ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਸਾਬਕਾ ਕੌਂਸਲਰ ਜਗਸੀਰ ਸਿੰਘ ਗਾਂਧੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਨੌਜਵਾਨ ਬੇਟੀ ਰੁਪਿੰਦਰ ਕੌਰ ਰੀਤੂ (20 ਸਾਲਾ) ਦੀ ਅਚਾਨਕ ਮੌਤ ਹੋ ਗਈ। ਇਸ ਹੋਈ ਬੇਵਕਤੀ ਮੌਤ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਰੁਪਿੰਦਰ ਕੌਰ ਨੂੰ ਅਚਾਨਕ ਬੁਖ਼ਾਰ ਹੋਇਆ ਸੀ ਤਾਂ ਪਰਿਵਾਰ ਵਲੋਂ ਮੁਢਲੀ ਡਾਕਟਰੀ ਸਹਾਇਤਾ ਦੇ ਲੌਂਗੋਵਾਲ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ।ਹਾਲਤ ਹੋਰ ਵਿਗੜਦੀ ਦੇਖ ਉਕਤ ਲੜਕੀ ਨੂੰ ਅੱਗੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ।ਜਿਥੇ ਜੇਰੇ ਇਲਾਜ ਉਕਤ ਨੌਜਵਾਨ ਲੜਕੀ ਦੀ ਮੌਤ ਹੋ ਗਈ।
ਇਸੇ ਦੌਰਾਨ ਸਾਬਕਾ ਪ੍ਰਧਾਨ ਕਮੇਟੀ ਸ਼੍ਰੋਮਣੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮਾਸਟਰ ਨਰਿੰਦਰ ਸ਼ਰਮਾ, ਜਗਜੀਤ ਸਿੰਘ ਜੱਗਾ, ਨਵਦੀਪ ਕੁਮਾਰ ਕੁੱਕੂ, ਸੁੱਖ ਵਿਰਕ ਸਾਹੋ ਕੇ, ਜਸਵੀਰ ਸਿੰਘ ਦਿੱਲੀ, ਸ਼ੇਰ ਸਿੰਘ ਖੰਨਾ, ਜਗਸੀਰ ਸਿੰਘ ਬਬਲਾ, ਗੋਲਡੀ ਸ਼ਰਮਾ, ਸ਼ੈਲੀ ਸ਼ਰਮਾ, ਦਰਸ਼ਨ ਸਿੰਘ, ਜਗਜੀਤ ਸਿੰਘ ਮਾਰਕਫੈਡ, ਬਿੰਦਰ ਠੇਕੇਦਾਰ, ਮਾਸਟਰ ਗੁਰਬਿੰਦਰ ਸਿੰਘ, ਸੰਦੀਪ ਕੁਮਾਰ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਕਰਮ ਸਿੰਘ ਸਾਬਕਾ ਐਮ.ਸੀ ਅਤੇ ਸਮੂਹ ਨਗਰ ਨੇ ਸਾਬਕਾ ਕੌਂਸਲਰ ਜਗਸੀਰ ਸਿੰਘ ਗਾਂਧੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …