ਦਫਤਰ ਨੂੰ ਵਿਖਾਵੇ ਦੇ ਤੌਰ ‘ਤੇ ਅੰਦਰੋ ਬਾਹਰੋਂ ਲਗਾਏ ਸਨ ਤਾਲੇ
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ)- ਖੰਡਵਾਲਾ ਵਿਖੇ ਅਕਾਲੀ ਕੋਂਸਲਰ ਵੱਲੋ ਖੋਲੇ ਗਏ ਦਫਤਰ ਵਿਚੋਂ ਪੁਲਿਸ ਥਾਣਾ ਛੇਹਰਟਾ ਦੀ ਪੁਲਸ ਨੇ ਉਸ ਦੇ ਪੀਏ ਨੂੰ ਇਕ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਹੋਏ ਕਾਬੂ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 64 ਦੇ ਕੋਂਸਲਰ ਅਮਰਬੀਰ ਸਿੰਘ ਸੰਧੂ ਵੱਲੋ ਖੰਡਵਾਲਾ ਵਿਖੇ ਲੋਕਾਂ ਦੀਆ ਸਮੱਸਿਆਵਾ ਨੂੰ ਹੱਲ ਕਰਨ ਤੇ ਸ਼ਿਕਾਇਤਾਂ ਸੁਣਨ ਲਈ ਖੋਲੇ ਗਏ ਦਫਤਰ ਵਿੱਚ ਅੱਜ ਕੋਂਸਲਰ ਦਾ ਪੀ. ਏ ਤਰਸੇਮ ਸਿੰਘ ਬੱਲੀ ਦਫਤਰ ਨੂੰ ਵਿਖਾਵੇ ਦੇ ਤੌਰ ਤੇ ਅੰਦਰੋ ਬਾਹਰੋਂ ਤਾਲੇ ਲਗਾ ਕੇ ਇਲਾਕਾ ਖੰਡਵਾਲਾ ਨਾਲ ਸਬੰਧਤ ਲੜਕੀ ਰਜਨੀ (ਕਾਲਪਨਿਕ ਨਾਂਮ) ਦੇ ਨਾਲ ਰੰਗਰਲੀਆਂ ਮਨਾ ਰਿਹਾ ਸੀ, ਜਿਸ ਦੀ ਇਲਾਕਾ ਨਿਵਾਸੀਆਂ ਨੂੰ ਭਿਣਕ ਪੈਣ ਤੇ ਉਨਾਂ ਨੇ ਪੁਲਿਸ ਨੂੰ ਸੁਚਿਤ ਕਰ ਦਿੱਤਾ ਤਾਂ ਥਾਣਾ ਮੁੱਖੀ ਹਰੀਸ਼ ਬਹਿਲ ਵੱਲੋ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਤੇ ਲੋਕਾਂ ਵਲੋਂ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਵੀ ਜਦ ਉਪਰੋਕਤ ਕਥਿਤ ਪ੍ਰੇਮੀ ਜੋੜੇ ਨੇ ਦਫਤਰ ਨਾ ਖੋਲਿਆ ਤਾਂ ਪੁਲਸ ਨੇ ਦਫਤਰ ਦੇ ਨਾਲ ਵਾਲੇ ਘਰ ਵਾਲੇ ਪਾਸਿਓ ਦਾਖਿਲ ਹੋ ਕੇ ਪ੍ਰੇਮੀ ਜੋੜੇ ਨੂੰ ਇਤਰਾਜਯੋਗ ਹਾਲਤ ਵਿਚ ਕਾਬੂ ਕਰ ਲਿਆ।ਪੀ. ਏ ਇਕ ਹੋਰ ਸਾਥੀ ਵੀ ਇਸ ਕਾਰਵਾਈ ‘ਚ ਮੁਕੰਮਲ ਤੋਰ ਤੇ ਸ਼ਾਮਿਲ ਸੀ ਉਨਾਂ ਨੇ ਸਲਾਹ ਕਰਕੇ ਕਥਿਤ ਤੋਰ ਤੇ ਮਿਲੀ ਭੁਗਤ ਨਾਲ ਦਫਤਰ ਨੂੰ ਅੰਦਰੋਂ ਬਾਹਰੋਂ ਤਾਲੇ ਲਗਵਾ ਕੇ ਬੰਦ ਕਰ ਦਿੱਤਾ ਤਾਂ ਕਿ ਆਮ ਲੋਕਾਂ ਨੂੰ ਦਫਤਰ ਬੰਦ ਹੋਣ ਕਰਕੇ ਕਿਸੇ ਤਰਾਂ ਦਾ ਸ਼ੱਕ ਨਾ ਹੋਵੇ। ਪ੍ਰੰਤੂ ਕਿਸੇ ਤਰਾਂ ਉਨਾਂ ਦੀ ਇਸ ਹਰਕਤ ਦੀ ਭਿਣਕ ਪੈਣ ‘ਤੇ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕਰ ਦਿਤਾ।ਇਸ ਸਬੰਧੀ ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆ ਕਿ ਉਕਤ ਪ੍ਰੇਮੀ ਜੋੜੇ ਖਿਲਾਫ ਅਵਾਰਾਗਰਦੀ ਦਾ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ। ਉੱਧਰ ਜਦ ਕੋਂਸਲਰ ਅਮਰਬੀਰ ਸੰਧੂ ਨਾਲ ਜਦ ਮੋਬਾਈਲ ‘ਤੇ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਨਜਦੀਕੀ ਰਿਸ਼ਤੇਦਾਰ ਵਿਦੇਸ਼ ਤੋ ਆਏ ਹੋਣ ਕਾਰਣ ਉਹ ਪਿਛਲੇ ਤਿੰਨ ਦਿਨਾਂ ਤੋਂ ਪਰਿਵਾਰ ਸਮੇਤ ਮੱਧ ਪ੍ਰਦੇਸ਼ ਵਿਖੇ ਆਪਣੇ ਨਿੱਜੀ ਕੰਮ ਲਈ ਗਏ ਹੋਏ ਹਨ।ਇਸ ਲਈ ਵਾਪਰੇ ਘਟਨਾਕ੍ਰਮ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀ ਹੈ।