ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲੀਸ ਅੰਮ੍ਰਿਤਸਰ ਸ਼ਹਿਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸ੍ਰੀ ਹਰਜੀਤ ਸਿੰਘ ਬਰਾੜ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਸਪੈਸ਼ਲ ਅੰਮ੍ਰਿਤਸਰ ਸ਼ਹਿਰ ਵਲੋਂੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਨਸ਼ਾ ਵਿਰੋਧੀ ਤੇ ਲੁੱਟਾਂ-ਖੋਹਾਂ ਚੋਰੀਆ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਉਸ ਵੇਲੇ ਭਾਰੀ ਸਫਲਤਾ ਪ੍ਰਾਪਤ ਮਿਲੀ ਜਦ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਅੰਮ੍ਰਿਤਸਰ ਸ਼ਹਿਰ ਦੀ ਜੇਰੇ ਨਿਗਰਾਨੀ ਹੇਠ, ਏ.ਐਸ.ਆਈ ਕੁਲਵਿੰਦਰਜੀਤ ਸਿੰਘ, ਏ.ਐਸ.ਆਈ ਵਿਨੋਦ ਕੁਮਾਰ ਦੀ ਪੁਲੀਸ ਪਾਰਟੀ ਨੇ ਦੋਸ਼ੀਆਂ ਕਸਮੀਰ ਸਿੰਘ ਉਰਫ ਖਲੀਫਾ ਪੁੱਤਰ ਲਾਭ ਸਿੰਘ ਕੋਮ ਮਜਬੀ ਵਾਸੀ ਗਲੀ, ਨੰਬਰ 7 ਮਕਬੂਲਪੁਰਾ, ਸਹਿਲ ਉਰਫ ਵੀਰੂ ਪੁੱਤਰ ਦੇਵੀ ਸ਼ਰਨ ਕੋਮ ਮਹਿਰਾ ਵਾਸੀ ਮਕਾਨ ਨੰ 121, ਗਲੀ ਨੰਬਰ 10, ਸੁੰਦਰ ਨਗਰ, ਥਾਣਾ ਏ.ਡਵੀਜਨ, ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਇੰਦਰਜੀਤ ਸਿੰਘ ਕੋਮ ਨਾਈ, ਵਾਸੀ ਮਕਾਨ ਨੰਬਰ 924, ਗਲੀ ਨੰਬਰ 1, ਅਮਰਕੋਟ, ਜੋੜਾ ਫਾਟਕ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾ ਦੇ ਕਬਜਾ ਵਿਚੋ ਚੋਰੀ ਕੀਤਾ ਹੋਇਆ ਮੋਟਰ ਸਾਇਕਲ ਹੀਰੋ ਹਾਂਡਾ ਸਪਲੈਂਡਰ ਤੇ 50 ਗ੍ਰਾਮ ਹੈਰੋਇਨ ਬਾ੍ਰਮਦ ਕਰਕੇ ਮੁੱਕਦਮਾ ਉਕਤ ਦਰਜ ਰਜਿਸਟਰ ਕਰਾਇਆ ਤੇ ਉਕਤ ਮੁਕੱਦਮੇ ਦੀ ਤਫਤੀਸ਼ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਸਿਰਫ ਮਹੀਨਾ ਪਹਿਲਾ ਹੀ ਜੇਲ ਵਿੱਚੋ ਜਮਾਨਤ ਤੋ ਰਿਹਾਅ ਹੋ ਕੇ ਆਏ ਹਨ ਤੇ ਕਰੀਬ ਇਕ ਮਹੀਨੇ ਵਿੱਚ ਹੀ ਉਹਨਾਂ ਨੇ 10 ਖੋਹਾਂ ਕੀਤੀਆਂ ਹਨ।ਇਹਨਾਂ ‘ਤੇ ਪਹਿਲਾ ਵੀ ਲੁੱਟਾਂ-ਖੋਹਾਂ ਅਤੇ ਐਨ.ਡੀ.ਪੀ.ਐਸ ਐਕਟ ਦੇ ਕਈ ਮੁਕੱਦਮੇ ਦਰਜ ਹਨ।ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਲੁੱਟ ਹੋਏ ਸਮਾਨ ਦੀ ਬ੍ਰਾਮਦਗੀ ਕੀਤੀ ਜਾਵੇਗੀ।
ਪੁਲੀਸ ਅਧਿਕਾਰੀਆਂ ਅਨੁਸਾਰ ਦੋਸ਼ੀ ਨਸ਼ੇ ਕਰਨ ਅਤੇ ਵੇਚਣ ਦੇ ਆਦੀ ਹਨ।ਇਹਨਾ ਵਿਅੱਕਤੀਆਂ ਨੇ ਲੁੱਟਾਂ-ਖੋਹਾਂ ਚੋਰੀਆ ਕਰਨ ਦਾ ਗਿਰੋਹ ਬਣਾਇਆ ਹੈ ਅਤੇ ਰਾਹ ਰਸਤੇ ਜਾਦੀਆਂ ਅੋਰਤਾਂ ਦੇ ਪਰਸ, ਵਾਲੀਆਂ, ਚੈਨੀਆਂ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਵਹੀਕਲ ਚੋਰੀ ਕਰਨ ਦਾ ਧੰਦਾ ਵੀ ਕਰਦੇ ਹਨ।ਦੋਸ਼ੀਆਂ ਉਕਤ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।