ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ ਕਲੱਬ ਸੁਨਾਮ ਮੇਨ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਆਨੰਦ ਦੀ ਪ੍ਰਧਾਨਗੀ ਹੇਠ ਹੋਟਲ ਗ੍ਰੀਨ ਲਾਅਨ ਵਿੱਚ ਹੋਈ ਇਸ ਮੀਟਿੰਗ ਵਿੱਚ ਕਲੱਬ ਦੇ ਡਾਇਰੈਕਟਰ ਲਾਇਨ ਹਰਬੰਸ ਸਿੰਘ ਧਾਲੀਵਾਲ ਸਕੱਤਰ ਲਾਇਨ ਰਾਜੀਵ ਕੋਸ਼ਿਕ ਖਜ਼ਾਨਚੀ ਲਾਇਨ ਪਰਮਜੀਤ ਸਿੰਘ ਧਾਲੀਵਾਲ ਪੀ.ਆਰ.ਓ ਲਾਇਨ ਅਸ਼਼ਵਨੀ ਕੁਮਾਰ ਜੈਨ ਚੇਅਰਮੈਨ ਮੈਂਬਰਸ਼ਿਪ ਗ੍ਰੋਥ ਲਾਇਨ ਵਿਨੋਦ ਕੁਮਾਰ ਕਾਂਸਲ ਸਮੇਤ ਸਾਰੇ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਸਕੱਤਰ ਲਾਇਨ ਰਾਜੀਵ ਕੋੋਸ਼ਿਕ ਵਲੋਂ ਇਸ ਸਾਲ ਕਲੱਬ ਵਲੋਂ ਕਰਵਾਏ ਗਏ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ ਗਈ।ਜਿਸ ਦੀ ਹਾਜ਼ਰ ਮੈਂਬਰਾਂ ਨੇ ਭਰਪੂਰ ਪ੍ਰਸੰਸਾ ਕੀਤੀ।ਪ੍ਰਧਾਨ ਪਰਮਜੀਤ ਸਿੰਘ ਆਨੰਦ ਨੇ ਦੱਸਿਆ ਕਿ ਕਲੱਬ ਵਲੋਂ ਆਉਣ ਵਾਲੇ ਦਿਨਾਂ ਵਿੱਚ ਗਊ ਸੇਵਾ ਪ੍ਰੋਜੈਕਟ ਬੂਟੇ ਲਾਉਣ ਦੇ ਕੈਂਪ ਅਧਿਆਪਕ ਦਿਵਸ ਅਜ਼ਾਦੀ ਦਿਵਸ ਮੈਡੀਕਲ ਕੈਂਪ ਵੱਖ-ਵੱਖ ਨਾਮਵਰ ਸ਼ਖਸ਼ੀਅਤਾਂ ਦਾ ਸਨਮਾਨ ਕਰਨ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਪ੍ਰੋਜੈਕਟ ਲਗਾਏ ਜਾਣਗੇ।ਉਨ੍ਹਾਂ ਸਾਰੇ ਕਲੱਬ ਮੈਂਬਰਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ।ਲਾਇਨ ਅਸ਼ਵਨੀ ਕੁਮਾਰ ਜੈਨ ਨੇ ਕਲੱਬ ਨੂੰ ਆਪਣੇ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਦੀ ਗੱਲ ਕਰਦਿਆਂ ਸਾਰੇ ਮੈਂਬਰਾਂ ਨੂੰ ਇਕਜੁੱਟਤਾ ਅਤੇ ਸੇਵਾ ਭਾਵਨਾ ਹਲੀਮੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਮੀਟਿੰਗ ਵਿੱਚ ਲਾਇਨ ਵਿਨੋਦ ਕੁਮਾਰ ਕਾਂਸਲ ਨੂੰ ਟ੍ਰੀ ਪਲਾਂਟੇਸ਼ਨ ਕੈਂਪ ਦਾ ਲਾਇਨ ਅਸ਼ਵਨੀ ਕੁਮਾਰ ਜੈਨ ਨੂੰ ਟੀਚਰ ਡੇਅ ਦਾ ਪ੍ਰੋਜੈਕਟ ਚੇਅਰਮੈਨ ਥਾਪਿਆ ਗਿਆ।ਪਿਛਲੇ ਦਿਨੀਂ ਆਗਰੇ ਸ਼ਹਿਰ ਵਿਚ ਕਲੱਬ ਦੀ ਜਿਲ੍ਹਾ ਕਾਨਫਰੰਸ ਵਿੱਚ ਬਤੌਰ ਡੈਲੀਗੇਟ ਭਾਗ ਲੈਣ ਵਾਲੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਆਨੰਦ ਨੇ ਲਾਇਨ ਜੀ.ਐਸ ਕਾਲੜਾ ਅਤੇ ਰਵਿੰਦਰ ਸਾਗਰ ਨੂੰ ਕਲੱਬ ਦੇ ਉਪ ਗਵਰਨਰ ਚੁਣੇ ਜਾਣ ‘ਤੇ ਵਧਾਈ ਦਿੱਤੀ।ਅੰਤ ਵਿੱਚ ਲਾਇਨ ਹਰਬੰਸ ਸਿੰਘ ਧਾਲੀਵਾਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …