ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਪੀਐਚਡੀ-ਪੀਆਈਟੀਈਐਕਸ ਜਿਹੇ ਹੋਰ ਸਮਾਰੋਹਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਗੁਲਜ਼ਾਰ ਸਿੰਘ ਰਾਣੀਕੇ, ਮਿਨੀਸਟਰ ਫਾੱਰ ਫਿਸ਼ਰੀਜ਼, ਪੋਲਟਰੀ ਅਤੇ ਐਨੀਮਲ ਹਸਬੰਡਰੀ, ਪੰਜਾਬ ਸਰਕਾਰ ਨੇ ਕਿਹਾ, ”ਲੋਕਾਂ ਨੂੰ ਇਕੱਠੇ ਕਰਨ ਵਾਲੇ ਸਮਾਰੋਹ ਹੀ ਲੋਕਾਂ ਵਿੱਚ ਮਜਬੁਤ ਸੰਪਰਕ ਕਾਇਮ ਕਰ ਸਕਦੇ ਹਨ ਅਤੇ ਵਧੇਰੇ ਆਪਸੀ ਸਮਝ, ਸ਼ਾਂਤੀ ਅਤੇ ਅਮਨ ਪੈਦਾ ਕਰ ਸਕਦੇ ਹਨ।
ਅੱਜ ਇਸ ਸਮਾਰੋਹ ਦੇ ਦੂਸਰੇ ਦਿਨ ਗੁਲਜ਼ਾਰ ਸਿੰਘ ਰਾਣੀਕੇ ਦੁਆਰਾ 5-ਦਿਨਾਂ ਟ੍ਰੇਡ ਐਕਸਪੋ, ਪੀਐਚਡੀ-ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ, 2014 ਦਾ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾਂ ਡੈਲੀਗੇਟਾਂ ਅਤੇ ਮੰਤਰਾਲਿਆਂ ਦਾ ਸਵਾਗਤ ਕਰਦੇ ਹੋਏ ਸ਼ਰਦ ਜੈਪੁਰੀਆ, ਪ੍ਰੈਜ਼ੀਡੈਂਟ, ਪੀਐਚਡੀ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਨੇ ਕਿਹਾ, ”ਪੀਐਚਡੀ ਚੈਂਬਰ ਵਿਖੇ ਸਾਨੂੰ ਬਹੁਤ ਆਸ ਹੈ ਕਿ ਆਪਸੀ ਵਪਾਰ ਨੂੰ ਵਧਾਉਣ ਲਈ ਕੀਤੀਆਂ ਜਾਣ ਵਾਲੀਆਂ ਲਗਾਤਾਰ ਕੋਸ਼ਿਸ਼ਾਂ ਦੋਹਾਂ ਧਿਰਾਂ ਦੇ ਆਪਸੀ ਟ੍ਰਾਂਜ਼ਿਟ ਅਧਿਕਾਰਾਂ ਨੂੰ ਵਧਾਉਂਣ ਵਿੱਚ ਮਦਦ ਕਰਨਗੀਆਂ। ਭਾਰਤ ਪਾਕਿਸਤਾਨ ਦੇ ਜ਼ਰੀਏ ਅਫਗਾਨਿਸਤਾਨ ਤੱਕ ਪਹੁੰਚ ਹਾਸਿਲ ਕਰ ਸਕਦਾ ਹੈ। ”ਅੰਮ੍ਰਿਤਸਰ ਵਿਖੇ ਆਯੋਜਿਤ ਹੋਣ ਵਾਲੇ ਪੀਐਚਡੀ-ਪੀਆਈਟੀਈਐਕਸ, ਇੰਟਰਨੈਸ਼ਨਲ ਟ੍ਰੇਡ ਸ਼ੋਅ ਵਿੱਚ ਹਰ ਸਾਲ ਪਾਕਿਸਤਾਨ ਤੋਂ ਕਈ ਮਹੱਤਵਪੂਰਨ ਹਿੱਸੇਦਾਰੀਆਂ ਸ਼ਾਮਿਲ ਹੁੰਦੀਆਂ ਹਨ, ਉਹਨਾਂ ਨੇ ਕਿਹਾ।
ਪੀਐਚਡੀ ਚੈਂਬਰ ਬਹੁਤ ਨਜ਼ਦੀਕੀ ਦੇ ਨਾਲ ਪਾਕਿਸਤਾਨ ਦੇ ਵਿਭਿੰਨ ਇੰਡਸਟਰੀ ਚੈਂਬਰਾਂ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਸ਼ਾਂਤੀ ਭਰਪੂਰ ਰਿਸ਼ਤੇ ਕਾਇਮ ਕਰਨ ਅਤੇ ਉਹਨਾਂ ਨੂੰ ਭਾਰਤੀ ਇੰਡਸਟਰੀ ਐਸੋਸੀਏਸ਼ਨਾਂ ਦੇ ਨਾਲ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਅਤੇ ਲੁਧਿਆਣਾ, ਸ਼ਿਮਲਾ ਆਦਿ ਸ਼ਹਿਰਾਂ ਵਿੱਚ ਇੰਡੋ-ਪਾਕਿ ਸ਼ੋਅ ਕਰਵਾਉਂਣ ਲਈ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ। ਅਸੀਂ ਭਵਿੱਖ ਵਿੱਚ ਵੀ ਸ਼ਾਂਤੀ ਭਰਪੂਰ ਰਿਸ਼ਤੇ ਕਾਇਮ ਕਰਨ ਦੀ ਕੋਸ਼ਿਸ਼ ਕਰਨ ਲਈ ਵਚਨਬੱਧ ਹਾਂ, ਉਹਨਾਂ ਨੇ ਕਿਹਾ।
”ਪਾਕਿਸਤਾਨ ਵਿੱਚ ਭਾਰਤੀ ਅਤੇ ਭਾਰਤ ਵਿੱਚ ਪਾਕਿਸਤਾਨੀ ਡੈਲੀਗੇਸ਼ਨ ਦੇ ਲਗਾਤਾਰ ਦੌਰੇ ਵਪਾਰਕ ਪ੍ਰੋਗਰਾਮਾਂ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣਗੇ, ਰਾਜੀਵ ਬਾਲੀ, ਚੇਅਰਮੈਨ, ਪੰਜਾਬ ਕਮੇਟੀ, ਪੀਐਚਡੀ ਚੈਂਬਰ ਆੱਫ ਕਾਮਰਸ ਅਤੇ ਇੰਡਸਟਰੀ ਨ ਕਿਹਾ।ਸਈਦ ਮਹਮੂਦ ਗਜ਼ਨਵੀ, ਲਹੋਰ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਦੀ ਡੈਲੀਗੇਸ਼ਨ ਦੇ ਵਾਈਸ-ਪ੍ਰੈਜ਼ੀਡੈਂਟ ਅਤੇ ਲੀਡਰ ਨੇ ਕਿਹਾ, ਕਿ ਦੋਹਾਂ ਸਰਕਾਰਾਂ ਨੂੰ ਮਿਲਕੇ ਇਹਨਾਂ ਸਮੱਸਿਆਵਾਂ ਦੇ ਹੱਲ ਖੋਜਣੇ ਚਾਹੀਦੇ ਹਨ। ਇਸ ਮੌਕੇ ‘ਤੇ ਅਮਰ ਅੱਤਾ ਬਾਜਵਾ, ਪ੍ਰੈਜ਼ੀਡੈਂਡ, ਸਰਗੋਧਾ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ, ਹਾਜੀ ਮੁਹੰਮਦ ਜ਼ਾਹੀਰ, ਪ੍ਰੈਜ਼ੀਡੈਂਟ, ਜੇਹਲਮ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਵੀ ਮੌਜੂਦ ਸਨ।ਹਰਜੀਤ ਸਿੰਘ ਗਰੇਵਾਲ, ਚੇਅਰਮੈਨ, ਖਾਦੀ ਬੋਰਡ, ਸੌਰਬ ਸਾਨਿਆਲ, ਐਗਜ਼ੀਕਿਊਟਿਵ ਡਾਇਰੈਕਟਰ, ਦਲੀਪ ਸ਼ਰਮਾ, ਡਾਇਰੈਕਟਰ ਅਤੇ ਜੈਦੀਪ ਸਿੰਘ, ਕਨਵੀਨਰ, ਅਮ੍ਰਿਤਸਰ ਜ਼ੋਨ ਵੀ ਇਸ ਮੌਕੇ ‘ਤੇ ਮੌਜੂਦ ਸਨ।