Friday, February 23, 2024

ਸੀ.ਆਰ.ਐਮ ਸਕੀਮ ਅਧੀਨ 326 ਯੋਗ ਲਾਭਪਾਤਰੀਆਂ ਨੂੰ ਮਸ਼ੀਨਾਂ ਖਰੀਦਣ ਦੀ ਆਨਲਾਈਨ ਪ੍ਰਵਾਨਗੀ ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਫਸਲੀ ਰਹਿੰਦ-ਖੂੰਹਦ, ਖਾਸ ਤੌਰ ‘ਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ “ਸੈਂਟਰਲ ਸੈਕਟਰ ਸਕੀਮ ਆਨ ਪ੍ਰਮੋਸ਼ਨ ਆਫ ਐਗਰੀਕਲਚਰਲ ਮੈਕੇਨਾਈਜੇਸ਼ਨ ਫਾਰ ਇੰਨ-ਸਿਟੂ ਆਫ ਕਰਾਪ ਰੈਜ਼ਿਡਿਓ ਮੈਨੇਜਮੈਂਟ “ (ਸੀ.ਆਰ.ਐਮ) ਸਾਲ 2022-23 ਅਧੀਨ ਕਿਸਾਨਾਂ ਨੂੰ ਵੱਖ-ਵੱਖ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦੀ ਖਰੀਦ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਐਗਰੀ ਮਸ਼ਨਰੀ ਪੋਰਟਲ ’ਤੇ ਅਪਲਾਈ ਕਰ ਚੁੱਕੇ ਸਮੂਹ ਬਿਨੈਕਾਰਾਂ ਵਿੱਚੋਂ ਵਿਭਾਗ ਵਲੋਂ ਪ੍ਰਾਪਤ ਮਸ਼ੀਨਵਾਰ ਟੀਚਿਆਂ ਮੁਤਾਬਿਕ ਲਾਭਪਾਤਰੀਆਂ ਦੀ ਚੋਣ ਮਿਤੀ 30 ਅਗਸਤ 2022 ਨੂੰ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ (ਸੀ.ਆਰ.ਐਮ) ਵਲੋਂ ਕੀਤੀ ਗਈ ਸੀ, ਚੁਣੇ ਬਿਨੈਕਾਰਾਂ ਦੀ ਬਲਾਕ ਖੇਤੀਬਾੜੀ ਦਫਤਰ ਵਲੋਂ ਵੈਰੀਫਿਕੇਸ਼ਨ ਹੋਣ ਉਪਰੰਤ ਦਫਤਰ ਮੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਵੱਲੋਂ ਹੁਣ ਤੱਕ ਕੁੱਲ 326 ਯੋਗ ਬਿਨੈਕਾਰਾਂ ਨੂੰ 392 ਮਸ਼ੀਨਾਂ ਦੀ ਖਰੀਦ ਲਈ ਪੋਰਟਲ ’ਤੇ ਪ੍ਰਵਾਨਗੀ ਜਾਰੀ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬਿਨੈਕਾਰਾਂ ਆਪਣਾ ਪ੍ਰਵਾਨਗੀ ਪੱਤਰ ਆਪਣੀ ਰਜਿਸਟਰਡ ਪੋਰਟਲ ਆਈ.ਡੀ ਲੋਗ-ਇਨ ਕਰਕੇ ਡਾਊਨਲੋਡ ਕਰ ਸਕਦਾ ਹੈ।ਇਸ ਸੰਬਧੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨੈਕਾਰਾਂ ਕਿਸਾਨਾਂ/ਪੰਚਾਇਤਾਂ/ਐਫ.ਪੀ.ਓ ਵਿਭਾਗ ਵਲੋਂ ਸਾਲ 2022-23 ਅਧੀਨ ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ/ਡੀਲਰਾਂ ਤੋਂ ਹੀ ਮਿਥੇ ਸਮੇਂ ਅੰਦਰ ਮਸ਼ੀਨਾਂ ਦੀ ਖਰੀਦ ਕਰਨ ਅਤੇ ਡੀਲਰ ਵਲੋਂ ਸਮੇਂ ਸਿਰ ਮਸ਼ੀਨ ਦਾ ਬਿੱਲ ਅਪਲੋਡ ਕਰਵਾਉਣਆ ਯਕੀਨੀ ਬਣਾਉਣ।ਇਸ ਤੋਂ ਇਲਾਵਾ ਕਿਸਾਨ ਪ੍ਰਵਾਨਗੀ ਪੱਤਰ ’ਤੇ ਦਰਜ਼ ਹੋਰ ਨਿਯਮਾਂ ਅਤੇ ਸ਼ਰਤਾਂ ਜਿਵੇਂ ਕਿ ਮਸ਼ੀਨ ਸੀਰੀਅਲ ਨੰਬਰ ਅਤੇ ਮਸ਼ੀਨ ਕੋਡ ਦਾ ਬਿੱਲ ‘ਤੇ ਲਿਖੇ ਹੋਣਾ, ਮਸ਼ੀਨ ਕੋਡ ਦਾ ਮਸ਼ੀਨ ‘ਤੇ ਵਿਭਾਗ ਵਲੋਂ ਮਿੱਥੀ ਗਈ ਜਗ੍ਹਾ ’ਤੇ ਲੇਜ਼ਰ ਕਟਿੰਗ ਨਾਲ ਅੰਕਿਤ ਹੋਣ ਆਦਿ ਬਾਰੇ ਵੀ ਖਾਸ ਧਿਆਨ ਰੱਖਣ।ਸਾਲ 2022-23 ਦੌਰਾਨ ਮਸ਼ੀਨ ਦੀ ਬਣਦੀ ਸਬਸਿਡੀ ਰਕਮ ਸਿੱਧੀ ਲਾਭਪਾਤਰੀ ਕਿਸਾਨ ਦੇ ਬੈਂਕ ਖਾਤੇ ਵਿੱਚ ਅਦਾ ਕੀਤੀ ਜਾਵੇਗੀ।ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ।

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …