Saturday, June 14, 2025
Breaking News

ਖਾਲੀ ਅਸਾਮੀਆਂ ‘ਤੇ ਠੇਕੇ ਦੇ ਆਧਾਰ ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿਚੋਂ ਹੋਵੇਗੀ ਪਟਵਾਰੀਆਂ ਦੀ ਭਰਤੀ

ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਵਲੋਂ ਜਿਲ੍ਹਾ ਪਠਾਨਕੋਟ ਵਿਖੇ 59 ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਤੇ ਠੇਕੇ ਦੇ ਆਧਾਰ ‘ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿਚੋਂ ਬਤੌਰ ਪਟਵਾਰੀ ਦੀ ਭਰਤੀ ਕੀਤੀ ਜਾ ਰਹੀ ਹੈ।
ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਹੈ ਕਿ ਠੇਕੇ ਦੇ ਆਧਾਰ ‘ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿਚੋਂ ਬਤੌਰ ਪਟਵਾਰੀ ਦੀ ਭਰਤੀ 31.07 2023 ਤੱਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਦੀ ਨਿਯੁ ਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ਅਰਧ ਸ਼ਹਿਰੀ) ਵਿੱਚ ਕੀਤੀ ਜਾਵੇਗੀ, ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ ਵਲੋਂ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖਤਿਆਰ ਨਹੀਂ ਹੋਵੇਗਾ।ਇਹਨਾਂ ਆਸਾਮੀਆਂ ‘ਤੇ ਠੇਕੇ ਦੇ ਆਧਾਰ ‘ਤੇ ਤੈਨਾਤ ਪਟਵਾਰੀ ਏ.ਐਸ.ਐਮ /ਡੀ.ਐਸ.ਐਮ ਰਾਹੀਂ ਕੰਮ ਕਰਨਗੇ।ਉਨ੍ਹਾਂ ਦੱਸਿਆ ਕਿ ਠੇਕੇ ਦੇ ਆਧਾਰ ‘ਤੇ ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿਚੋਂ ਬਤੌਰ ਪਟਵਾਰੀ ਦੀ ਭਰਤੀ ਕੀਤੇ ਪਟਵਾਰੀਆਂ ਨੂੰ ਪਤੀ ਮਹੀਨਾ ਫਿਕਸ ਤਨਖਾਹ ਕੇਵਲ 25,000/- ਰੁਪਏ ਦਿੱਤੀ ਜਾਵੇਗੀ ਅਤੇ ਰਿਟਾਇਰਡ ਪਟਵਾਰੀ/ਕਾਨੂੰਗੋ ਦੀ ਉਮਰ 64 ਸਾਲ ਤੋਂ ਜਿਆਦਾ ਨਾ ਹੋਵੇ।
                  ਉਨ੍ਹਾਂ ਕਿਹਾ ਕਿ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚੱਲੀ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਵੇ।ਇੱਛੁਕ ਸੇਵਾਮੁਕਤ ਪਟਵਾਰੀ ਕਾਨੂੰਗੋ ਆਪਣੀਆਂ ਅਰਜ਼ੀਆਂ ਇਸ ਦਫਤਰ ਦੀ ਸਦਰ ਕਾਨੂੰਗੋ ਸ਼ਾਖਾ ਕਮਰਾ ਨੰ: 317, ਜਿਲ੍ਹਾ ਪ੍ਰਬੰਧਕੀ ਕੰਮਪਲੈਕਸ ਮਲਿਕਪੁਰ ਵਿਖੇ ਦੇ ਸਕਦੇ ਹਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …