ਰਈਆ, 2 ਦਸੰਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਐਕਸ ਸਰਵਿਸਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਰਈਆ ਬਲਾਕ ਦੇ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਦਿੱਤੀ ਕਿ ਅੰਮ੍ਰਿਤਸਰ ਡਿਵ ਕਮਾਂਡਰ ਵੱਲੋਂ 7 ਦਸੰਬਰ 2014 ਨੂੰ ਖਾਸਾ ਵਿਖੇ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੀ ਵਿਸ਼ਾਲ ਰੈਲੀ ਹੋਵੇਗੀ ਜਿਸ ਵਿੱਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਰਈਆ ਤੋਂ ਸਵੇਰੇ 8 ਵਜੇ ਵਿਸ਼ਾਲ ਜਥਾ ਰਵਾਨਾ ਹੋਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਅਮਲੀ ਜਾਮਾ ਪਾਉਣ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੋਹਲਤ ਮੰਗੀ ਹੈ ਇਸ ਲਈ ਇੱਕ ਮਹੀਨੇ ਲਈ ਦਿੱਲੀ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ।ਸਮੂਹ ਸਾਬਕਾ ਜਵਾਨਾ ਨੂੰ ਅਪੀਲ ਹੈ ਕਿ ਖਾਸਾ ਰੈਲੀ ਵਿੱਚ ਸ਼ਾਮਿਲ ਹੋਣਾ ਆਪਣਾ ਫਰਜ਼ ਸਮਝਣ ।ਇਸ ਸਬੰਧ ਵਿੱਚ ਪਿੰਡਾਂ ਤੋਂ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …