Friday, April 10, 2026

ਲੌਂਗੋਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਜ਼ਦੂਰਾਂ ਨੇ ਕੀਤਾ ਸਖਤ ਵਿਰੋਧ

ਚੋਣ ਰੈਲੀ ਨੂੰ ਬਿਨਾਂ ਸੰਬੋਧਨ ਕੀਤਿਆਂ ਹੀ ਮੁੜੇ ਵਾਪਸ

ਸੰਗਰੂਰ, 178 ਜੂਨ (ਜਗਸੀਰ ਲੌਂਗੋਵਾਲ) – ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਸਬੰਧ ‘ਚ ਚੱਲ ਰਹੀਆਂ ਚੋਣ ਸਰਗਰਮੀਆਂ ਦੌਰਾਨ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।ਕਸਬੇ ਦੇ ਰਾਮ ਲੀਲਾ ਗਰਾਉਂਡ ਵਿੱਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ‘ਚ ਰੱਖੀ ਗਈ ਚੋਣ ਰੈਲੀ ਨੂੰ ਕਿ ਮੁੱਖ ਮੰਤਰੀ ਸਮੇਤ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕਰਨਾ ਸੀ।ਸਵੇਰ ਤੋਂ ਹੀ ਇਸ ਰੈਲੀ ਦੇ ਵਿਰੋਧ ਲਈ ਇਕੱਠੇ ਹੋਏ ਮਜ਼ਦੂਰਾਂ ਨੇ ਆਪਣੀ ਰਣਨੀਤੀ ਬਣਾਈ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਅਤੇ ਪ੍ਰਸਾਸ਼ਨ ਵਲੋਂ ਕੀਤੇ ਸਾਰੇ ਪ੍ਰਬੰਧ ਲੋਕ ਰੋਹ ਅੱਗੇ ਫੇਲ ਹੋ ਗਏ ਤਾਂ ਸਵੇਰ ਦਾ ਮੁੱਖ ਮੰਤਰੀ ਦੇ ਪਹੁੰਚਣ ਦਾ ਪ੍ਰੋਗਰਾਮ ਸ਼ਾਮ ‘ਤੇ ਪਾ ਦਿੱਤਾ ਗਿਆ।ਪਰ ਫਿਰ ਵੀ ਇਕੱਤਰ ਮਜਦੂਰ ਵਿਰੋਧ ਲਈ ਉਵੇਂ ਹੀ ਡਟੇ ਰਹੇ।ਜਿਉਂ ਹੀ ਮੁੱਖ ਮੰਤਰੀ ਇੱਕ ਵੱਡੇ ਲਾਮ ਲਸ਼ਕਰ ਦੇ ਨਾਲ ਰਾਮ ਲੀਲਾ ਗਰਾਉਂਡ ‘ਚ ਪਹੁੰਚੇ ਤਾਂ ਮਜ਼ਦੂਰਾਂ ਨੇ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਮੁੱਖ ਮੰਤਰੀ ਸਟੇਜ਼ ‘ਤੇ ਨਹੀਂ ਪਹੁੰਚ ਸਕੇ।ਸਿਰਫ ਗੱਡੀ ਵਿਚੋਂ ਹੀ ਮਿੰਟ ਕੁ ਬੋਲ ਕੇ ਚਲੇ ਗਏ ਅਤੇ ਸਾਰਾ ਪੰਡਾਲ ਵਿਰੋਧ ਕਰ ਰਹੇ ਮਜ਼ਦੂਰਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।ਕਾਬਿਲੇ ਗੌਰ ਹੈ ਕਿ ਇਸ ਰੈਲੀ ਨੂੰ ਸਫ਼ਲ ਕਰਨ ਲਈ ਮੰਤਰੀਆਂ ਅਤੇ ਵਿਧਾਇਕਾਂ ਦੀ ਫੌਜ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰਾਂ ਪੂਰੀ ਤਨਦੇਹੀ ਨਾਲ ਜ਼ੋਰ ਲਗਾ ਰਹੇ ਸਨ।ਮਜ਼ਦੂਰਾਂ ਵਲੋਂ ਵਿਰੋਧ ਦਾ ਕਾਰਨ ਸਰਕਾਰ ਵਲੋਂ ਝੂਠੇ ਲਾਰੇ ਲਾ ਕੇ ਉਨਾਂ ਨੂੰ ਗੁੰਮਰਾਹ ਕਰਨਾ ਨੂੰ ਦੱਸਿਆ ਗਿਆ ਹੈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …