Saturday, July 27, 2024

ਮਨਿਸਟੀਰੀਅਲ ਕਾਮਿਆਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਮਾਝਾ ਜੋਨ ਦੀ ਭਰਵੀਂ ਜੋਨਲ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਰਘਵੀਰ ਸਿੰਘ ਬਡਵਾਲ ਸੂਬਾ ਸਰਪ੍ਰਸਤ, ਸਰਬਜੀਤ ਸਿੰਘ ਡੀਗਰਾ ਸੂਬਾ ਵਿੱਤ ਸਕੱਤਰ, ਮਨਜਿੰਦਰ ਸਿੰਘ ਸੰਧੂ, ਜਗਦੀਸ਼ ਠਾਕੁਰ, ਮਨੋਹਰ ਲਾਲ ਸੂਬਾ ਸੀਨੀਅਰ ਮੀਤ ਪ੍ਰਧਾਨ, ਜੈਮਲ ਸਿੰਘ ਉੱਚਾ, ਅਨਿਰੁੱਧ ਮੋਦਗਿੱਲ ਸੂਬਾ ਮੀਤ ਪ੍ਰਧਾਨ, ਗੁਰਨਾਮ ਸਿੰਘ ਸੈਣੀ ਜੋਨਲ ਸਕੱਤਰ, ਸੁਖਵਿੰਦਰ ਸਿੰਘ ਸੰਧੂ ਸੂਬਾ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਮਨਿਸਟੀਰੀਅਲ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮਾਝਾ ਜੋਨ ਦੀ ਵੱਡੇ ਪੱਧਰ ‘ਤੇ ਰੋਸ ਰੈਲੀ ਕੀਤੀ ਗਈ ।
ਵਾਸਵੀਰ ਸਿੰਘ ਭੁੱਲਰ ਸੂਬਾ ਪ੍ਰਧਾਨ ਨੇ ਕਿਹਾ ਕਿ ਵਧ ਰਹੀ ਮਹਿੰਗਾਈ ਅਤੇ ਸਰਕਾਰ ਦੀ ਬੇਰੁਖੀ ਕਰਕੇ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਮਨਿਸਟੀਰੀਅਲ ਕੇਡਰ ਦੀਆਂ ਪੈਡਿੰਗ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੀਟਿੰਗ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ ਜਾਰੀ ਰਿਪੋਰਟ ਵਿੱਚ ਸੋਧ ਕਰਦੇ ਹੋਏ 31/12/2015 ਨੂੰ ਮਿਲੀ ਆਖਰੀ ਬੇਸਿਕ ਤਨਖਾਹ ਉਪਰ 125% ਡੀ.ਏ ਦਾ ਰਲੇਵਾਂ ਕਰਕੇ ਉਸ ਉਪਰ 20% ਲਾਭ ਦਿੱਤਾ ਜਾਵੇ।
ਇਸ ਜ਼ੋਨਲ ਰੈਲੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ, ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ, ਜਿਲਾ ਤਰਨਤਾਰਨ ਤੋਂ ਸੁਖਵਿੰਦਰ ਸਿੰਘ ਸੰਧੂ, ਜਿਲਾ ਪ੍ਰਧਾਨ, ਅੰਗਰੇਜ ਸਿੰਘ ਜਨਰਲ ਸਕੱਤਰ, ਗੁਰਦਾਸਪੁਰ ਤੋਂ ਸਾਵਨ ਸਿੰਘ ਜਿਲਾ ਪ੍ਰਧਾਨ, ਰਾਜਦੀਪ ਸਿੰਘ ਰੰਧਾਵਾ ਜਨਰਲ ਸਕੱਤਰ, ਪਠਾਨਕੋਟ ਤੋਂ ਗੁਰਨਾਮ ਸਿੰਘ ਸੈਣੀ ਜਿਲਾ ਪ੍ਰਧਾਨ, ਵਿਸ਼ਾਲਵੀਰ ਸਿੰਘ ਜਨਰਲ ਸਕੱਤਰ, ਕਪੂਰਥਲਾ ਤੋਂ ਸੰਗਤ ਰਾਮ ਜਿਲਾ ਪ੍ਰਧਾਨ, ਮਨਦੀਪ ਸਿੰਘ ਜਨਰਲ ਸਕੱਤਰ, ਜਲੰਧਰ ਤੋਂ ਅਮਨਦੀਪ ਸਿੰਘ ਜਿਲਾ ਪ੍ਰਧਾਨ, ਕਿਰਪਾਲ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਮਾਝਾ ਜੋਨ ਦੇ ਵੱਖ-ਵੱਖ ਜਿਲਿਆਂ ਵਿਚੋਂ ਵੱਡੀ ਗਿਣਤੀ ‘ਚ ਮਨਿਸਟੀਰੀਅਲ ਕਾਮਿਆਂ ਨੇ ਸ਼ਮੂਲੀਅਤ ਕੀਤੀ।ਹੁਸ਼ਿਆਰਪੁਰ ਤੋਂ ਅਨਿਰੁੱਧ ਮੋਦਗਿੱਲ ਜਿਲਾ ਪ੍ਰਧਾਨ ਅਤੇ ਫਿਰੋਜ਼ਪੁਰ ਤੋ ਮਨੋਹਰ ਲਾਲ ਜਿਲਾ ਪ੍ਰਧਾਨ, ਪਿੱਪਲ ਸਿੰਘ ਜਨਰਲ ਸਕੱਤਰ, ਡਿਪਟੀ ਕਮਿਸ਼ਨਰ ਦਫਤਰ ਪੰਜਾਬ ਦੇ ਸੂਬਾ ਆਗੂ ਤੇਜਿੰਦਰ ਸਿੰਘ ਨੰਗਲ ਨੇ ਵੀ ਸ਼ਮੂਲੀਅਤ ਕੀਤੀ ।
ਸੁਰਿੰਦਰ ਸਿੰਘ ਏ.ਡੀ.ਸੀ ਜਨਰਲ ਅੰਮ੍ਰਿਤਸਰ ਵਲੋਂ ਰੋਸ ਰੈਲੀ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ ਅਤੇ ਸਰਕਾਰ ਨਾਲ ਮੀਟਿੰਗ ਕਰਵਾਏ ਜਾਣ ਦਾ ਭਰੋਸਾ ਦਿਵਾਇਆ ਗਿਆ।
ਰੈਲੀ ਦੇ ਸੁਚੱਜੇ ਪ੍ਰਬੰਧ ਲਈ ਰੈਲੀ ਵਿਚ ਆਏ ਸਾਥੀਆਂ ਲਈ ਲੰਗਰ ਦੀ ਸੇਵਾ ਨਿਰਮਲ ਸਿੰਘ ਅਨੰਦ, ਐਚ.ਪੀ ਸਿੰਘ, ਨਾਨਕ ਚੰਦ ਅਤੇ ਪੱਤਰਾਂ ਦੀ ਸੇਵਾ ਅਵਤਾਰ ਸਿੰਘ ਘੁੱਲਾ, ਸੇਵਾ ਸਿੰਘ, ਪੀ.ਐਲ ਸ਼ਰਮਾ ਅਤੇ ਸੇਵਾ ਸਿੰਘ ਵਲੋਂ ਨਿਭਾਈ ਗਈ।
ਇਸ ਮੌਕੇ ਅਸ਼ਨੀਲ ਸ਼ਰਮਾ,ਦੀਪਕ ਅਰੋੜਾ,ਸਾਹਿਬ ਕੁਮਾਰ, ਤਜਿੰਦਰ ਸਿੰਘ ਢਿਲੋਂ, ਅਤੁੱਲ ਸ਼ਰਮਾ,ਨਰਿੰਦਰ ਸਿੰਘ ਚੀਮਾ,ਮਨਦੀਪ ਸਿੰਘ ਚੌਹਾਨ, ਮੁਨੀਸ਼ ਕੁਮਾਰ ਸੂਦ, ਗੁਰਵੇਲ ਸਿੰਘ ਸੇਖੋਂ, ਅਮਨ ਥਰੀਏਵਾਲ, ਲਖਵਿੰਦਰ ਸਿੰਘ, ਮੁਨੀਸ਼ ਕੁਮਾਰ ਸ਼ਰਮਾ, ਸੰਦੀਪ ਅਰੋੜਾ, ਗੁਰਮੁੱਖ ਸਿੰਘ, ਮੁਨੀਸ਼ ਕੁਮਾਰ ਸੂਦ, ਗੁਰਵੇਲ ਸਿੰਘ ਸੇਖੋਂ, ਬਿਕਰਮਜੀਤ ਸਿੰਘ, ਅਮਨ ਥਰੀਏਵਾਲ, ਸੁਰਿੰਦਰ ਸਿੰਘ, ਸ਼ਮਸ਼ੇਰ ਸਿੰਘ ਅਜਨਾਲਾ, ਕੁਲਬੀਰ ਸਿੰਘ, ਸਿਮਰਨਜੀਤ ਸਿੰਘ ਹੀਰਾ, ਸ਼ਮਸ਼ੇਰ ਸਿੰਘ, ਭੁਪਿੰਦਰ ਸਿੰਘ ਭਕਨਾ, ਰੋਬਿੰਦਰ ਸ਼ਰਮਾ, ਰਣਬੀਰ ਸਿੰਘ ਰਾਣਾ, ਅਨੁਪਮ ਭਾਟੀਆ, ਮਨੋਜ ਕੁਮਾਰ, ਸੰਦੀਪ ਸਿੰਘ, ਹੀਰਾ ਸਿੰਘ, ਅਮਰਪ੍ਰੀਤ ਸਿੰਘ, ਲਖਵਿੰਦਰ ਸਿੰਘ ਗੋਰਾਇਆ, ਭੁਪਿੰਦਰ ਸਿੰਘ, ਨਵਜੋਤ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …