ਪੱਤਰਕਾਰ ਲੋਕਤੰਤਰ ਦਾ ਚੋਥਾ ਥੰਮ

ਅੰਮ੍ਰਿਤਸਰ, 30 ਨਵੰਬਰ (ਹਰਿੰਦਰਪਾਲ ਸਿੰਘ) – ਪੱਤਰਕਾਰਾਂ ਦਾ ਇਕ ਵਫਦ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਦੀ ਅਵਗਾਈ ਹੇਠ ਐਸਸੀਫ਼ਬੀਸੀ ਸੈਲ ਜ਼ਿਲਾ ਦਿਹਾਤੀ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੂੰ ਮਿਲਿਆ।ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਨੇ ਸੋਨੂੰ ਜੰਡਿਆਲਾ ਨੂੰ ਮੰਗ ਪੱਤਰ ਦੇਦਿਆਂ ਜਾਣੂ ਕਰਵਾਇਆ ਕਿ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਕੇਰਲਾ ਦੀਆਂ ਸਰਕਾਰਾਂ ਨੇ ਆਪਣੇ ਰਾਜ ਅਧੀਨ ਆੳਂੁਦੇ ਪੱਤਰਕਾਰਾਂ ਨੂੰ ਵਧੇਰੇ ਸਹੂਲਤਾਂ ਦੇਦਿਆਂ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਹੁੱਈਆਂ ਕੀਤੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ, ਕਿ ਉਹ ਬਾਕੀ ਰਾਜਾਂ ਦੀ ਤਰਜ਼ ਤੇ ਪੱਤਰਕਾਰਾਂ ਨੂੰ ਪੈਨਸ਼ਨ ਦੇਣ ਦੇ ਨਾਲ-ਨਾਲ ਸਰਕਾਰੀ ਕਾਰਡ, ਟੋਲ ਟੈਕਸ ਮੁਆਫ ਕਰਨ, 10 ਲੱਖ ਦਾ ਐਕਸੀਡੈਂਟਲ ਤੇ ਮੈਡੀਕਲ ਬੀਮਾ ਕਰਾਉਣ ਵਰਗੀਆਂ ਸਹੂਲਤਾਂ ਤਰੁੰਤ ਲਾਗੂ ਕਰਨ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਨੇ ਸਵਾਏ ਲਾਰਿਆਂ ਤੋ ਕਦੇ ਵੀ ਪੱਤਰਕਾਰਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀ ਚੁੱਕਿਆਂ।ਖਾਸਾ ਨੇ ਦੱਸਿਆ ਕਿ ਪੱਤਰਕਾਰ ਆਪਣੀ ਜਾਨ ਨੂੰ ਜ਼ੋਖਮ ਵਿਚ ਪਾ ਕੇ ਤੇ ਜਾਨ ਤਲੀ ਤੇ ਧਰ ਕਿ ਪੂਰੀ ਮਿਹਨਤ ਤੇ ਤਨਦੇਹੀ ਨਾਲ ਸਮਾਜਿਕ ਗਤੀਵਿਧੀਆਂ ਨੂੰ ਪ੍ਰਸ਼ਾਸ਼ਨ ਤੱਕ ਪੁੱਜਦਾ ਕਰਦੇ ਹਨ, ਪਰ ਸਰਕਾਰ ਨੇ ਹਮੇਸ਼ਾ ਪੱਤਰਕਾਰਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਕੇ ਕਦੇ ਵੀ ਉਨ੍ਹਾਂ ਦੀ ਸਾਰ ਨਹੀ ਲਈ।
ਇਸ ਮੋਕੇ ਯੂਥ ਆਗੂ ਸੋਨੂੰ ਜੰਡਿਆਲਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੋਥਾ ਥੰਮ ਹਨ ਅਤੇ ਇੰਨ੍ਹਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਪ੍ਰਵਾਨ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ।ਸੋਨੂੰ ਜੰਡਿਆਲਾ ਨੇ ਅਖੀਰ ਵਿਚ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ਼ ਦਵਾਇਆਂ ਕਿ ਉਹ ਮੰਗ ਪੱਤਰ ਨੂੰ ਸਰਕਾਰ ਤੱਕ ਪੁੱਜਦਾ ਕਰਨ ਦੇ ਨਾਲ-ਨਾਲ ਜਲਦ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆਂ ਅਤੇ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੂੰ ਮਿੱਲ ਕਿ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣੂ ਕਰਵਾਉਣਗੇ ਅਤੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਤੇ ਜ਼ੋਰ ਵੀ ਪਾਉਣਗੇ।ਇਸ ਮੋਕੇ ਵਿਜੈ ਭਸੀਨ, ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਵਡਾਲੀ, ਹਰਵਿੰਦਰ ਸਿੰਘ ਬੌਬੀ, ਨਵਤੇਜ਼ ਸਿੰਘ ਵਿਰਦੀ ਆਦਿ ਹਾਜ਼ਰ ਸਨ।
Punjab Post Daily Online Newspaper & Print Media