ਪੈਡੀ ਸੀਜ਼ਨ ‘ਚ ਬਿਜ਼ਲੀ ਸਪਲਾਈ ਦੀ ਨਹੀਂ ਆਵੇਗੀ ਮੁਸ਼ਕਲ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ 10 ਜੂਨ 22 ਨੂੰ ਰੈਸਟ ਹਾਊਸ ਵਿਖੇ ਪੈਂਡੂ ਵਿਕਾਸ ਤੇ ਪੰਚਾਇਤ ਮੰਤਰੀ
ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਸਵਾ ਘੰਟਾ ਚੱਲੀ।ਜਿਸ ਵਿੱਚ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਤੇ ਸਹਿਮਤੀ ਬਣੀ।ਪੰਚਾਇਤੀ ਜ਼ਮੀਨ ਦੀ ਆੜ ਵਿੱਚ ਆਬਾਦਕਾਰਾਂ ਨੂੰ ਉਜਾੜਿਆ ਨਹੀਂ ਜਾਵੇਗਾ, ਨਹਿਰੀ ਪਾਣੀ ਮੋਕੇ ‘ਤੇ ਛੱਡਣ ਦੇ ਆਡਰ ਦੇ ਦਿੱਤੇ ਗਏ ਹਨ, ਮੂੰਗੀ ਦੀ ਐਮ.ਐਸ.ਪੀ ਚਾਲੂ ਕਰ ਦਿੱਤੀ ਹੈ ਅਤੇ ਮੱਕੀ ਦੀ ਖਰੀਦ ਦਾ ਭਰੋਸਾ ਦਿੱਤਾ ਗਿਆ ਹੈ।ਪੰਜਾਬ ਭਰ ਵਿੱਚ ਨਸ਼ਾ ਬੰਦੀ ਪੂਰਨ ਰੂਪ ਵਿੱਚ ਕੀਤੀ ਜਾਵੇਗੀ।ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਪਾਵਰਕਾਮ ਦੇ ਸੀ.ਐਮ.ਡੀ ਪਟਿਆਲਾ ਨਾਲ ਮੀਟਿੰਗ ਜਿਸ ਵਿੱਚ ਬਲਦੇਵ ਸਿੰਘ ਸਰਾਂ ਸੀ.ਐਮ.ਡੀ ਅਤੇ ਪੂਰੀ ਮੈਨੇਜਮੈਟ ਹਾਜ਼ਰ ਸੀ।ਜਥੇਬੰਦੀ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਸੂਬਾ ਆਗੂ ਰਣਜੀਤ ਸਿੰਘ ਕਲੇਰਬਾਲਾ, ਰਣਬੀਰ ਸਿੰਘ ਰਾਣਾ, ਲਖਵਿੰਦਰ ਸਿੰਘ ਵਰਿਆਮਨੰਗਲ, ਗੁਰਲਾਲ ਸਿੰਘ ਮਾਨ ਹਾਜ਼਼ਰ ਸਨ।ਜਿਸ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਵਰਕਾਮ ਵੱਲੋਂ ਬਿਜਲੀ ਕੰਪਨੀ ਗੋਇੰਦਵਾਲ ਥਰਮਲ ਪਲਾਂਟ ਨਾਲ ਕੀਤਾ ਸਮਝੌਤਾ ਰੱਦ ਕਰ ਦਿੱਤਾ ਸੀ, ਪਰ ਬਿਜਲੀ ਕੰਪਨੀ ਵਲੋਂ ਰੈਗੂਲੇਟਰੀ ਕਮਿਅਨ ਕੋਲੋਂ ਸਟੇਅ ਲਿਆ ਹੈ।ਪਰ ਫਿਰ ਵੀ ਪੰਜਾਬ ਸਰਕਾਰ ਵਲੋਂ ਬਿਜਲੀ ਖਰੀਦ ਦੇ ਕੀਤੇ ਸਮਝੌਤੇ ਰੱਦ ਕਰਨ ਲਈ ਵਿਚਾਰ ਅਧੀਨ ਹਨ।
ਪਾਵਰਕਾਮ ਅਧਿਕਾਰੀਆਂ ਨੇ ਕਿਹਾ ਕਿ ਪੈਡੀ ਸੀਜ਼ਨ ਵਿੱਚ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੈ ਜੋ ਦਿੱਤੀ ਜਾਵੇਗੀ, ਸੜੇ ਹੋਏ ਤੇ ਚੋਰੀ ਟ੍ਰਾਂਸਫਾਰਮਰ 24 ਘੰਟਿਆਂ ਵਿੱਚ ਝੜਾਏ ਜਾਣਗੇ, ਚੋਰੀ ਹੋਏ ਟਰਾਂਸਫਾਰਮਰਾਂ ਦੀ ਰੀਪੋਰਟ ਪਾਵਰਕਾਮ ਖੁਦ ਕਰਵਾਏਗਾ ਚੈਨ ਕੁੱਪੀ, ਰੱਸਾ, ਗੱਡੀ ਮਹਿਕਮਾਂ ਦੇਵੇਗਾ ਪਾਵਰ ਕਾਮ ਅਧਿਕਾਰੀਆਂ ਨੇ ਕਿਹਾ ਕਿ ਹਰੈਕ ਡਵੀਜ਼ਨ ਪੱਧਰ ‘ਤੇ ਸਪੇਅਰ ਟ੍ਰਾਂਸਫਾਰਮਰ ਰੱਖੇ ਜਾਣਗੇ ਤਾਂ ਕਿ ਪੈਡੀ ਸੀਜ਼ਨ ਵਿਚ ਸੜੇ ਟ੍ਰਾਂਸਫਾਰਮਰ ਤੁਰੰਤ ਝੜਾਏ ਜਾਣ ਦਫ਼ਤਰਾਂ ਵਿੱਚ ਖੱਪਤਕਾਰਾਂ ਦੀ ਖੱਜ਼ਲ ਖ਼ੁਆਰੀ ਨਹੀਂ ਹੋਵੇਗੀ।ਖਪਤਕਾਰਾਂ ਨੂੰ ਸ਼ਿਕਾਇਤ ਲਈ ਵੈਟਸ ਐਪ ਨੰਬਰ ਜਾਰੀ ਕਰ ਦਿੱਤਾ ਗਿਆ ਹੈ।ਘਰੇਲੂ ਮੀਟਰਾਂ ਦਾ ਲੋਡ ਵਧਾਉਣ ਲਈ, ਮਰ ਚੁੱਕੇ ਖੱਪਤਕਾਰਾਂ ਕਾਰਣ ਆਉਂਦੀਆਂ ਮੁਸ਼ਕਲਾਂ ਘੱਟ ਕਰਨ ਲਈ ਜਲਦੀ ਫੈਸਲਾ ਲਿਆ ਜਾਵੇਗਾ, ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਵੀ ਡੀ.ਐਸ.ਸਕੀਮ 1200 ਰੁਪਏ ਬੀ ਐਂਚ ਪੀ ਦੀ ਮੰਗ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਵੱਲੋਂ 2500 ਰੁਪਏ ਕੀਤੀ ਗਈ ਹੈ।ਇਸ ਮੀਟਿੰਗ ਵਿੱਚ ਦਿੱਤੇ ਗਏ ਮੰਗ ਪੱਤਰ ਤੇ ਖੁੱਲ ਕੇ ਵਿਚਾਰ ਚਰਚਾ ਹੋਈ ਇਹ ਮੀਟਿੰਗ 1 ਘੰਟਾ 45 ਮਿੰਟ ਤੱਕ ਚੱਲੀ।
Punjab Post Daily Online Newspaper & Print Media