ਅੰਮ੍ਰਿਤਸਰ, 29 ਨਵੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਜੰਮੂੁਕਸ਼ਮੀਰ ਵਿਖੇ ਆਏ ਹੜਾਂ ਦੌਰਾਨ ਹੋਏ ਨੁਕਸਾਨ ਸਬੰਧੀ ਸ਼ੋ੍ਮਣੀ ਕਮੇਟੀ ਵੱਲੋਂ ਭੇਜੀ ਗਈ ਰਾਹਤ ਟੀਮ ਜੰਮੂੁਕਸ਼ਮੀਰ ਦੇ ਜ਼ਿਲ੍ਹਾ ਰਜ਼ੌਰੀ ਦੇ ਪਿੰਡ ਰਾਜਪੁਰ ਭਾਟਾ ਵਿਖੇ ਪੁੱਜੀ ।ਇਸ ਪਿੰਡ ਵਿੱਚ ੪ ਸਤੰਬਰ ਨੂੰ ਆਏ ਹੜਾਂ੍ਹ ਦੌਰਾਨ ਪਿੰਡ ਦੀ ਇਕ ਬਰਾਤੀਆਂ ਨਾਲ ਭਰੀ ਬੱਸ ਰੁੜ੍ਹ ਗਈ ਸੀ।ਇਸ ਦੁਖਦਾਈ ਹਾਦਸੇ ਵਿੱਚ 66 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼ੋ੍ਮਣੀ ਕਮੇਟੀ ਦੀ ਰਾਹਤ ਟੀਮ ਨੇ ਐਲਾਨੀ ਸਹਾਇਤਾ ਰਾਸ਼ੀ ਤਕਸੀਮ ਕੀਤੀ।
ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਨੌਸ਼ਹਿਰਾ ਕਸਬੇ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਰਾਜਪੁਰ ਭਾਟਾ ਸਥਿਤ ਹੈ। ਜਿਥੋਂ 4 ਸਤੰਬਰ ਨੂੰ ਸ: ਸੁਖਵਿੰਦਰ ਸਿੰਘ ਸਪੁੱਤਰ ਸ: ਭਗਤ ਸਿੰਘ ਦੀ ਬਰਾਤ ਪਿੰਡ ਲਾਮ ਵਿਆਹੁਣ ਲਈ ਰਵਾਨਾ ਹੋਈ ਸੀ। ਪਿੰਡ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ‘ਤੇ ਹੜਾਂ ਦੇ ਤੇਜ਼ ਵਹਾ ਨੇ ਇਸ ਬਰਾਤੀਆਂ ਨਾਲ ਭਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਸਾਰੇ ਦੇ ਸਾਰੇ 66 ਵਿਅਕਤੀਆਂ ਦੀ ਬੱਚਿਆਂ ਸਮੇਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਤੇ ਸਰਕਾਰ ਵੱਲੋਂ ਮ੍ਰਿਤਕ ਐਲਾਨੇ ਉਨ੍ਹਾਂ 51 ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਂਸਲੇ ਅਨੁਸਾਰ ੫੦ੁ੫੦ ਹਜ਼ਾਰ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਅਜੇ ਲਾਪਤਾ ਸੂਚੀ ਵਿੱਚ ਹਨ, ਜਿਨ੍ਹਾਂ ਬਾਰੇ ਅਜੇ ਸਰਕਾਰ ਵਲੋਂ ਕੋਈ ਫੈਂਸਲਾ ਨਹੀਂ ਲਿਆ ਗਿਆ। ਜਦੋਂ ਉਨ੍ਹਾਂ ਬਾਰੇ ਸਪ’ਸ਼ਟਤਾ ਆ ਜਾਵੇਗੀ, ਉਵੇਂ ਹੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਲੇਰੀ ਕਾਰਵਾਈ ਕਰ ਦਿੱਤੀ ਜਾਵੇਗੀ। ਇਨ੍ਹਾਂ ਵਿਅਕਤੀਆਂ ਨੂੰ ਚੈੱਕ ਤਕਸੀਮ ਕਰਨ ਸਮੇਂ ਸ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਹੜਾ ਇਹ ਦੁਖਦਾਈ ਹਾਦਸਾ ਵਾਪਰਿਆ ਹੈ, ਇਸ ਵਿੱਚ ਪੂਰੇ ਦੇ ਪੂਰੇ ਪ੍ਰੀਵਾਰ ਹੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਖੱਪਰ ਤਾਂ ਪੂਰਿਆ ਨਹੀਂ ਜਾ ਸਕਦਾ, ਪਰ ਗੁਰੂ ਦੇ ਹੁਕਮ ਅਨੁਸਾਰ ਪਿੱਛੇ ਰਹਿ ਗਏ ਵਾਰਸਾਂ, ਭੈਣੁਭਰਾਵਾਂ, ਮਿੱਤਰਾਂੁਸਨੇਹੀਆਂ ਨੂੰ ਗੁਰਮਤਿ ਅਨੁਸਾਰ ਗੁਰੂ ਦੇ ਭਾਣੇ ਵਿੱਚ ਰਹਿ ਕੇ ਹੀ ਅਗਲੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਹ ਤੁੱਛ ਜਿਹੀ ਭੇਟਾ ਸ਼ੋ੍ਮਣੀ ਕਮੇਟੀ ਵੱਲੋਂ ਤੁਹਾਡੇ ਦੁੱਖ ਨੂੰ ਤਾਂ ਦੂਰ ਨਹੀਂ ਕਰ ਸਕਦੀ, ਪਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਦੁੱਖੁਸੁੱਖ ਵਿੱਚ ਸ਼ਾਮਲ ਹੈ, ਇਹ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਮੌਕੇ ‘ਤੇ ਲਏ ਗਏ ਫੈਂਸਲੇ ਅਨੁਸਾਰ ਇਹ ਰਾਸ਼ੀ ਅਸੀਂ ਤੁਹਾਡੇ ਕੋਲ ਪੁੱਜਦੀ ਕੀਤੀ ਹੈ।ਇਸ ਮੌਕੇ ਸ: ਜਗਜੀਤ ਸਿੰਘ ਮੀਤ ਸਕੱਤਰ, ਸ: ਸਵਰਣ ਸਿੰਘ ਖਾਲਸਾ ਇੰਚਾਰਜ ਜੰਮੂੁ-ਕਸ਼ਮੀਰ ਸਿੱਖ ਮਿਸ਼ਨ, ਸ: ਇੰਦਰਪਾਲ ਸਿੰਘ ਅਕਾਊਂਟੈਂਟ, ਸ: ਪ੍ਰਵਿੰਦਰ ਸਿੰਘ ਇੰਚਾਰਜ ਯਾਤਰਾ ਵਿਭਾਗ ਅਤੇ ਸ਼ੋ੍ਮਣੀ ਕਮੇਟੀ ਦੀ ਟੀਮ ਦੇ ਹੋਰ ਮੈਂਬਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …