ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਰਾਜ ਕਮਲ ਚੌਧਰੀ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਅੰਮਿ੍ਰਤਸਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਰਹਿਨੁਮਾਈ ਹੇਠ ਅੱਜ ਜਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ।
ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਨੇ ਦਸਿਆ ਕਿ ਜਿਲ੍ਹਾ ਪੱਧਰ ਤੇ ਅੰਡਰ-14,17, 21, ਅਤੇ 21 ਤੋ 40 ਉਮਰ ਵਰਗ ਵਿੱਚ ਕੁੱਲ 21 ਗੇਮਾ (ਫੁਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋਹ ਖੋਹ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਬਾਕਸਿੰਗ, ਵੇਟਲਿਫਟੰਗ, ਟੇਬਲ ਟੈਨਿਸ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ (ਵੈਨਿਯੂ ਨਾਲ ਨੱਥੀ ਹੈ) ਕਰਵਾਈਆ ਜਾ ਰਹੀਆਂ ਹਨ। 41 ਤੋ 50 ਅਤੇ 50 ਤੋ ਵੱਧ ਉਮਰ ਵਰਗ ਵਿੱਚ ਕੇਵਲ ਗੇਮ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਲ ਅਤੇ ਐਥਲੈਟਿਕਸ ਕਰਵਾਈਆ ਜਾਣਗੀਆਂ। ਗੇਮ ਟੇਬਲ ਟੈਨਿਸ ਦੇ ਜਿਲ੍ਹਾ ਪੱਧਰ ਟੂਰਨਾਂਮੈਟ ਦੀ ਸੁਰੂਆਤ ਸ਼੍ਰੀ ਵਰਿੰਦਰ ਸਿੰਘ, ਏ.ਸੀ.ਪੀ ਨਾਰਥ ਵੱਲੋ ਕੀਤੀ ਗਈ। ਉਹਨਾਂ ਵੱਲੋ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗਈ ਅਤੇ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਗੇਮ ਹੈਂਡਬਾਲ :-ਦਾ ਟੂਰਨਾਂਮੈਟ ਵਿੱਚ 21 ਤੋ 40 ਸਾਲ ਉਮਰ ਵਰਗ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਖਾਲਸਾ ਕਾਲਜ ਫਾਰ ਵੂਮੈਨ ਅਤੇ ਜੀ.ਐਨ.ਡੀ.ਯੂ ਕੈਂਪਸ ਵਿਚਕਾਰ ਹੋਇਆ ਅਤੇ ਇਸ ਮੁਕਾਬਲੇ ਵਿੱਚ ਜੀ.ਐਨ.ਡੀ.ਯੂ ਕੈਂਪਸ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 21 ਤੋਂ 40 ਸਾਲ ਉਮਰ ਵਰਗ ਲੜਕਿਆਂ ਦੇ ਮੁਕਾਬਲਿਆ ਵਿੱਚ ਫਾਈਨਲ ਮੈਚ ਹਿੰਦੂ ਸਭਾ ਕਾਲਜ ਅਤੇ ਜੀ.ਐਨ.ਡੀ.ਯੂ ਕੈਂਪਸ ਵਿਚਕਾਰ ਹੋਇਆ। ਜਿਸ ਵਿੱਚ ਜੀ.ਐਨ.ਡੀ.ਯੂ.ਕੈਂਪਸ ਨੇ 27-31 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।
ਗੇਮ ਬਾਕਸਿੰਗ – ਦਾ ਟੂਰਨਾਂਮੈਟ ਵਿੱਚ 21 ਤੋ ਘੱਟ ਉਮਰ ਵਰਗ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਸ:ਕੰ:ਸੀ:ਸੈ:ਸਕੂਲ ਮਾਲ ਰੋਡ ਅਤੇ ਖਾਲਸਾ ਕਾਲਜ ਅੰਮਿ੍ਰਤਸਰ ਨੇ ਪਹਿਲਾ ਸਥਾਨ ਅਤੇ ਸ:ਸੀ:ਸੈ;ਸਕੂਲ ਬੋਹੜੂ ਨੇ ਦੂਜਾ ਸਥਾਨ, ਜੀ.ਐਨ.ਡੀ.ਯੂ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਪਾਵਰ ਲਿਫਟਿੰਗ – ਟੂਰਨਾਂਮੈਟ ਵਿੱਚ 17 ਸਾਲ ਤੋ ਘੱਟ ਉਮਰ ਵਰਗ ਦੇ 53 ਕਿਲੋਗ੍ਰਾਮ ਭਾਰ ਵਰਗ ਵਿਚ ਲਕਸ਼ਦੀਪ ਸਿੰਘ ਨੇ ਪਹਿਲਾ ਸਥਾਨ ਅਤੇ ਰੋਹਨ ਬਾਵਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 59 ਕਿਲੋਗ੍ਰਾਮ ਭਾਰ ਵਰਗ ਅਜੇਪਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 74 ਕਿਲੋਗ੍ਰਾਮ ਭਾਰ ਵਰਗ ਵਿੱਚ ਜਸਕਰਨ ਸਿੰਘ ਨੇ ਪਹਿਲਾ ਸਥਾਨ, ਯੁਵਰਾਜ ਸਿੰਘ ਨੇ ਦੂਜਾ ਸਥਾਨ ਅਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 83 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਗੁਰਤੇਜ ਸਿੰਘ ਨੇ ਦੂਜਾ ਅਤੇ ਚਿਰਾਗ ਭੰਡਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 93 ਕਿਲੋਗ੍ਰਾਮ ਭਾਰ ਵਰਗ ਵਿੱਚ ਲਕਸ਼ਿਆ ਸ਼ਰਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ ਮੁਕਾਬਲਿਆ ਵਿੱਚ 57 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਰਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੇਮ ਬਾਸਕਿਟਬਾਲ : ਦਾ ਟੂਰਨਾਂਮੈਟ ਵਿੱਚ 14 ਸਾਲ ਤੋ ਘੱਟ /ਉਮਰ ਵਰਗ ਲੜਕੀਆਂ ਦੇ ਮੁਕਾਬਲਿਆ ਵਿੱਚ ਸ:ਸ:ਸ:ਸ:ਮਾਲ ਰੋਡ ਅੰਮਿ੍ਰਤਸਰ ਨੇ ਪਹਿਲਾ ਸਥਾਨ ਅਤੇ ਪ੍ਰਕਾਸ ਪਬਲਿਕ ਸਕੂਲ ਬਿਆਸ ਨੇ ਦੂਜਾ ਸਥਾਨ ਅਤੇ ਸੈਕਰਟ ਹਾਰਟ ਸਕੂਲ ਅੰਮਿ੍ਰਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਸਾਲ ਲੜਕਿਆਂ ਦੇ ਮੁਕਾਬਲਿਆ ਵਿੱਚ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਬੰਸਤ ਐਵਨਿਊ ਨੇ ਪਹਿਲਾ ਸਥਾਨ, ਸੀਨੀਅਰ ਸਟੱਡੀ ਪੁਤੱਲੀਘਰ ਨੇ ਦੂਜਾ ਸਥਾਨ ਅਤੇ ਸਪਰਿੰਗ ਡੇਲ ਸਕੂਲ ਅੰਮਿ੍ਰਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਸਾਫਟਬਾਲ ਦਾ ਟੂਰਨਾਂਮੈਟ ਵਿੱਚ 17 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਸੀ:ਸੈ:,ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ:ਸ:ਸ:ਸ: ਮੁਰਾਦਪੁਰਾ ਦੀ ਟੀਮ ਨੇ ਦੂਜਾ ਸਥਾਨ ਅਤੇ ਸ:ਸੀ:ਸ:ਸ ਕਰਮਪੁਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਦੇ ਮੁਕਾਬਲਿਆ ਵਿੱਚ ਸ:ਕੰ:ਸ:ਸੈ:ਸਕੂਲ ਵੇਰਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ:ਸ:ਸ:ਸ: ਢਪਈ ਨੇ ਦੂਜਾ ਸਥਾਨ ਅਤੇ ਸਟਾਲ ਵਾਟਰ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰ-17 ਲੜਕੀਆਂ ਦੇ ਮੁਕਾਬਲਿਆ ਵਿੱਚ ਸ:ਸ:ਸ:ਸ: ਢਪਈ ਨੇ ਪਹਿਲਾ ਸਥਾਨ ਅਤੇ ਸ:ਕ:ਸੀ:ਸੈ ਸਕੂਲ ਵੇਰਕਾ ਦੀ ਟੀਮ ਨੇ ਦੂਜਾ ਸਥਾਨ ਅਤੇ ਸ:ਸ:ਸ:ਸ ਦਸਮੇਸ਼ ਨਗਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …