Saturday, July 26, 2025
Breaking News

ਕੈਬਨਿਟ ਮੰਤਰੀ ਨੇ ਬਿਜ਼ਲੀ ਸੁਵਿਧਾ ਸੈਂਟਰ ਸਥਾਪਿਤ ਕਰਨ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿੱਚ ਬਿਜ਼ਲੀ ਖਪਤਕਾਰਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਥਾਵਾਂ ‘ਤੇ ਸੁਵਿਧਾ ਕੇਂਦਰ ਸਥਾਪਿਤ ਕੀਤੇ ਹੋਏ ਹਨ। ਇਸੇ ਤਰਜ਼ ‘ਤੇ ਜੰਡਿਆਲਾ ਗੁਰੂ ਵਿਖੇ ਸੁਵਿਧਾ ਕੇਂਦਰ ਦਾ ਕੈਬਨਿਟ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਵਲੋਂ ਨੀਂਹ ਪੱਥਰ ਰੱਖਿਆ ਗਿਆ।ਇਸ ਸੁਵਿਧਾ ਕੇਂਦਰ ਵਿੱਚ ਬਿਜਲੀ ਦੇ ਬਹੁਤ ਸਾਰੇ ਕੰਮ ਵਿਜੇਂ ਕਿ ਨਵੇਂ ਕੁਨੈਕਸ਼ਨ, ਮੀਟਰਾਂ ਨੂੰ ਬਦਲੀ ਕਰਨਾਂ/ਲੋਡ ਵਧਾਉਣ ਆਦਿ ਸਬੰਧੀ ਸੁਵਿਧਾ ਇੱਕੋ ਜਗ੍ਹਾ ‘ਤੇ ਦਿੱਤੇ ਜਾਣਗੇ। ਇਥੇ ਖੱਪਤਕਾਰਾਂ ਦੇ ਬੈਠਣ ਲਈ ਏ.ਸੀ ਹਾਲ, ਬਾਥਰੂਮ ਅਤੇ ਪੀਣ ਵਾਲੇ ਪਾਣੀ ਆਦਿ ਦੀਆਂ ਵਧੀਆ ਸੁਵਿਧਾ ਹੋਣਗੀਆਂ।ਜੰਡਿਆਲਾ ਗੁਰੂ ਦਫ਼ਤਰ ਅਧੀਨ 93422 ਨੰ: ਖਪਤਕਾਰਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।ਜੰਡਿਆਲਾ ਗੁਰੂ ਦੇ ਸਮੂਹ ਬਿਜਲੀ ਮੁਲਾਜਮਾਂ ਵਲੋਂ ਕੈਬਿਨਿਟ ਮੰਤਰੀ ਦਾ ਧੰਨਵਾਦ ਕੀਤਾ ਗਿਆ।ਸੁਵਿਧਾ ਕੇਂਦਰ ਨੂੰ ਸਥਾਪਿਤ ਕਰਨ ਲਈ ਲਗਭਗ 1 ਕਰੋੜ ਰੁਪਏ ਦਾ ਖਰਚਾ ਆਵੇਗਾ।
                ਇਸ ਮੌਕੇ ਇੰਜੀ: ਬਾਲ ਕਿਸ਼ਨ ਮੁੱਖ ਇੰਜੀ: ਬਾਰਡਰ ਜੋਨ, ਇੰਜੀ: ਸੰਜੀਵ ਪ੍ਰਭਾਕਰ, ਮੁੱਖ ਇੰਜੀ: ਪੀ ਤੇ ਐਮ ਲੁਧਿਆਣਾ, ਇੰਜੀ: ਜਤਿੰਦਰ ਸਿੰਘ ਦਿਹਾਤੀ ਹਲਕਾ ਅੰਮ੍ਰਿਤਸਰ, ਇੰਜੀ: ਜਨਕ ਰਾਜ ਐਸ.ਈ ਸਿਵਲ ਲੁਧਿਆਣਾ, ਇੰਜੀ: ਸਰਬਜੀਤ ਸਿੰਘ ਐਸ.ਈ.ਪੀ ਤੇ ਐਮ ਜਲੰਧਰ, ਇੰਜੀ: ਮਨਿੰਦਰਪਾਲ ਸਿੰਘ ਮੰਡਲ ਜੰਡਿਆਲਾ ਗੁਰੂ, ਇੰਜੀ: ਗੁਰਇਕਬਾਲ ਸਿੰਘ ਐਕਸੀਅਨ ਸਿਵਲ, ਇੰਜੀ: ਰਾਉ ਗੋਰਵ ਸਿੰਘ ਜੰਡਿਆਲਾ ਗੁਰੂ ਅਤੇ ਜੰਡਿਆਲਾ ਗੁਰੂ ਮੰਡਲ ਅਧੀਨ ਸਮੂਹ ਉਪ ਮੰਡਲ ਅਫ਼ਸਰ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …