Saturday, April 18, 2026

 ਕਿਸਾਨ ਜਥੇਬੰਦੀ ਨੇ ਬਟਾਲਾ ਰੋਡ ਜਾਮ ਕਰਕੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਤੇ ਜਮ ਕੇ ਕੀਤੀ ਨਾਅਰੇਬਾਜੀ

ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਧਰਨਾ 1 ਦਸੰਬਰ ਨੂੰ

PPN2711201416

ਰਈਆ 24 ਨਵੰਬਰ (ਬਲਵਿੰਦਰ ਸੰਧੂ) ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿੰਘ ਮੱਦੜ, ਚਰਨ ਸਿੰਘ ਕਲੇਰ ਘੁਮਾਣ, ਕਰਮ ਸਿੰਘ ਬੱਲ ਸਰਾਂ, ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਸੈਕੜੇ ਕਿਸਾਨਾ ਮਜਦੂਰਾਂ ਨੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਹਰੇਬਾਜੀ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆ ਬੀਬੀ ਜਗੀਰ ਕੌਰ ਕਲੇਰ ਘੁਮਾਣ ਅਤੇ ਬੀਬੀ ਕਸਮੀਰ ਕੌਰ ਚੀਮਾਂਬਾਠ ਨੇ ਬਾਦਲ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰ ਵੱਲੋ 21-2 ਬੀ.ਸੀ ਧਾਰਾ ਦੀ ਉਲੰਘਣਾ ਕਰਕੇ ਘਰਾਂ ਚੋ ਜਬਰੀ ਮੀਟਰ ਬਾਹਰ ਕੱਢੇ ਜਾ ਰਹੇ ਹਨ ਜਿਸਦੀ ਮਿਸਾਲ ਤਰਨ ਤਾਰਨ ਜਿਲ੍ਹੇ ਦੇ ਪਿੰਡ ਬਾਕੀਪੁਰ ਤੇ ਪਿੰਡ ਰਣ ਸਿੰਘ ਦੇ 31 ਬੰਦੇ ਅਤੇ ਤਿੰਨ ਬੀਬੀਆਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤੇ ਹਨ।ਇਹ ਘਟਣਾ ਅੱਤ ਨਿੰਦਨ ਯੋਗ ਹੈ।ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਜੇਲੀ ਡੱਕੇ ਕਿਸਾਨਾਂ ਬੀਬੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਘਰਾਂ ਵਿੱਚੋ ਜਬਰੀ ਮੀਟਰ ਬਾਹਰ ਕੱਢਣੇ ਬੰਦ ਕੀਤੇ ਜਾਣ।ਨਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾਂ ਸੰਘਰਸ਼ ਵਿੱੇਿਢਆਂ ਜਾਵੇਗਾ। 1 ਦਸੰਬਰ ਨੂੰ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਬੀਬੀਆਂ ਵੱਲੋ ਜਬਰਦਸਤ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਹਜਾਰਾਂ ਕਿਸਾਨ ਮਜਦੂਰ ਬੀਬੀਆਂ ਸਾਮਿਲ ਹੋ ਕੇ ਮੰਗ ਕਰਨਗੇ ਕਿ ਬਾਦਲ ਸਰਕਾਰ ਬਾਦਲ ਸਰਕਾਰ ਸਰਕਾਰੀ ਅਤੇ ਪ੍ਰਾਇਵੇਟ ਅਦਾਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਤੇ ਸ਼ਰੇਆਮ ਹੋ ਰਹੀ ਨਸ਼ੇ ਦੀ ਵਿਕਰੀ ਨੁੰ ਤੁਰੰਤ ਬੰਦ ਕਰੇ ਅਤੇ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ।

              ਕਿਸਾਨ ਆਗੂਆ ਨੇ ਮੰਗ ਕੀਤੀ ਕਿ ਚੇਅਰਮੈਨ ਸੁਆਮੀਨਾਥਨ ਦੀ ਰਿਪੋਰਟ ਮੁਤਾਬਿਕ ਕਿਸਾਨਾ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ ਅਤੇ 65 ਸਾਲ ਤੋ ਵੱਧ ਉਮਰ ਦੇ ਕਿਸਾਨ ,ਬੀਬੀਆ ਨੂੰ 5000 ਦੇ ਹਿਸਾਬ ਨਾਲ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਅਤੇ ਫਸਲਾਂ ਦਾ ਬੀਮਾ ਕੀਤਾ ਜਾਵੇ। ਪਾਵਰਕ੍ਰਮ ਵੱਲੋ 21-2 ਬੀ.ਸੀ. ਧਾਰਾ ਦੀ ਉਲੰਘਣਾ ਕਰਕੇ ਘਰਾਂ ਚੋ ਜਬਰੀ ਮੀਟਰ ਬਾਹਰ ਕੱਂਢਣੇ ਬੰਦ ਕੀਤੇ ਜਾਣ।ਮੀਟਰ ਬਾਹਰ ਕੱਢਣ ਤੋ ਪਹਿਲਾ ਖਪਤਕਾਰ ਦੇ ਅੰਦਰ ਇੱਕ ਡਿਸਪਲੇਅ ਮੀਟਰ ਲਗਾਇਆ ਜਾਵੇ।ਲੱਖਾਂ ਰੁਪਏ ਆ ਕੇ ਪਾਏ ਜੁਰਮਾਨੇ ਅਤੇ ਕੀਤੇ ਪਰਚੇ ਰੱਦ ਕੀਤੇ ਜਾਣ।ਬਿਜਲੀ ਦਰ ਯੂਨਿਟ 1 ਰੁਪਏ ਕੀਤਾ ਜਾਵੇ। ਡੇਰੇ ਵਾਲਿਆ ਨੂੰ ਅਰਬਨ ਸਪਲਾਈ ਨਾਲ ਜੋੜਿਆ ਜਾਵੇ ਅਤੇ ਬਾਬਾ ਬਕਾਲਾ ਦੇ ਪੀੜਤ ਦੁਕਾਨਦਾਰਾ ਨੂਂੰ ਸ਼੍ਰੋਮਣੀ ਕਮੇਟੀ ਵੱਲੋ ਵਰਕਸਾਪ ਵਾਲੀ ਜਗ੍ਹਾਂ ਉੱਪਰ ਦੁਕਾਨਾਂ ਬਣਾ ਕੇ ਦਿੱਤੀਆ ਜਾਣ। ਸਰਕਾਰ ਦੁਆਰਾ ਜਬਰੀ ਮੀਟਰ ਬਾਹਰ ਕੱਢਣ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਨਜਾਇਜ ਤੌਰ ਤੇ ਜੇਲਾਂ ਵਿੱਚ ਭੇਜਿਆ ਗਿਆ ਹੈ ਉਹਨਾਂ ਦੇ ਪਰਚੇ ਤੁਰੰਤ ਰੱਦ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ।
ਇਸ ਮੌਕੇ ਕਿਸਾਨਾਂ ਦੇ ਭਾਰੀ ਇੱਕਠ ਨੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਹਰੇਬਾਜੀ ਕੀਤੀ।ਇਸੇ ਸਬੰਧ ਵਿੱਚ ਜੇਕਰ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।ਇਸ ਮੋਕੇ ਬੀਬੀ ਕਸ਼ਮੀਰ ਕੋਰ ਬਾਬਾ ਬਕਾਲਾ, ਬੀਬੀ ਰਘਬੀਰ ਕੋਰ ਸੇਰੋ ਘੋਗੇ, ਬੀਬੀ ਸਰਬਜੀਤ ਕੋਰ, ਬੀਬੀ ਜਸਪਾਲ ਕੋਰ ਪ੍ਰਧਾਨ ਜੋਧਾਨਗਰੀ, ਰਾਜਵਿੰਦਰ ਕੋਰ ਜੋਧਾਨਗਰੀ, ਬੀਬੀ ਪਰਮਜੀਤ ਕੋਰ ਬਾਬਾ ਬਕਾਲਾ, ਬੀਬੀ ਚਰਨਜੀਦ ਕੋਰ ਅਵਦਾਦਪੁਰ, ਬੀਬੀ ਰਵਿੰਦਰ ਕੋਰ, ਤਰਸੇਮ ਸਿੰਘ ਬੁਤਾਲਾ, ਬਲਵਿੰਦਰ ਸਿੰਘ, ਸੁਖਚੈਨ ਸਿੰਘ, ਚਰਨ ਸਿੰਘ ਕਲੇਰ ਘੁਮਾਣ, ਤਰਸੇਮ ਸਿੰਘ ਸੱਤੋਵਾਲ, ਕਰਮ ਸਿੰਘ ਬੱਲ ਸਰਾਏ, ਸਿੰਗਾਰਾ ਸਿੰਘ , ਦਰਸ਼ਨ ਸਿੰਘ ਸਠਿਆਲਾ ਆਦਿ ਹਾਜਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply