ਸੰਗਰੂਰ, 19 ਮਈ ( ਜਗਸੀਰ ਲੌਂਗੋਵਾਲ) – ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਅਹੁੱਦੇਦਾਰਾਂ ਦੀ ਮੀਟਿੰਗ ਸਾਥੀ ਸ਼ਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਸ਼ਖਰ ਵਿਸ਼ੇਸ਼ ਤੌਰ ‘ਤੇ ਪੁੱਜੇ।ਮੀਡੀਆ ਨਾਂਅ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਸੀਟੂ ਨੇ ਜਰੂਰੀ ਵਸਤਾਂ ਅਤੇ ਖੁਰਾਕੀ ਪਦਾਰਥਾਂ ਦੇ ਬੇਲਗਾਮ ਵਾਧੇ ਲਈ ਮੁੱਖ ਰੂਪ ‘ਚ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜਿੰਮੇਵਾਰ ਗਰਦਾਨਿਆ।ਸੀਟੂ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਅਤੇ ਅਮਰਨਾਥ ਕੂੰਮਕਲਾਂ ਨੇ ਦੋਸ਼ ਲਾਇਆ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ ਚੁੱਕੀਆਂ ਹਨ ਅਤੇ ਮਹਿੰਗਾਈ ਸੂਚਕ ਅੰਕਾਂ ਦੇ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਉਨ੍ਹਾਂ ਇਸ ਹਾਲਤ ਲਈ ਮੋਦੀ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਸੀਟੂ ਸਾਰੇ ਪੰਜਾਬ ਦੇ ਐਸ.ਡੀ.ਐਮ ਅਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਮਹਿੰਗਾਈ ਵਿਰੁੱਧ 20 ਮਈ ਨੂੰ ਰੋਸ ਭਰਪੂਰ ਵਿਸ਼ਾਲ ਧਰਨੇ ਲਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰੇਗੀ ਕਿ ਖੁਰਾਕੀ ਅਤੇ ਹੋਰਨਾਂ ਜਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਰੋਕਣ ਲਈ ਫੌਰੀ ਠੋਸ ਕਦਮ ਚੁੱਕੇ ਜਾਣ 14 ਜਰੂਰੀ ਵਸਤਾਂ ਦੀਆਂ ਰਿਆਇਤੀ ਰੇਟਾਂ `ਤੇ ਸਰਕਾਰੀ ਡੀਪੂਆਂ ਤੋਂ ਸਪਲਾਈ ਯਕੀਨੀ ਬਣਾਈ ਜਾਵੇ, ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਅਤੇ ਇਨ੍ਹਾਂ ਉੱਤੇ ਲਾਏ ਜਾ ਰਹੇ ਟੈਕਸਾਂ ਵਿੱਚ ਕਟੌਤੀਆਂ ਕੀਤੀਆਂ ਜਾਣ।ਇਸੇ ਤਰ੍ਹਾਂ ਪ੍ਰਚੂਨ ਦੇ ਖੇਤਰ ਵਿਚ ਕਾਰਪੋਰੇਟ ਘਰਾਣਿਆਂ ਦੇ ਦਾਖਲੇ ‘ਤੇ ਰੋਕ ਲਾਈ ਜਾਵੇ।ਹਰ ਨਾਗਰਿਕ ਲਈ 10 ਕਿਲੋ ਅਨਾਜ ਅਤੇ ਦੋ ਕਿਲੋ ਦਾਲ ਪ੍ਰਤੀ ਮਹੀਨਾ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਆਮਦਨ ਟੈਕਸ ਦੇ ਘੇਰੇ ਤੋਂ ਬਾਹਰਲੇ ਪਰਿਵਾਰਾਂ ਨੂੰ 7500/-ਰੁਪਏ ਪ੍ਰਤੀ ਮਹੀਨਾ ਨਕਦ ਮਦਦ ਕੀਤੀ ਜਾਵੇ।20 ਮਈ ਦੇ ਕਿਰਤੀਆਂ ਦੇ ਧਰਨਿਆਂ ਵਿੱਚ ਹਰ ਵਰਕਰ ਲਈ 26000/-ਰੁਪਏ ਪ੍ਰਤੀ ਮਹੀਨਾ ਤਨਖਾਹ, ਮਹਿੰਗਾਈ ਭੱਤੇ ਦੀਆਂ ਵਧੀਆਂ ਕਿਸ਼ਤਾਂ ਫੌਰੀ ਜਾਰੀ ਕਰਨ, ਕੱਚੇ ਵਰਕਰ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ, ਹਰ ਬੇਰੁਜ਼ਗਾਰ ਨੂੰ ਘੱਟੋ ਘੱਟ 6000/- ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, ਠੇਕੇਦਾਰੀ ਸਿਸਟਮ ਖਤਮ ਕਰਨ, ਮਨਰੇਗਾ ਮਜ਼ਦੂਰਾਂ ਨੂੰ 700/-ਰੁਪਏ ਦਿਹਾੜੀ, ਸਾਲ ਵਿੱਚ 200 ਦਿਨ ਕੰਮਦੇਣ ਦੀ ਮੰਗ ਕੀਤੀ ਜਾਵੇਗੀ।
ਮੀਟਿੰਗ ਵਿੱਚ ਗੁਰਨਾਮ ਸਿੰਘ ਘਨੌਰ, ਸਿਕੰਦਰ ਬਖਸ਼ ਮੰਡ ਚੌਂਤਾ, ਡਾਕਟਰ ਪ੍ਰਕਾਸ਼ ਬਰਮੀਂ, ਅੰਗਰੇਜ਼ ਸਿੰਘ, ਸਤਪਾਲ ਜੋਸ਼ੀਲਾ, ਹਰੀ ਰਾਮ ਭੱਟੀ, ਨਛੱਤਰ ਸਿੰਘ ਗੁਰਦਿੱਤਪੁਰਾ, ਨਿਰਮਲ ਸਿੰਘ ਝਲੂਰ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …