Monday, July 28, 2025
Breaking News

ਸਰਕਾਰੀ ਸੀਨੀਅਰ ਸੈਕੰਡਰੀ ਕੂੰਮਕਲਾਂ ਦਾ ਨਤੀਜਾ 100% ਰਿਹਾ

ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੂੰਮਕਲਾਂ ਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ।ਦਸਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਾਰੇ 86 ਵਿਦਿਆਰਥੀ ਪਾਸ ਹੋਏ ਅਤੇ ਸਕੂਲ ਦਾ ਨਤੀਜ਼ਾ 100% ਰਿਹਾ।ਸਕਲ ਪ੍ਰਿੰਸੀਪਲ ਮੈਡਮ ਪੂਜਾ ਤ੍ਰੇਹਨ ਨੇ ਦੱਸਿਆ ਕਿ ਵਿਦਿਆਰਥਣ ਨੀਸ਼ਾ ਪੁੱਤਰੀ ਸਰਬਜੀਤ ਸਿੰਘ ਨੇ 86.3% ਨੰਬਰ ਹਾਸਲ ਕਰਕੇ ਪਹਿਲਾ ਸਥਾਨ, ਸਤਨਾਮ ਸਿੰਘ ਪੁੱਤਰ ਰਛਪਾਲ ਸਿੰਘ 86.3% ਨੰਬਰ ਹਾਸਲ ਕਰਕੇ ਦੂਜ਼ਾ ਅਤੇ ਅਰਸ਼ਦੀਪ ਕੌਰ ਪੁੱਤਰੀ ਜਸਵੀਰ ਸਿੰਘ ਨੇ 85.8% ਅੰਕ ਹਾਸਲ ਕਰਕੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਨੇ ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਮੈਡਮ ਲਿਪਸੀ, ਮੈਡਮ ਮਨਦੀਪ ਕੌਰ, ਜਗਦੀਪ ਸਿੰਘ ਆਦਿ ਮੌਜ਼ੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …