Monday, January 13, 2025

ਅੰਮ੍ਰਿਤਸਰ ਨੂੰ ਦੁਨੀਆਂ ਦੇ ਨਕਸ਼ੇ ‘ਤੇ ਲਿਆਉਣ ਲਈ ਕੰਮ ਕਰਾਂਗੀ – ਮਾਨ

ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਮੱਥਾ ਟੇਕ ਕੇ ਲਿਆ ਅਸ਼ੀਰਵਾਦ

ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ) – ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਅੰਮ੍ਰਿਤਸਰ ਦੇ ਪਲੇਠੇ ਦੌਰਾਨ ਦੌਰਾਨ ਜਿੱਥੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਰਾਮ ਦਾਸ ਜੀ ਦਾ ਅਸ਼ੀਰਵਾਦ ਲਿਆ, ਉਥੇ ਸੈਰ ਸਪਾਟੇ ਨਾਲ ਸਬੰਧਤ ਥਾਵਾਂ ਦਾ ਦੌਰਾ ਵੀ ਕੀਤਾ।ਉਨਾਂ ਛੇਤੀ ਹੀ ਸੈਰ ਸਪਾਟਾ ਸਨਅਤ ਨਾਲ ਜੁੜ੍ਹੇ ਕਾਰੋਬਾਰੀਆਂ ਤੇ ਹੋਟਲ ਸਨਅਤ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗੀ ਅਤੇ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਚਮਕਾਉਣ ਲਈ ਕੰਮ ਕਰੇਗੀ।ਉਨਾਂ ਕਿਹਾ ਕਿ ਅੱਜ ਦੇ ਸਮੇਂ ਇਹ ਸਨਅਤ ਵਿਸ਼ਵ ਭਰ ਵਿਚ ਵੱਧ-ਫੁੱਲ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਅਜਿਹੇ ਸ਼ਹਿਰ, ਜਿੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਜਾਂ ਸੈਲਾਨੀ ਆਉਂਦੇ ਹਨ, ਨੂੰ ਸੈਰ ਸਪਾਟਾ ਸਨਅਤ ਦੇ ਅਨਕੂਲ ਕੀਤਾ ਜਾਵੇ।
               ਸ੍ਰੀ ਦਰਬਾਰ ਸਾਹਿਬ ਵਿਖੇ ਨਤਮਤਕ ਹੋਣ ਮਗਰੋਂ ਸੂਚਨਾ ਕੇਂਦਰ ਦੇ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਅਤੇ ਅੰਮ੍ਰਿਤਪਾਲ ਸਿੰਘ ਨੇ ਉਨਾਂ ਨੂੰ ਸਨਮਾਨਿਤ ਕੀਤਾ।ਵਿਭਾਗ ਦੇ ਡਾਇਰੈਕਟਰ ਕੁਰਣੇਸ਼ ਸ਼ਰਮਾ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਜਿਲ੍ਹਾ ਟੂਰਿਸਟ ਅਫਸਰ ਗੁਰਸ਼ਰਨ ਸਿੰਘ, ਟੂਰਿਸਟ ਅਫਸਰ ਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
                ਉਨ੍ਹਾਂ ਨੇ ਸ੍ਰੀ ਦੁਰਗਿਆਣਾ ਮੰਦਰ ਵੀ ਨਤਮਸਕ ਹੋਏ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ, ਫੂਡ ਸਟਰੀਟ, ਕਿਲ੍ਹਾ ਗੋਬਿੰਦਗੜ੍ਹ ਦਾ ਦੌਰਾ ਕੀਤਾ।ਉਨਾਂ ਕਿਹਾ ਕਿ ਉਹ ਅੱਜ ਇਸ ਦੌਰੇ ਦੌਰਾਨ ਆਪ ਸਾਰੀਆਂ ਸਮੱਅਿਾਵਾਂ ਅਤੇ ਸੰਭਾਵਨਾਵਾਂ ਵੇਖਣ ਆਏ ਹਨ, ਤਾਂ ਜੋ ਇੰਨਾਂ ਉਤੇ ਕੰਮ ਕੀਤਾ ਜਾ ਸਕੇ।

Check Also

ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ

ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …