Tuesday, April 14, 2026

ਗਰੀਨ ਪੰਜਾਬ ਸੁਸਾਇਟੀ ਨੇ 23ਵੇਂ ਵਣ ਮਹਾਂਉਤਸਵ ਮੌਕੇ ਵੰਡੇ 7000 ਬੂਟੇ

ਬੂਟਿਆਂ ਦੀ ਸੰਭਾਲ ਲਈ ਖੇੜੀ ਗਹਿਲਾਂ ਯੁਵਕ ਕਲੱਬ ਨੂੰ ਦਵਿੰਦਰਾ ਐਵਾਰਡ ਨਾਲ ਕੀਤਾ ਸਨਮਾਨਿਤ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਸੀਡ ਫਾਰਮ ਮਸਤੂਆਣਾ ਸਾਹਿਬ ਵਿਖੇ ਗਰੀਨ ਪੰਜਾਬ ਸੁਸਾਇਟੀ ਅਤੇ ਭਗਤ ਪੂਰਨ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ 23ਵਾਂ ਵਣ ਮਹਾਂਉਤਸਵ ਵਾਤਾਵਰਣ ਪ੍ਰੇਮੀ ਪਾਲਾ ਮੱਲ ਸਿੰਗਲਾ ਪ੍ਰਧਾਨ ਸੁਸਾਇਟੀ, ਗੁਰਪਾਲ ਸਿੰਘ ਗਿੱਲ ਸਰਪ੍ਰਸਤ ਅਤੇ ਸਰਬਜੀਤ ਸਿੰਘ ਬੱਟੂ ਦੀ ਦੇਖ-ਰੇਖ ‘ਚ ਮਨਾਇਆ ਗਿਆ।ਪ੍ਰਸਿੱਧ ਸਮਾਜ ਸੇਵੀ ਮੋਹਨ ਸ਼ਰਮਾ ਡਾਇਰੈਕਟਰ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਨੇ ਮੁੱਖ ਮਹਿਮਾਨ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਸਮਾਗਮ ਦੀ ਪ੍ਧਾਨਗੀ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਪਿੰਗਲਵਾੜਾ ਸ਼ਾਖਾ ਸੰਗਰੂਰ ਨੇ ਕੀਤੀ।ਪ੍ਰੋ: ਕੁਲਵੰਤ ਸਿੰਘ ਕਸਕ ਦੇ ਸਟੇਜ ਸੰਚਾਲਨ ‘ਚ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਸਵਾਗਤੀ ਸ਼ਬਦ ਕਹੇ।ਬੁਲਾਰਿਆਂ ਵਿੱਚ ਸ਼ਾਮਲ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰਾ ਯੂਨੀਵਰਸਿਟੀ, ਪੋਫੈਸਰ ਸੁਖਜੀਤ ਸਿੰਘ ਭੰਗੂ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ. ਭੁਪਿੰਦਰ ਸਿੰਘ ਪੂਨੀਆ ਮੁਖੀ ਗੁਰਸਾਗਰ ਮਸਤੂਆਣਾ ਕੌਂਸਲ, ਮੋਹਨ ਸਿੰਗਲਾ ਭੀਖੀ, ਅਵਤਾਰ ਸਿੰਘ ਕਰਤਾਰਪੁਰਾ ਬਸਤੀ, ਰਾਜ ਕੁਮਾਰ ਅਰੋੜਾ ਪ੍ਧਾਨ ਸਟੇਟ ਸੋਸ਼ਲ ਵੈਲਫੇਅਰ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਗੁਰਪਾਲ ਸਿੰਘ ਸੱਤਿਆ ਭਾਰਤੀ ਸਕੂਲ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਾਬਾ ਬਲਜੀਤ ਸਿੰਘ ਫੱਕਰ, ਮੋਹਨ ਸ਼ਰਮਾ, ਤਰਲੋਚਨ ਸਿੰਘ ਚੀਮਾ ਆਦਿ ਨੇ ਪਾਣੀ, ਹਵਾ ਦੇ ਦੂਸ਼ਿਤ ਹੋਣ ਕਰਕੇ ਵਾਤਾਵਰਣ ਗੰਧਲਾ ਹੋਣ ਅਤੇ ਆਕਸੀਜਨ ਦੀ ਘਾਟ ‘ਤੇ ਚਿੰਤਾ ਜ਼ਾਹਿਰ ਕੀਤੀ।ਜੰਗਲ ਦੇ ਰਕਬੇ ਦਾ ਘਟਨਾ, ਪਾਣੀ ਦੀ ਸਤਹਿ ਦਾ ਬਹੁਤ ਹੇਠਾਂ ਜਾਣ ਦੀ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ।ਆਪ ਨੇ ਜਿਥੇ ਗਰੀਨ ਪੰਜਾਬ ਸੁਸਾਇਟੀ ਵਲੋਂ ਵਾਤਵਰਣ ਪ੍ਰਤੀ ਜਾਗਰੂਕ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉਥੇ ਬੂਟੇ ਪ੍ਰਾਪਤ ਕਰਨ ਵਾਲਿਆਂ ਨੂੰ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਵੀ ਤਾਕੀਦ ਕੀਤੀ।ਪਾਲਾ ਮੱਲ ਸਿੰਗਲਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ ਦੋ ਲੱਖ ਬੂਟੇ ਵੰਡੇ ਗਏ ਹਨ।
                 ਵੱਖ-ਵੱਖ ਪੰਚਾਇਤਾਂ ਅਤੇ ਕਲੱਬਾਂ ਨੂੰ ਇਸ ਸਮੇਂ 7000 ਬੂਟਿਆਂ ਦੀ ਵੰਡ ਕੀਤੀ।ਬੂਟਿਆਂ ਦੀ ਸੰਭਾਲ ਕਰਨ ਵਿੱਚ ਮੋਹਰੀ ਰਹੇ ਯੁਵਕ ਸੇਵਾਵਾਂ ਕਲੱਬ ਖੇੜੀ ਗਹਿਲਾਂ ਨੂੰ ਦਵਿੰਦਰਾ ਯਾਦਗਾਰੀ ਐਵਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ।ਗਰਾਮ ਪੰਚਾਇਤ ਰਾਏਧਰਾਨਾ, ਕਣਕਵਾਲ ਭੰਗੂਆ, ਉਪਲੀ, ਕਿਲਾ ਹਕੀਮਾਂ, ਭੈਣੀ ਮਹਿਰਾਜ, ਮੱਤੀ, ਮੋਹਾਲੀ, ਮਹਿਲਾਂ ਚੌਕ ਤੋਂ ਬਿਨਾਂ ਨਗਰ ਕੌਂਸਲ ਭੀਖੀ, ਖੇੜੀ ਚਹਿਲਾਂ, ਸ਼ੇਰਪੁਰ ਇਲਾਕੇ ਦੀਆਂ ਪੰਚਾਇਤਾਂ ਨੂੰ ਖੇਤੀ ਮੋਟਰਾਂ ਤੇ 10-10 ਬੂਟੇ ਲਗਾਉਣ ਲਈ ਦਿੱਤੇ ਗਏ।ਬੂਟਿਆਂ ਦੇ ਵਾਹਨਾਂ ਨੂੰ ਮੋਹਨ ਸ਼ਰਮਾ, ਕੈਪਟਨ ਭੁਪਿੰਦਰ ਸਿੰਘ ਪੂਨੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ।ਮੋਹਨ ਸ਼ਰਮਾ ਅਤੇ ਸੁਖਵਿੰਦਰ ਸਿੰਘ ਫੁੱਲ ਇੰਚਾਰਜ਼ ਅਜੀਤ ਨੇ ਪ੍ਰਬੰਧਕਾਂ ਨਾਲ ਬੂਟੇ ਵੀ ਲਗਾਏ।ਵੱਖ-ਵੱਖ ਸੰਸਥਾਵਾਂ, ਪੰਚਾਇਤਾਂ, ਕਲੱਬਾਂ ਦੇ ਨੁਮਾਇੰਦਿਆਂ ਵਜੋਂ ਮੱਘਰ ਸਿੰਘ ਸੋਹੀ, ਲਾਭ ਸਿੰਘ ਢੀਂਡਸਾ, ਗੁਰਮੀਤ ਸਿੰਘ ਕਾਲੜਾ, ਸੁਖਦੇਵ ਸਿੰਘ ਕਿਲਾ ਬਟੂਹਾ, ਬਲਵੰਤ ਸਿੰਘ ਛੰਨਾ, ਬਾਬਾ ਨਾਜਰ ਸਿੰਘ ਮੋਹਾਲੀ, ਅਮਨਜੀਤ ਸਿੰਘ ਮਹਿਲਾਂ ਚੌਕ, ਸਤਦੇਵ ਸ਼ਰਮਾ, ਧਰਮਿੰਦਰ ਸਿੰਘ, ਜਗਜੀਵਨ ਸਿੰਘ ਸ਼ੇਰਪੁਰ, ਡਾ. ਨਿਰਪਜੀਤ ਸਿੰਘ ਮਸਤੂਆਣਾ, ਸਤਨਾਮ ਸਿੰਘ ਦਮਦਮੀ ਆਦਿ ਸ਼ਾਮਲ ਹੋਏ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …