱਤ ਯਕੀਨੀ ਬਨਾਉਣ ਦੀ ਅਪੀਲ ਕੀਤੀ।ਜਿਸ ਦਾ ਹਾਜ਼ਰ 206 ਮੈਂਬਰਾਂ਼ ਨੇ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਸਮਰਥਨ ਦਾ ਐਲਾਨ ਕੀਤਾ ।
ਇਸ ਮੌਕੇ ਡਾ: ਇੰਦਰਬੀਰ ਸਿੰਘ ਨਿੱਜ਼ਰ, ਅਜੀਤ ਸਿੰਘ ਬਸਰਾ, ਅਮਰਜੀਤ ਸਿੰਘ ਬਾਂਗਾ, ਸੁਖਜਿੰਦਰ ਸਿੰਘ ਪ੍ਰਿੰਸ, ਜਸਪਾਲ ਸਿੰਘ ਜੀ ਢਿੱਲੋਂ, ਸੁਖਦੇਵ ਸਿੰਘ ਮਤੇਵਾਲ, ਗੁਰਿੰਦਰ ਸਿੰਘ ਲੋਹੇਵਾਲੇ, ਜਗਜੀਤ ਸਿੰਘ, ਅਲਫਾਸਿਟੀ, ਪ੍ਰੋ:ਹਰੀ ਸਿੰਘ, ਗੁਰਪ੍ਰੀਤ ਸਿੰਘ ਸੇਠੀ, ਅਜਾਇਬ ਸਿੰਘ ਅਭਿਆਸੀ, ਭਗਵੰਤ ਪਾਲ ਸਿੰਘ ਸੱਚਰ, ਧੰਨਰਾਜ ਸਿੰਘ,ਸ:ਸੰਤੋਖ ਸਿੰਘ ਸੇਠੀ, ਸਰਜੋਤ ਸਿੰਘ ਸਾਹਨੀ, ਗੁਰਭੇਜ਼ ਸਿੰਘ ਸਰਬਜੋਤ ਸਿੰਘ, ਅਮਰਜੀਤ ਸਿੰਘ ਭਾਟੀਆ, ਰਮਣੀਕ ਸਿੰਘ, ਪ੍ਰਦੀਪ ਸਿੰਘ ਵਾਲੀਆ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …