ਕੇਵਲ ਸਿੰਘ ਢਿੱਲੋਂ ਰਿਕਾਰਡਤੋੜ ਵੋਟਾਂ ਨਾਲ ਪ੍ਰਾਪਤ ਕਰਨਗੇ ਜਿੱਤ – ਅਸ਼ਵਨੀ ਸ਼ਰਮਾ
ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸੰਗਰੂਰ ਲੋਕ ਸਭਾ ਦੀ 23 ਜੂਨ ਨੂੰ ਹੋ ਰਹੀ ਜ਼ਿਮਨੀ ਚੋਣ
ਸੰਬੰਧੀ ਨੱਕੜ ਮੀਟਿੰਗ ਲਈ ਸਥਾਨਕ ਵਾਰਡ ਨੰਬਰ 2 ‘ਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਪਹੁੰਚੇ।ਜਿਥੇ ਵੱਡੀ ਗਿਣਤੀ ‘ਚ ਨੌਜਵਾਨ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋਏ।ਇਸ ਸਮੇਂ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨਾਂ ਨੂੰ ਪੂਰਾ ਮਾਣ ਹੈ ਕਿ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ।ਉਹਨਾ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ।ਇਸ ਲਈ ਸੰਗਰੂਰ ਦੇ ਸੂਝਵਾਨ ਲੋਕ ਭਾਜਪਾ ਉਮੀਦਵਾਰ ਨੂੰ ਜਿੱਤਾ ਕੇ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਨਾਲ ਜੁੜ ਜਾਣਗੇ ਅਤੇ ਇਲਾਕੇ ਦਾ ਰਿਕਾਰਡਤੋੜ ਵਿਕਾਸ ਕੀਤਾ ਜਾਵੇਗਾ।
ਭਾਜਪਾ ਦੇ ਜਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਇਕ ਵਧੀਆ ਇਨਸਾਨ ਹਨ ਅਤੇ ਹਮੇਸ਼ਾਂ ਹੀ ਉਨਾਂ ਨੇ ਆਪਣੇ ਖੇਤਰ ਵਿੱਚ ਵਧੀਆ ਕੰਮ ਕਰਕੇ ਵੱਖਰੀ ਪਛਾਣ ਬਣਾਈ ਹੈ ਤੇ ਬਰਨਾਲਾ ਨੂੰ ਜਿਲ੍ਹਾ ਬਣਾਉਣ ਦਾ ਮਾਣ ਵੀ ਉਨ੍ਹਾਂ ਨੂੰ ਹੀ ਹਾਸਲ ਹੈ।ਭਾਜਪਾ ਦੇ ਮੰਡਲ ਲੌਂਗੋਵਾਲ ਪ੍ਰਧਾਨ ਰਤਨ ਕੁਮਾਰ (ਮੰਗੂ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧੀਆ ਸੋਚ ਦੇ ਚੱਲਦਿਆਂ ਕੇਵਲ ਸਿੰਘ ਢਿੱਲੋਂ ਸੰਗਰੂਰ ਤੋਂ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਪੰਜਾਬ ਵਿੱਚ ਭਾਜਪਾ ਦਾ ਕਮਲ ਖਿਲਾਉਣ ਵਿੱਚ ਜਰੂਰ ਕਾਮਯਾਬ ਹੋਣਗੇ।
ਪਾਰਟੀ ‘ਚ ਸ਼ਾਮਲ ਨੌਜਵਾਨਾਂ ਨੇ ਕਿਹਾ ਉਹ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਪਾਰਟੀ ਵਿਚ ਸ਼ਾਮਲ ਹੋਏ ਹਨ ਤੇ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਦਿਨ ਰਾਤ ਸਖ਼ਤ ਮਿਹਨਤ ਕਰਨਗੇ।
ਇਸ ਸਮੇਂ ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਕੁਮਾਰ ਬਾਘਾ, ਵਿਜੈ ਕੁਮਾਰ ਗੋਇਲ, ਬਬਲੂ ਸਿੰਗਲਾ, ਰਾਜ ਕੁਮਾਰ, ਸੀਨੀ. ਭਾਜਪਾ ਆਗੂ ਡਾ. ਕੇਵਲ ਚੰਦ ਧੌਲਾ, ਸੋਨੂੰ ਜ਼ਿੰਦਲ, ਮੋਨੂੰ ਜ਼ਿੰਦਲ ਤੇ ਵੱਡੀ ਗਿਣਤੀ ਵਾਰਡ ਨਿਵਾਸੀ ਹਾਜ਼ ਸਨ।
Punjab Post Daily Online Newspaper & Print Media