ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਦਫ਼ਤਰੀ ਭਾਸ਼ਾ ਦੇ ਇੰਚਾਰਜ਼ ਰਾਜਿੰਦਰ
ਪ੍ਰਸਾਦ ਸ਼ਰਮਾ ਨੇ ਹਿੰਦੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਨੌਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਵਲੋਂ ਹਿੰਦੀ ਦਿਵਸ ’ਤੇ ਭਾਸ਼ਣ ਦਿੱਤਾ ਗਿਆ ਤੇ ਸੀਨੀਅਰ ਅਧਿਆਪਕ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਹਿੰਦੀ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਜਜ਼ਰੀਆ ਹੈ ਅਤੇ ਇਹ ਸਾਡਾ ਮਾਣ ਹੈ।
ਸਮਾਗਮ ਵਿੱਚ ਅਧਿਆਪਕ ਵਿਕਾਸ ਗੁਪਤਾ, ਸ਼ਾਂਤੀ ਸਵਰੂਪ, ਮਨੀਸ਼ਾ ਸਾਂਗਵਾਨ, ਰਿੰਕਲ ਗੁਪਤਾ, ਤੇਜਾ ਸਿੰਘ, ਸੁੱਚਾ ਸਿੰਘ, ਸੰਗੀਤਾ, ਹਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media