Friday, June 21, 2024

ਯੂਨੀਵਰਸਿਟੀ ਦੇ ਖੋਜਾਰਥੀ ਮਿਸ ਤਮੰਨਾ ਮਲੇਸ਼ੀਆ ਵਿਖੇ ਬੈਸਟ ਓਰਲ ਪੇਪਰ ਪੇਸ਼ਕਾਰੀ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 8 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਖੋਜਾਰਥੀ ਮਿਸ ਤਮੰੰਨਾ ਭਾਰਦਵਾਜ, ਜੋ ਕਿ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਹਨ, ਨੂੰ ਬੈਸਟ ਓਰਲ ਪੇਪਰ ਪੇਸ਼ਕਾਰੀ ਐਵਾਰਡ ਪ੍ਰਦਾਨ ਕੀਤਾ ਗਿਆ ਹੈ।ਇਹ ਐਵਾਰਡ ਕੁਲਾ ਲੰਮਪੁਰ, ਮਲੇਸ਼ੀਆ ਵਿਖੇ ਯੂਨੀਵਰਸਿਟੀ ਪੁੱਤਰਾ ਮਲੇਸ਼ੀਆ ਵਿਖੇ ਹੋਈ 7ਵੀਂ ਏਸ਼ੀਅਨ ਪੀਜੀਪੀਆਰ ਇੰਟਰਨੈਸ਼ਨਲ ਕਾਨਫਰੰਸ ਫਾਰ ਸਸਟੇਨਏਬਲ ਐਗਰੀਕਲਚਰ ਵਿੱਚ ਪ੍ਰਦਾਨ ਕੀਤਾ ਗਿਆ।ਕਾਨਫਰੰਸ ਦਾ ਮੁੱਖ ਵਿਸ਼ਾ “ਫਸਲ ਉਤਪਾਦਕਤਾ ਅਤੇ ਸੁਰੱਖਿਆ ਵਿੱਚ ਸੁਧਾਰ ਲਈ ਲਾਭਕਾਰੀ ਮਾਈਕਰੋਬਸ ਦੁਆਰਾ ਖੇਤੀਬਾੜੀ ਨੂੰ ਮੁੜ ਪੈਦਾ ਕਰਨਾ” ਸੀ।ਸਮਾਗਮ ਵਿੱਚ 20 ਤੋਂ ਵੱਧ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ।
ਮਿਸ ਤਮੰਨਾ ਇਸ ਸਮੇਂ ਇਨਸਪਾਇਰ ਫੈਲੋਸ਼ਿਪ ਨਾਲ ਪ੍ਰੋ. (ਡਾ.) ਰੇਣੂ ਭਾਰਦਵਾਜ ਡਾਇਰੈਕਟਰ ਰਿਸਰਚ ਦੀ ਦੇਖ-ਰੇਖ ਹੇਠ ਪੀ.ਐਚ.ਡੀ ਕਰ ਰਹੇ ਹਨ।ਪ੍ਰੋ. ਰੇਣੂ ਭਾਰਦਵਾਜ ਨੇ ਦੱਸਿਆ ਕਿ ਚਾਰ ਰੋਜ਼ਾ ਕਾਨਫਰੰਸ ਦੌਰਾਨ 50 ਤੋਂ ਵੱਧ ਮੌਖਿਕ ਪੇਸ਼ਕਾਰੀਆਂ ਅਤੇ ਲੀਡ ਲੈਕਚਰ ਦਿੱਤੇ ਗਏ।ਉਤਮ ਜ਼ੁਬਾਨੀ ਪਸ਼ਕਾਰੀ ਲਈ 5 ਪੇਸ਼ਕਾਰੀਆਂ ਦੀ ਚੋਣ ਕੀਤੀ ਗਈ।
ਕਾਨਫਰੰਸ ਦੀ ਪ੍ਰਧਾਨਗੀ ਮਲੇਸ਼ੀਆ ਦੇ ਖੇਤੀਬਾੜੀ ਅਤੇ ਖੁਰਾਕ ਉਦਯੋਗ ਮੰਤਰੀ ਨੇ ਕੀਤੀ।ਯੂਨੀਵਰਸਿਟੀ ਪੁਤਰਾ ਮਲੇਸ਼ੀਆ ਦੇ ਵਾਈਸ ਚਾਂਸਲਰ, ਮਲੇਸ਼ੀਅਨ ਐਗਰੀਕਲਚਰਲ ਰਿਸਰਚ ਐਂਡ ਡਿਵੈਲਪਮੈਂਟ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ, ਏਸ਼ੀਅਨ ਪੀ.ਜੀ.ਪੀ.ਆਰ ਸੋਸਾਇਟੀ ਫਾਰ ਸਸਟੇਨੇਬਲ ਐਗਰੀਕਲਚਰ ਦੇ ਸੰਸਥਾਪਕ ਅਤੇ ਚੇਅਰਮੈਨ ਵੀ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਏ।
ਕਾਨਫਰੰਸ ਵਿੱਚ ਅਮਰੀਕਾ, ਸਪੇਨ, ਨੀਦਰਲੈਂਡ, ਸਾਊਦੀ ਅਰਬ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਵੀਅਤਨਾਮ, ਇੰਡੋਨੇਸ਼ੀਆ, ਤਾਈਵਾਨ, ਕੋਰੀਆ, ਆਸਟ੍ਰੇਲੀਆ ਅਤੇ ਮਲੇਸ਼ੀਆ ਸਮੇਤ ਵੱਖ-ਵੱਖ ਦੇਸ਼ਾਂ ਤੋਂ 130 ਪ੍ਰਤੀਭਾਗੀਆਂ ਨੇ ਭਾਗ ਲਿਆ।ਇਸ ਵਿਚ ਮਾਹਿਰਾਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਰੱਖਣ ਲਈ ਜੈਵਿਕ ਖਾਦਾਂ ਦੀ ਵਰਤੋਂ `ਤੇ ਜ਼ੋਰ ਦਿੱਤਾ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …