12ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦਾ ਹੋਇਆ ਆਗਾਜ਼
ਅੰਮ੍ਰਿਤਸਰ, 06 ਦਸੰਬਰ (ਦੀਪ ਦਵਿੰਦਰ ਸਿੰਘ) – ਕੇਵਲ ਧਾਲੀਵਾਲ ਵੱਲੋਂ ਆਪਣੇ ਨਾਟ-ਗਰੁੱਪ ਮੰਚ-ਰੰਗਮੰਚ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਆਯੋਜਿਤ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਪੁਲ-ਸਿਰਾਤ’ ਪੇਸ਼ ਕੀਤਾ ਗਿਆ। ਨਾਟਕ ਤੋਂ ਪਹਿਲਾ ਇਸ ਫੈਸਟੀਵਲ ਦਾ ਉਦਘਾਟਨ ਪੰਜਾਬ ਆਰਟਸ ਕੌਂਸਲ ਦੇ ਚੇਅਰਪਰਸਨ ਬੀਬੀ ਹਰਜਿੰਦਰ ਕੌਰ, ਐਸ. ਡੀ. ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ, ਡਾ. ਜਸਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਨਵਪ੍ਰੀਤ ਸਿੰਘ, ਊਮਾ ਗੁਰਬਖ਼ਸ਼ ਸਿੰਘ, ਡਾ. ਇੰਦਰਬੀਰ ਸਿੰਘ ਨਿਝੱਰ, ਸ੍ਰੀ ਪ੍ਰਮਿੰਦਰਜੀਤ, ਸ੍ਰੀ ਜਗਦੀਸ਼ ਸਚਦੇਵਾ ਤੇ ਸ੍ਰੀਮਤੀ ਰੇਣੂ ਸਿੰਘ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਹ ਨਾਟਕ 1947 ਤੋਂ 1984 ਦੇ ਦਰਦ ਨੂੰ ਬਿਆਨ ਕਰਦਾ ਨਾਟਕ ਜਿਥੇ ਦੰਗਿਆ ਦੇ ਪਾਗਲਪਨ ਨੂੰ ਊਜਾਗਰ ਕਰਦਾ ਹੈ ਉਥੇ ਅੰਨ ਮਨੁੱਖੀ ਵਰਤਾਰਿਆ ਨਾਲ ਬੁਰੀ ਤਰ੍ਹਾਂ ਝੰਬੀ ਔਰਤ ਦੀ ਪੀੜਾ ਨੂੰ ਤਰਾਸਦੀ ਨੂੰ ਬਿਆਨ ਕਰਦਾ ਹੈ। 47 ਦੇ ਉਜਾੜੇ ਸਮੇਂ ਜ਼ਬਰਦਸਤੀ ਉਧਾਲੀਆਂ ਔਰਤਾਂ ਦੀ ਤਰਾਸਦੀ ਅਤੇ 84 ਦੇ ਦੰਗਿਆਂ ਦੀ ਕਰੁਰਤਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦਾ ਨਾਟਕ ਸੋਚਣ ਲਈ ਮਜ਼ਬੂਰ ਕਰਦਾ ਹੈ। ਨਾਟਕ ਦੇ ਵਿਚਲੇ ਕਿਰਦਾਰਾਂ ਨੂੰ ਨਾਟਕ ਦੀ ਨਾਇਕਾ ਮਨਦੀਪ ਘਈ ਤੋਂ ਇਲਾਵਾਂ ਗੁਰਤੇਜ ਮਾਨ, ਪਵੇਲ ਸੰਧੂ, ਗੁਰਕਿਰਤ ਸਿੰਘ, ਮਨਜਿੰਦਰ ਅਨਜਾਨ, ਸੁਖਵਿੰਦਰ ਵਿਰਕ, ਵਿਕਾਸ ਜੋਸ਼ੀ, ਜੰਗ ਬਹਾਦਰ, ਰਜਿੰਦਰ ਨਾਗੀ, ਪਵਨਦੀਪ, ਪਲਵਿੰਦਰ, ਨਰਿੰਦਰ ਸੇਠੀ, ਪ੍ਰਿੰਸ ਮਹਿਰਾ ਆਦਿ ਕਲਾਕਾਰਾਂ ਵੱਲੋਂ ਇੰਨੀ ਸੰਜੀਦਗੀ ਨਾਲ ਨਿਭਾਇਆ ਕਿ ਨਾਟਕ ਦੀ ਕਹਾਣੀ ਵਿਚਲੇ ਪਾਤਰ ਸਾਹ ਤੱਕ ਲੈਂਦੇ ਮਹਿਸੂਸ ਹੁੰਦੇ ਸਨ ਅਤੇ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜਦੇ ਸਨ। ਇਸ ਨਾਟਕ ਨੂੰ ਸੰਗੀਤ ਲਖਬੀਰ ਸਿੰਘ ਅਤੇ ਰਜਿੰਦਰ ਸਿੰਘ (ਲੋਪੋਕੇ ਬ੍ਰੰਦਰਜ਼) ਨੇ ਦਿੱਤਾ। ਇਸ ਮੌਕੇ ਸ੍ਰੀ ਹਿਰਦੇਪਾਲ ਸਿੰਘ, ਸ੍ਰੀ ਜਸਵੰਤ ਸਿੰਘ ਜੱਸ, ਭੂਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਕੁਲਵੰਤ ਸਿੰਘ ਗਿੱਲ, ਗੁਰਿੰਦਰ ਮਕਨਾ, ਟੀ. ਐਸ. ਰਾਜਾ, ਪ੍ਰੀਤੀ ਸਿੰਘ, ਪ੍ਰਿਤਪਾਲ ਪਾਲੀ, ਗੁਰਜਿੰਦਰ ਸਿੰਘ ਮਾਹਲ, ਦੀਪ ਦਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਸ਼ਾਮਲ ਹੋਏ।
ਅੱਜ 7-14-14 ਨੂੰ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਡਾ. ਜਸਪਾਲ ਕੌਰ ਦਿਓਲ ਦਾ ਨਿਰੇਦਸ਼ਤ ਕੀਤਾ ਨਾਟਕ ‘ਕਾਮਾ-ਗਾਟਾ ਮਾਰੂ 1914’ (ਇੱਕ ਜ਼ਖਮੀ ਪਰਵਾਜ਼) ਖੇਡਿਆ ਜਾਵੇਗਾ।