Friday, September 11, 2026

ਮੁਫਤ ਚਿਕਿਤਸਾ ਕੈਂਪ ਵਿੱਚ 450 ਮਰੀਜਾਂ ਦਾ ਚੈਕਅਪ

PPN2711201415

ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਆਰੋਗਏ ਫਾਊਂਡੇਸ਼ਨ ਆਫ ਇੰਡਿਆ ਦੇ ਏਕਲ ਅਭਿਆਨ ਤਹਿਤ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਜੀ ਦੇ ਕੁਰਬਾਨੀ ਦਿਵਸ ਤੇ ਫਾਜਿਲਕਾ ਦੇ ਨੇੜਲੇ ਪਿੰਡ ਕਬੂਲਸ਼ਾਹ ਖੁੱਬਨ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਇੱਕ ਰੋਜ਼ਾਂ ਮੁਫਤ ਚਿਕਿਤਸਾ ਕੈਂਪ ਲਗਾਇਆ ਗਿਆ।ਇਸ ਮੌਕੇ ਉੱਤੇ ਇਲਾਕੇ ਦੇ ਪ੍ਰਸਿੱਧ ਸਰਜਨ ਡਾ. ਐਮ. ਐਮ ਸਿੰਘ, ਈਐਨਟੀ ਮਾਹਰ ਡਾ. ਨਰਿੰਦਰ ਸੇਠੀ, ਦੰਦਾਂ ਦੇ ਰੋਗਾਂ ਦੇ ਮਾਹਰ ਡਾ. ਆਰ. ਪੀ. ਸਿੰਘ ਅਤੇ ਮਨੀਸ਼ ਕੁਮਾਰ ਨੇ 450 ਮਰੀਜਾਂ ਦਾ ਚੈਕਅਪ ਕੀਤਾ।ਡਾ. ਐਮ. ਐਮ.ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਹੱਡੀਆਂ ਦੇ ਜੋੜਾਂ ਦੇ ਰੋਗ ਤੋਂ ਪੀੜਿਤ ਲੋਕ ਪਾਏ ਗਏ ਜਿਸਦਾ ਕਾਰਨ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਜਿਆਦਾ ਹੋਣਾ ਪਾਇਆ ਜਾ ਸਕਦਾ ਹੈ। ਦੰਦਾਂ ਦੇ ਪ੍ਰਸਿੱਧ ਡਾ. ਆਰ. ਪੀ ਸਿੰਘ ਨੇ ਦੱਸਿਆ ਕਿ ਪਾਣੀ ਦੇ ਕਾਰਨ ਹੀ ਦੰਦਾਂ ਵਿੱਚ ਪੀਲਾ ਪਨ ਆਣਾ ਅਤੇ ਹੋਰ ਬੀਮਾਰੀਆਂ ਪਾਈਆਂ ਗਈਆਂ ਹਨ। ਡਾ. ਨਰਿੰਦਰ ਸੇਠੀ ਨੇ ਬਦਲਦੇ ਮੌਸਮ ਵਿੱਚ ਨੱਕ ਕੰਨ ਅਤੇ ਗਲੇ ਦੀ ਰੋਗਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ।ਇਸ ਮੌਕੇ ਉੱਤੇ ਏਕਲ ਅਭਿਆਨ ਦੇ ਜਿਲਾ ਪ੍ਰਭਾਰੀ ਲੀਲਾਧਰ ਸ਼ਰਮਾ, ਪਿੰਡ ਦੇ ਸਰਪੰਚ ਕਰਨੈਲ ਸਿੰਘ, ਮੈਂਬਰਾਂ ਤੋਂ ਇਲਾਵਾ, ਏਕਲ ਅਧਿਕਾਰੀ ਕੁਲਦੀਪ ਸਿੰਘ, ਮੁਖਤਿਆਰ ਸਿੰਘ, ਸੁਖਮਨ ਸਿੰਘ, ਨਿਰਮਲ ਕੌਰ, ਅੰਜੂ ਬਾਲਾ, ਸੀਤਾ ਰਾਣੀ ਅਤੇ ਅਨੂ ਬਾਲਾ ਨੇ ਵੀ ਆਪਣਾ ਸਹਿਯੋਗ ਦਿੱਤਾ ਏਕਲ ਸੰਸਥਾਨ ਵੱਲੋਂ ਮਰੀਜਾਂ ਨੂੰ ਮੁਫਤ ਦਵਾਈੰਆਂ ਵੀ ਦਿੱਤੀਆਂ ਗਈਆਂ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply