Monday, April 7, 2025
Breaking News

ਸਮਰ ਕੈਂਪ ਦੀ ਸਮਾਪਤੀ ਮੌਕੇ ਕਰਵਾਏ ਭੰਗੜਾ ਮੁਕਾਬਲੇ

ਭੁੱਟੇ ਭੰਗੜਾ ਅਕੈਡਮੀ ਬੱਚਿਆਂ ਦੇ ਬੋਧਿਕ ਵਿਕਾਸ ਲਈ ਕਰਵਾਉਂਦੀ ਹੈ ਮੁਕਾਬਲੇ – ਮੋਹਿਤ ਭੁੱਟੇ

ਸਮਰਾਲਾ, 18 ਜੂਨ (ਇੰਦਰਜੀਤ ਸਿੰਘ ਕੰਗ) – ਸਰੀਰਕ ਪੱਖੋਂ ਰਿਸ਼ਟ ਪੁਸ਼ਟ ਰੱਖਣ ਲਈ ਯਤਨਸ਼ੀਲ ‘ਭੁੱਟੇ ਭੰਗੜਾ ਅਕੈਡਮੀ’ ਬੱਚਿਆਂ ਦਾ ਬੋਧਿਕ ਵਿਕਾਸ ਵੀ ਕਰਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕੈਡਮੀ ‘ਚ ਲਗਾਏ ਸਮਰ ਕੈਂਪ ਦੇ ਅਖੀਰਲੇ ਦਿਨ ਕਰਵਾਏ ਭੰਗੜਾ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਮੌਕੇ ਕੋਚ ਮੋਹਿਤ ਭੁੱਟੇ ਨੇ ਕੀਤਾ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਛੁੱਟੀਆਂ ਦੌਰਾਨ ਭੰਗੜਾ ਕੋਚਿੰਗ ਦੇ ਨਾਲ ਨਾਲ ਸਮਰ ਕੈਂਪ ਦਾ ਵੀ ਆਯੋਜਨ ਕੀਤਾ ਗਿਆ।ਅਖੀਰਲੇ ਦਿਨ ਬੱਚਿਆਂ ਦੇ ਭੰਗੜਾ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪੰਜਾਬੀ ਅਦਾਕਾਰ ਵਿੱਕੀ ਰਾਣਾ, ਪੰਜਾਬ ਪੁਲਿਸ ਦੇ ਏ.ਐਸ.ਆਈ ਰਾਕੇਸ਼ ਕੁਮਾਰ, ਸੁਖਜਿੰਦਰਪਾਲ ਸਿੰਘ, ਰਾਜ ਦੀਪ ਨੇ ਜੱਜ ਦੀ ਭੂਮਿਕਾ ਨਿਭਾਈ।
                  ਉਮਰ ਵਰਗ 4 ਤੋਂ 6 ‘ਚ ਪਹਿਲਾਂ ਸਥਾਨ ਗੁਨਰੀਤ ਤੇ ਦੂਸਰਾ ਸਥਾਨ ਸੁਰਵੀਨ ਤੇ ਤੀਸਰਾ ਸਥਾਨ ਧੰਵਿਸ਼ਾ ਨੇ ਪ੍ਰਾਪਤ ਕੀਤਾ।ਉਮਰ ਵਰਗ 7 ਤੋਂ 10 ਪਹਿਲਾ ਸਥਾਨ ਅਰਪਨਵੀਰ ਭੱਟੀ, ਦੂਸਰਾ ਸਥਾਨ ਅਵਰੀਨ ਤੇ ਤੀਸਰਾ ਸਥਾਨ ਹਰਗੁਣ ਨੇ ਪ੍ਰਾਪਤ ਕੀਤਾ।ਉਮਰ ਵਰਗ 11 ਤੋਂ 15 ਪਹਿਲਾਂ ਸਥਾਨ ਹਰਤਵੰਨ, ਦੂਸਰਾ ਸਥਾਨ ਸਿਮਰਨ ਤੇ ਤੀਸਰਾ ਸਥਾਨ ਹਰਪ੍ਰਤਾਪ ਸਿੰਘ ਨੇ ਹਾਸਲ ਕੀਤਾ।ਮੁਕਾਬਲੇ ‘ਚ ਭਾਗ ਲੈਣ ਵਾਲੇ ਹਰਪ੍ਰਤਾਪ, ਹਰਕੀਰਤ, ਇਸ਼ਾਨ ਆਦਿ ਬੱਚਿਆਂ ਨੂੰ ਭੁੱਟੇ ਅਕੈਡਮੀ ਦੇ ਕੋਚ ਮੋਹਿਤ ਭੁੱਟੇ ਅਤੇ ਵਰੁਣ ਭੁੱਟੇ ਵੱਲੋਂ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ।ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨਾਂ ਵਲੋਂ ਇਨਾਮ ਤਕਸੀਮ ਕੀਤੇ ਗਏ।ਸਮਰ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਅਕੈਡਮੀ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸਰਾਹਨਾ ਕੀਤੀ ਗਈ, ਇਸ ਮੌਕੇ ਤੇ ਰੇਨੂੰ ਭੁੱਟੇ, ਅਮਨ ਭੁੱਟੇ, ਵੰਸ਼ੀਕਾ ਭੁੱਟੇ, ਸਨੇਹਾ ਤੇ ਪ੍ਰਿੰਸ਼ੀਕਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ …