Saturday, July 27, 2024

ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਮਜ਼ਦੂਰ ਮੋਰਚੇ ਲਈ ਦਿੱਤੀ 40000/- ਦੀ ਸਹਾਇਤਾ

ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ) – ਆਪਣੀਆਂ ਜਾਇਜ ਅਤੇ ਹੱਕੀ ਮੰਗਾਂ ਮੰਨਵਾਉਣ ਲਈ ਸੰਗਰੂਰ ਵਿਖੇ ਸਾਝੇ ਮੋਰਚੇ ਦੀ ਅਗਵਾਈ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਉ ਕਰ ਰਹੀਆਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਲਈ ਡੈਮੋਕਰੈਟਿਕ ਟੀਚਰਜ਼ ਫਰੰਟ ਇਕਾਈ ਫਰੀਦਕੋਟ ਵਲੋਂ 40000/- ਦੀ ਸਹਾਇਤਾ ਦਿੱਤੀ ਗਈ।ਇਸ ਵਿਚੋਂ 20,000 ਰੁਪਏ ਮੋਰਚੇ ਅਤੇ 20000 ਰੁਪਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਕਾਈ ਫਰੀਦਕੋਟ ਨੂੰ ਪ੍ਰਧਾਨ ਦਿਗਵਿਜੇ ਸ਼ਰਮਾ ਅਤੇ ਜਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਰਾਹੀਂ ਮਜ਼ਦੂਰ ਸੰਘਰਸ਼ ਮੋਰਚੇ ਨੂੰ ਭੇਟ ਕੀਤੇ ਗਏ।ਡੀ.ਟੀ.ਐਫ ਆਗੂ ਦਾਤਾ ਸਿੰਘ ਨਮੋਲ, ਜਸਵੀਰ ਨਮੋਲ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ ਨੇ ਕਿਹਾ ਸਰਕਾਰ ਇਸ ਨੂੰ ਇਕੱਲੇ ਮਜ਼ਦੂਰਾਂ ਦਾ ਸੰਘਰਸ਼ ਨਾ ਸਮਝੇ ਇਹ ਘੋਲ ਹੁਣ ਪੂਰੀ ਅਵਾਮ ਦਾ ਹੋਵੇਗਾ।ਦਿੱਲੀ ਕਿਸਾਨ ਮੋਰਚੇ ਅਤੇ ਪੰਜਾਬ ਦੇ ਅਧਿਆਪਕ ਸੰਘਰਸ਼ ਵਿੱਚ ਮਜ਼ਦੂਰ ਜਥੇਬੰਦੀਆਂ ਦੀ ਵੱਡੀ ਪੱਧਰ ‘ਤੇ ਸ਼ਮੂਲੀਅਤ ਅਤੇ ਮਜ਼ਦੂਰ ਸੰਘਰਸ਼ ਵਿੱਚ ਅਧਿਆਪਕ ਅਤੇ ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਵਲੋਂ ਲੰਗਰ ਲਗਾਉਣ ਤੇ ਧਰਨੇ ‘ਚ ਸ਼ਾਮਲ ਹੋਣ ਨੂੰ ਪੰਜਾਬ ਅਤੇ ਦਿੱਲੀ ਦੀ ਹਕੂਮਤ ਚੰਗੀ ਤਰ੍ਹਾਂ ਸਮਝ ਲਵੇ।ਉਨਾਂ ਕਿਹਾ ਕਿ ਹੁਣ ਸੰਘਰਸ਼ ਅਤੇ ਘੋਲ ਸਾਮਰਾਜੀ, ਫਿਰਕਾਪ੍ਰਸਤ ਤਾਕਤਾਂ ਖਿਲਾਫ ਸਾਂਝੇ ਮੁਹਾਜ਼ ਤੋਂ ਲੜੇ ਜਾਣਗੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …