Sunday, March 30, 2025
Breaking News

ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਦਾ ਸਫਰ ਹੁਣ ਕੇਵਲ 1380 ਰੁਪਏ ‘ਚ – ਜਨਰਲ ਮੈਨੇਜਰ

15 ਜੂਨ ਤੋਂ ਚੱਲਣਗੀਆਂ ਪਨਬੱਸ ਦੀਆਂ ਵੋਲਵੋ ਬੱਸਾਂ

ਅੰਮ੍ਰਿਤਸਰ, 11 (ਸੁਖਬੀਰ ਸਿੰਘ) – ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸਾਂ ਸ਼ੁਰੂ ਕਰਨ ਦੇ ਨਾਲ ਆਮ ਲੋਕਾਂ ਨੂੰ ਬੱਸਾਂ ਦੇ ਕਿਰਾਏ ਵਿੱਚ ਕਾਫ਼ੀ ਬਚਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਹੀ ਟਰਾਂਸਪੋਰਟ ਮਾਫੀਆ ਵੀ ਖ਼ਤਮ ਹੋਵੇਗਾ।
                       ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬਰਿੰਦਰ ਸਿੰਘ ਗਿੱਲ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਲਈ ਰੋਡਵੇਜ਼ ਅੰਮ੍ਰਿਤਸਰ-1 ਦੀ ਬੱਸ ਸਵੇਰੇ 9:20 ਤੋਂ ਅਤੇ ਜਲੰਧਰ ਤੋਂ 11:40 ਤੇ ਚੱਲ ਕੇ ਰਾਤ 20:10 ਵਜੇ ਦਿੱਲੀ ਏਅਰਪੋਰਟ ਵਿਖੇ ਪੁੱਜੇਗੀ ਅਤੇ ਸਵੇਰ 02:40 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਸ ਰਵਾਨਾ ਹੋਵੇਗੀ।ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਦੀ ਬੱਸ ਦੁਪਹਿਰ 13:40 ਤੋਂ ਅੰਮ੍ਰਿਤਸਰ ਤੋਂ 16:20 ਤੇ ਜਲੰਧਰ ਤੋਂ ਚੱਲ ਕੇ ਰਾਤ 00:35 ਤੇ ਦਿੱਲੀ ਏਅਰਪੋਰਟ ਵਿਖੇ ਪੁੱਜੇਗੀ ਅਤੇ ਸਵੇਰ 05:00 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ।ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੁਪਰ ਲਗਜ਼ਰੀ ਬੱਸਾਂ ਦੀ ਟਿਕਟਾਂ ਦੀ ਬੁਕਿੰਗ  www.punbusonline.com  ਵੈਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਇਨਾਂ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਵੀ ਵੈਬਸਾਈਟ ਤੇ ਉਪਲੱਬਧ ਹੋਵੇਗੀ।
                       ਗਿੱਲ ਨੇ ਦੱਸਿਆ ਕਿ ਸੁਪਰ ਲਗਜ਼ਰੀ ਵੋਲਵੋ ਬੱਸ ਦਾ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1380/- ਰੁਪਏ, ਜਲੰਧਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1160/- ਰੁਪਏ ਅਤੇ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 990/- ਰੁਪਏ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ 10/- ਰੁਪਏ ਆਨਲਾਈਨ ਦੇ ਵਾਧੂ ਚਾਰਜ਼ ਵਜੋਂ ਵਸੂਲੇ ਜਾਣਗੇ।ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਫ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਹੀ ਇਸ ਰੂਟ ਤੇ ਬੱਸਾਂ ਚਲਾਉਂਦੇ ਸਨ ਅਤੇ ਲੋਕਾਂ ਕੋਲੋਂ ਮਨ ਮਰਜ਼ੀ ਨਾਲ ਪੈਸੇ ਵਸੂਲਦੇ ਸਨ। ਉਨਾਂ ਦੱਸਿਆ ਕਿ ਹੁਣ ਇਹ ਬੱਸਾਂ ਚੱਲਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਅਤੇ ਰੇਟਾਂ ਤੋਂ ਘੱਟ ਕਿਰਾਇਆ ਮੁਸਾਫਿਰ ਕੋਲੋਂ ਲਿਆ ਜਾਵੇਗਾ।ਉਨਾਂ ਦੱਸਿਆ ਕਿ ਸੂਬੇ ਭਰ ਵਿੱਚ 15 ਜੂਨ ਨੂੰ ਇਹ ਪਨਬੱਸ ਦੀਆਂ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

Check Also

ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …