
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ)- ਐਨ. ਸੀ. ਸੀ. ਦੇ 66ਵੇਂ ਵਰੇਗੰਢ ਮਨਾਉਣ ਦੇ ਮੰਤਵ ਅਧੀਨ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਸੀ. ਸੀ. ਵਿਭਾਗ ਨੇ ਐਨ. ਸੀ. ਸੀ. ਹਫਤਾ ਮਨਾਇਆ।ਹਰ ਸਾਲ ਵਾਂਗ ਐਨ. ਸੀ. ਸੀ ਇੰਚਾਰਜ ਹਰਸਿਮਰਨ ਕੌਰ ਦੀ ਨਿਗਰਾਨੀ ਹੇਠ ਐਨ. ਸੀ. ਸੀ ਹਫਤਾ ਮਨਾਇਆ ਗਿਆ। ਫਸਟ ਪੰਜਾਬ ਗਰਲਜ਼ ਬਟਾਲੀਅਨ ਅਤੇ 2 ਪੰਜਾਬ ਏਅਰ ਸਕਾਡਨ ਯੂਨਿਟ ਦੇ ਆਰਮੀ ਅਤੇ ਏਅਰ ਦੇ ਐਨ. ਸੀ. ਸੀ. ਕੈਡਿਟਾਂ ਨੇ 17 ਨਵੰਬਰ ਤੋਂ 24 ਨਵੰਬਰ 2014 ਦੇ ਵੱਖ-ਵੱਖ ਦਿਨਾਂ ਵਿਚ ਵੱਖੋ-ਵੱਖ ਗਤੀਵਿਧਿਆਂ ਕੀਤੀਆਂ ਗਈਆਂ। 17 ਨਵੰਬਰ 2014 ਨੂੰ ਕਾਲਜ ਦੇ ਕੈਡਿਟਾਂ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਅਤੇ ਡੀ. ਏ. ਵੀ. ਰੈੱਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਵਿਖੇ 80 ਕੈਡਿਟਾਂ ਨੇ ਦੋਰਾ ਕੀਤਾ ਜਿਥੇ ਐਨ. ਸੀ. ਸੀ ਇੰਚਾਰਜ ਹਰਸਿਮਰਨ ਸਮੇਤ ਕੈਡਿਟਾਂ ਨੇ ਅਨਾਥ, ਬਜ਼ੁਰਗਾਂ ਅਤੇ ਗਰੀਬ ਬੱਚਿਆਂ ਨੂੰ ਮਿਠਾਈਆਂ ਤੇ ਫਲ ਵੰਡੇ। 18 ਨਵੰਬਰ 2014 ਨੂੰ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਐਨ. ਸੀ. ਸੀ ਕੈਡਿਟਾਂ ਨੇ ਕਾਲਜ ਦੀ ਸਫਾਈ ਕੀਤੀ ਅਤੇ ਇਸ ਦਿਨ ਐਨ. ਸੀ. ਸੀ ਕੈਡਿਟਾਂ ਦੁਆਰਾ ਨਸ਼ੇ ਮੁਕਤ ਪੰਜਾਬ ਦੇ ਮੰਤਵ ਅਧੀਨ ਰੈਲੀ ਤੇ ਲੈਕਚਰ ਕਰਵਾਇਆ ਗਿਆ। 19 ਨਵੰਬਰ 2014 ਨੂੰ ਕੈਡਿਟਾਂ ਦੁਆਰਾ ਬੀ. ਐਸ. ਐਫ ਵਿਖੇ ਵੱਖ-ਵੱਖ ਹਥਿਆਰਾਂ ਦੀ ਲੱਗੀ ਪ੍ਰਦਰਸ਼ਨੀ ਵੇਖੀ। ਇਸ ਫੇਰੀ ਦੌਰਾਨ ਕੈਡਿਟਾਂ ਨੂੰ ਸੁੱਰਖਿਆ ਬਲਾਂ ਦੁਆਰਾ ਵਿਭਿੰਨ ਹਥਿਆਰਾਂ ਦੀ ਕੀਤੀ ਜਾਣ ਵਾਲੀ ਵਰਤੋਂ ਬਾਰੇ ਜਾਣਕਾਰੀ ਮਿਲੀ। 20 ਨਵੰਬਰ 2014 ਨੁੰ ਗਰੁੱਪ ਹੈਡਕੁਆਟਰ ਵੱਲੋਂ ਗਰੁੱਪ ਵਿਚਾਰ-ਵਟਾਂਦਰਾ ਦੀ ਕਰਵਾਈ ਪ੍ਰਤੀਯੋਗਤਾ ਵਿਚ ਕਾਲਜ ਦੇ ਆਰਮੀ ਵਿੰਗ ਦੀ ਅਵਨੀਤ ਕੌਰ ਨੇ ਗਰੁੱਪ ਵਿਚਾਰ-ਵਟਾਂਦਰਾ ਵਿਚ ਦੂਜਾ ਸਥਾਨ ਹਾਸਿਲ ਕੀਤਾ ਅਤੇ 2 ਪੰਜਾਬ ਏਅਰ ਸਕਾਡਨ ਯੂਨਿਟ ਦੀ ਨਿਸ਼ਠਾ ਨੇ ਵਿਚਾਰ-ਚਰਚਾ ਦੀ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਦੇ ਨਾਲ 21 ਨਵੰਬਰ ਨੂੰ ਫਸਟ ਪੰਜਾਬ ਗਰਲਜ਼ ਬਟਾਲੀਅਨ ਦੁਆਰਾ ਪੁਲਿਸ ਡੀ. ਏ. ਵੀ ਪਬਲਿਕ ਸਕੂਲ ਵਿਖੇ ਐਨ. ਸੀ. ਸੀ. ਹਫਤਾ ਮਨਾਇਆ।
ਇਸ ਸਮਾਰੋਹ ਵਿਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਸੀਨੀਅਰ ਕੈਡਿਟ ਕਸ਼ਿਸ਼ ਖੰਨਾ, ਸੰਦੀਪ ਅਤੇ ਮਾਨਸੀ ਦੁਆਰਾ ਹੋਰਨਾਂ ਕੈਡਿਟਾਂ ਨੂੰ ਐਨ. ਸੀ. ਸੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਦੀ ਐਨ. ਸੀ. ਸੀ ਇੰਚਾਰਜ ਹਰਸਿਮਰਨ ਕੌਰ ਨੇ ਵੀ ਇਸ ਸਮਾਰੋਹ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਕਾਲਜ ਦੇ ਕੈਡਿਟਾਂ ਅਤੇ ਐਨ. ਸੀ. ਸੀ ਵਿਭਾਗ ਦੀ ਇੰਚਾਰਜ ਹਰਸਿਮਰਨ ਕੌਰ ਨੇ ਕਾਲਜ ਪ੍ਰਿੰਸੀਪਲ (ਸ਼੍ਰੀਮਤੀ) ਨੀਲਮ ਕਾਮਰਾ ਦੀ ਹਾਜ਼ਰੀ ਨਾਲ 22 ਨਵੰਬਰ ਤੇ 23 ਨਵੰਬਰ ਨੂੰ ਕਾਲਜ ਤੋਂ ਰੈਲੀ ਕੱਢੀ ਗਈ। ਭਰੂਣ ਹੱਤਿਆ ਅਤੇ ਦਾਜ ਪ੍ਰਥਾ ਦੇ ਵਿਰੋਧ ਵਿਚ ਕਾਲਜ ਕੈਡਿਟਾਂ ਦੁਆਰਾ ਰੈਲੀ ਕੱਢੀ ਗਈ। ਨਿਰਸੰਦੇਹ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦਾ ਐਨ. ਸੀ. ਸੀ ਵਿਭਾਗ ਹਮੇਸ਼ਾ ਅਜਿਹੀਆਂ ਗਤੀਵਿਧੀਆਂ ਤੇ ਸਮਾਜ ਵਿਚ ਜਾਗਰੂਕਤਾ ਲਿਆਉਣ ਦੇ ਮੰਤਵ ਅਧੀਨ ਹਰ ਸਮੇਂ ਤਤਪਰ ਰਹਿੰਦਾ ਹੈ। ਕਾਲਜ ਦੀ ਐਨ. ਸੀ. ਸੀ ਇੰਚਾਰਜ ਹਰਸਿਮਰਨ ਕੌਰ ਦੀ ਯੋਗ ਅਗਵਾਈ ਅਧੀਂ ਕਾਲਜ ਦੇ ਐਨ. ਸੀ. ਸੀ ਵਿਭਾਗ ਹਮੇਸ਼ਾ ਸਮਾਜ ਵਿਚ ਨਵਾਂ ਬਦਲਾਵ ਲਿਆਉਣ ਦਾ ਇਛੁੱਕ ਹੈ। ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਦਾ ਐਨ. ਸੀ. ਸੀ ਵਿਭਾਗ ਨੂੰ ਦਿੱਤੇ ਜਾਣ ਵਾਲੇ ਸਹਿਯੋਗ ਅਤੇ ਹੌਂਸਲਾ ਅਫਜ਼ਾਈ ਨਾਲ ਕਾਲਜ ਦਾ ਐਨ. ਸੀ. ਸੀ ਵਿਭਾਗ ਅੱਗੇ ਸਿਖਰਾਂ ਛੂਹ ਰਿਹਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media