
ਅੰਮ੍ਰਿਤਸਰ, 29 ਨਵੰਬਰ (ਗੁਰਪ੍ਰੀਤ ਸਿੰਘ) – ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ, ਪੰਜਾਬ ਚੰਡੀਗੜ੍ਹ (ਰਜਿ.) ਜ਼ਿਲ੍ਹਾ ਇਕਾਈ ਯੂਨਿਟ ਅੰਮ੍ਰਿਤਸਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਬੁਲਾਰੀਆ ਪਾਰਕ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਹੋਈ।ਜਿਸ ਵਿੱਚ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ 4 ਦਸੰਬਰ 2014 ਨੂੰ ਹੋ ਰਹੇ ਕੌਮਾਂਤਰੀ ਅੰਗਹੀਣ ਦਿਵਸ 2014 ਦਾ ਰਾਜ ਪੱਧਰੀ ਸਮਾਰੋਹ ਅੰਗਹੀਣ ਚੇਤਨਾ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲਗਭਗ 500 ਅੰਗਹੀਣਾਂ ਦਾ ਜਥਾ ਬੱਸਾਂ ਰਾਹੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਲਿਜਾਣ ਵਾਸਤੇ ਤਿਆਰੀ ਲਈ ਅੰਗਹੀਣ ਲੀਡਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਹਰਭਜਨ ਸਿੰਘ ਧਾਲੀਵਾਲ ਨੇ ਕਿਹਾ ਕਿ ਅੰਗਹੀਣਾਂ ਵਿੱਚ ਕੌਮਾਂਤਰੀ ਅੰਗਹੀਣ ਦਿਵਸ ਮਨਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਅੰਗਹੀਣਾਂ ਦੀਆਂ ਦੁਖ ਤਕਲੀਫਾਂ ਅਤੇ ਮੰਗਾਂ ਤੋਂ ਜਾਣੂ ਕਰਾੳੇਂੁਦਿਆਂ ਸੰਘਰਸ਼ ਨੂੰ ਤੇਜ਼ ਕਰਨ ਲਈ ਸੂਬਾ ਕਮੇਟੀ ਐਸੋਸੀਏਸ਼ਨ ਦੀ ਮਦਦ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ।ਮੀਟਿੰਗ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਸ. ਜਸਪਾਲ ਸਿੰਘ ਪੱਟੀ ਜ਼ਿਲ੍ਹਾ ਪ੍ਰਧਾਨ (ਤਰਨਤਾਰਨ) ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਨੇ ਸੰਖੇਪ ਸ਼ਬਦਾਂ ਵਿੱਚ ਅੰਗਹੀਣਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਉੁਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਹੂਲਤਾਂ ਸਰਕਾਰ ਤੋਂ ਮਿਲ ਰਹੀਆਂ ਹਨ ਉਨ੍ਹਾਂ ਬਾਰੇ ਬਹੁਤ ਸਾਰੇ ਅੰਗਹੀਣਾਂ ਨੂੰ ਪਤਾ ਹੀ ਨਹੀਂ।ਉਨ੍ਹਾਂ ਇਕੱਠ ਨੂੰ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਭਰ ਅੰਦਰ ਅੰਗਹੀਣਾਂ ਵਾਸਤੇ ਵਿਸ਼ੇਸ਼ ਚੇਤਨਾ ਕੈਂਪ ਲਗਾਉਣ ਦੀ ਪੇਸ਼ਕਸ਼ ਕੀਤੀ।ਮੀਟਿੰਗ ਵਿੱਚ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਨੂੰ ਜ਼ਿਲ੍ਹੇ ਅੰਦਰ ਸੰਚਾਰੂ ਢੰਗ ਨਾਲ ਚਲਾਉਣ ਲਈ ਬਲਾਕ ਵਾਈਜ਼ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਨ੍ਹਾਂ ਸ. ਗੁਰਪ੍ਰਤਾਪ ਸਿੰਘ ਭੁੱਲਰ ਬਲਾਕ ਪ੍ਰਧਾਨ ਮਜੀਠਾ, ਸ. ਹਰਪਾਲ ਸਿੰਘ ਬਲਾਕ ਪ੍ਰਧਾਨ ਤਰਸਿੱਕਾ, ਸ. ਤਸਬੀਰ ਸਿੰਘ ਗਿੱਲ ਪ੍ਰਚਾਰਕ ਸਕੱਤਰ ਮਾਝਾ ਜ਼ੋਨ ਨੂੰ ਆਪਣੇ ਜ਼ਿਲ੍ਹੇ ਅੰਦਰ ਡਿਊਟੀ ਦੇ ਨਾਲ-ਨਾਲ ਬਲਾਕ ਪ੍ਰਧਾਨ ਵੇਰਕਾ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ।ਸ. ਗੁਰਮੇਜ ਸਿੰਘ ਭੀਲੋਵਾਲ ਸੀਨੀਅਰ ਮੀਤ ਪ੍ਰਧਾਨ ਨੂੰ ਜ਼ਿਲ੍ਹੇ ਅੰਦਰ ਜ਼ਿੰਮੇਵਾਰੀ ਦੇ ਨਾਲ-ਨਾਲ ਬਲਾਕ ਪ੍ਰਧਾਨ ਜੰਡਿਆਲਾ ਗੁਰੂ ਦਾ ਵਾਧੂ ਭਾਰ ਪਾਇਆ ਗਿਆ।ਸ. ਜੱਜਬੀਰ ਸਿੰਘ ਅਤੇ ਸ. ਬਲਜਿੰਦਰ ਸਿੰਘ ਨੂੰ ਸੁਲਤਾਨਵਿੰਡ ਏਰੀਏ ਦੀ ਇੰਚਾਰਜੀ ਸੌਂਪੀ ਗਈ।ਬੀਬਾ ਸੰਤੋਸ਼ ਕੁਮਾਰੀ ਦੀ ਜ਼ਿਲ੍ਹਾ ਐਸੋਸੀਏਸ਼ਨ ਤੋਂ ਇਲਾਵਾ ਗੁਰੂ ਨਾਨਕ ਪੁਰਾ, ਆਦਰਸ਼ ਨਗਰ, ਇਸਲਾਮਾਬਾਦ, ਰਾਮਨਗਰ ਕਲੋਨੀ, ਕੋਟ ਖਾਲਸਾ, ਹਰੀਪੁਰਾ ਦੀ ਵਾਧੂ ਜ਼ਿੰਮੇਵਾਰੀ ਲਗਾਈ।ਸ. ਮਨਜਿੰਦਰ ਸਿੰਘ ਦੀ ਗੁਰਦੁਆਰਾ ਰਾਮਸਰ ਰੋਡ ਚੌਂਕ ਬਾਬਾ ਭੌੜੀਵਾਲਾ, ਮੋਨੀ ਚੌਂਕ, ਕਰੋੜੀ ਚੌਂਕ, ਪ੍ਰਾਗਦਾਸ ਚੌਂਕ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅੰਗਹੀਣਾਂ ਨੂੰ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਲਾਈ।
ਸ. ਹਰਭਜਨ ਸਿੰਘ ਧਾਲੀਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਰਹਿੰਦੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਸ. ਤਸਵੀਰ ਸਿੰਘ ਗਿੱਲ ਪ੍ਰਚਾਰਕ ਸਕੱਤਰ, ਮਾਝਾ ਜ਼ੋਨ ਦੀ ਹੋਵੇਗੀ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media