Tuesday, September 29, 2026

ਪੰਜਾਬ ਐਂਡ ਸਿੰਧ ਬੈੰਕ ਨੇ ਪੀਟੈਕਸ ਮੇਲੇ ਵਿੱਚ ਸਟਾਲ ਲਗਾਇਆ

PPN0612201416
ਅਮ੍ਰਿ੍ਰਤਸਰ, 6 ਦਸਬਰ (ਰੋਮਿਤ ਸ਼ਰਮਾ) – ਪੰਜਾਬ ਐਂਡ ਸਿੰਧ ਬੈੰਕ ਨੇ ਰਣਜੀਤ ਐਵਨਿਊ ਦੀ ਗਰਾਉੰਡ ਵਿਚ ਪੀ ਐੇਚ ਡੀ ਚੈਮਬਰ ਆਫ ਕਾਮਰਸ ਵਲੋ ਗਏ ਪੀਟੈਕਸ ਮੇਲੇ ਵਿੱਚ ਆਪਣਾ ਸਟਾਲ ਲਗਾਇਆ ਹੈ।ਹਰ ਸਾਲ ਲਗਦੇ  ਇਸ  ਮੇਲੇ ਨੂੰ ਦੇਖਣ ਲਈ ਰੋਜਾਨਾ ਲੱਖਾਂ ਲੋਕ ਆਉੰਦੇ ਹਨ।ਬੈਂਕ ਦੇ ਸਟਾਲ ਦਾ ਉਦਘਾਟਨ ਜੋਨਲ ਮੈਨੇਜਰ ਸ. ਹਰਚਰਨ ਸਿੰਘ ਵਲੋ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਹਰਚਰਨ ਸਿੰਘ ਕਿਹਾ ਕਿ ਬੈੰਕ ਨੇ ਇਸ ਮੇਲੇ ਵਿਚ ਸ਼ਾਮਲ ਹੁੰਦੇ ਹੋਏ ਕਰਜੇ ਸਬੰਧੀ ਆਪਣੀਆਂ ਆਕਰਸ਼ਕ  ਸਕੀਮਾਂ ਅਤੇ  ਅਪਣੀਆਂ  ਬਚਤ ਸਕੀਮਾਂ  ਲੋਕਾਂ ਤਕ ਪਹੁਚਾਉਣ  ਲਈ ਇਹ ਸਟਾਲ ਲਗਾਇਆ ਹੈ ।
ਉਨਾਂ ਦੱਸਿਆ ਕਿ ਬੈੰਕ ਨੇ ਲੋਕਾਂ ਦੀਆਂ ਹਰ ਤਰਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਵੱਖ-ਵੱਖ ਸਕੀਮਾਂ ਲਾਂਂਚ ਕੀਤੀਆਂ ਹਨ।ਉਨਾਂ ਦਾ ਬੈਂਕ ਘਰ ਬਨਾਉਣ ਲਈ 10.25 ਫੀਸਦੀ  ਤੇ  ਕਾਰ ਲੇਣ ਲਈ 10.50 ਪ੍ਰਤੀਸ਼ਤ ਵਿਆਜ ਦਰ ਤੇ ਕਰਜਾ ਦੇ ਰਿਹਾ ਹੈ।ਜੇ ਕਾਰ ਤੇ ਘਰ  ਦੋਨੋ ਵਾਸਤੇ (ਕੋਮਬੋ ਸਕੀਮ ਤਹਤਿ) ਕਰਜਾ ਲੈਣਾ ਹੋਵੇ ਤਾਂ ਵਿਆਜ 10.25 ਪ੍ਰਤੀਸ਼ਤ ਹੋਵੇਗਾ।ਉਨਾਂ ਕਿਹਾ ਕਿ ਬੈੰਕ ਵਲੋਂ ਪੇਂਡੂ ਖੇਤਰਾਂ ਵਾਸਤੇ ਵੀ ਕਈ ਤਰਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਵੇ ਕੀ ਘਰ ਬਨਾਉਣ ਲਈ ਕਰਜਾ, ਕਿਸਾਨ ਕ੍ਰੈਡਟ ਕਾਰਡ ਅਤੇ ਹੋਰ ਖੇਤੀਬਾਡੀ ਕਰਜੇ ਘਟ ਵਿਆਂਜ ਤੇ ਦਿਤੇ ਜਾ ਰਹੇ ਹਨ ਅਤੇ ਬੈੰਕ ਵਲੋ ਇੰਡਸਟਰੀ ਵਾਸਤੇ ਕਰਜੇ ਵੀ ਵੱਡੇ ਪਧਰ ਤੇ ਦਿਤੇ ਜਾ ਰਹੇ ਹਨ ।ਇਸ ਤੋ ਇਲਾਵਾ ਜਮਾਂ ਖਾਤੇ, ਪੀਪੀਐਫ ਖਾਤੇ, ਆਰ ਡੀ ਖਾਤੇ ਅਤੇ ਐਫ ਡੀ ਆਰ ਤੇ ਵੀ ਸਭ ਤਂੋ ਵੱਧ ਵਿਆਜ ਦਿਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਵਾਸਤੇ ਐਫ ਡੀ ਆਰ ‘ਤੇ ਵਿਆਜ ਦਰ 0.50 ਪ੍ਰਤੀਸ਼ਤ ਵੱਧ ਹੈ, ਜੋ ਪੇੈਨਸ਼ਨਰ ਉਨਾਂ ਦੇੇ ਬੈੰਕ ਤੋ ਪੈਨਸ਼ਨ ਲੈ ਰਹੇ ਹਨ, ਉਨਾਂ ਲਈ ਇਹ ਦਰ 0.75 ਪ੍ਰਤੀਸ਼ਤ ਹੈ ਅਤੇ ਸਾਬਕਾ ਸੈਨਿਕਾ ਵਾਸਤੇ ਵੀ ਵਿਸ਼ੇਸ ਸਹੁਲਤਾਂ ਹਨ।ਜੋਨਲ ਮੈਨੇਜਰ ਨੇ ਕਿਹਾ ਕਿ ਯੋਗ ਤੇ ਨਿਪੁੰਨ ਸਟਾਫ ਇਸ ਸਟਾਲ ਤੇ ਲਗਾਇਆ ਗਿਆ ਹੈ, ਤਾਂ ਜੋ ਮੋਕੇ ਤੇ ਹੀ ਲੋਕਾ ਦੀਆਂ ਮੁਸ਼ਕਲਾ ਨੂੰ ਹੱਲ ਕੀਤਾ ਜਾ ਸਕੇ ਅਤੇ ਜਰੂਰੀ ਕਾਗਜ਼ਾਤ ਪੂਰੇ ਕਰਦੇ ਸਾਰ ਹੀ ਹਰ ਤਰਾਂ ਦਾ ਕਰਜਾ ਦੇ ਦਿੱਤਾ ਜਾਵੇ।
ਇਸ ਮੌਕੇ ਤੇ ਪੰਜਾਬ ਐੰਡ ਸਿੰਧ ਬੈਂਕ ਦੇ ਉਚ ਅਧਕਾਰੀ ਜਿਨਾਂ ਵਿਚ ਸ. ਇੰਦਰਜੀਤ ਸਿਂਘ ਮੁੱਖ ਪ੍ਰਬੰਧਕ, ਸ. ਕੇ. ਐਸ ਵਾਲੀਆ ਸੀਨੀਅਰ ਮੈਨੇਜਰ, ਸ. ਕਲਿਆਣ  ਸਿਂਘ, ਰਘੁਬੀਰ ਸਿੰਘ ਸੀਨੀਅਰ ਮੈਨੇਜਰ, ਸ. ਪ੍ਰੇਮ ਸਿੰਘ, ਸ. ਚਰਨਜੀਤ ਸਿੰਘ ਤੇ ਏ ਪੀ ਸਿੰਘ (ਤਿੰਨੇ ਪ੍ਰਬੰਧਕ) ਤੇ ਹੋਰ ਕਈ ਅਧਿਕਾਰੀ ਮੌਜੂਦ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply