ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਸ਼ਤਾਬਦੀ ਮਨਾਈ ਗਈ।ਕਾਲਜ ਤੋਂ ਕਿਚਲੂ ਚੌਕ ਤੱਕ ਸਾਈਕਲ ਰੈਲੀ ਕੱਢੀ ਗਈ।ਜਿਸ ਨੂੰ ਫਰੀਡਮ ਫਾਈਟਰ ਸਕਸੈਸਰ ਆਰਗਨਾਈਜ਼ੇਸ਼ਨ ਦੇ ਜਨਰਲ ਸਕੱਤਰ ਤੇ ਅਜ਼ਾਦੀ ਘੁਲਾਟੀਏ ਸ੍ਰ. ਰਾਮ ਸਿੰਘ ਘਾਲਾਮਾਲਾ ਦੇ ਸਪੁੱਤਰ ਕਰਮਜੀਤ ਸਿੰਘ ਕੇ.ਪੀ ਨੇ ਹਰੀ ਝੰਡੀ ਦਿਖਾਈ।ਉਹਨਾਂ ਨਾਲ ਅਜ਼ਾਦੀ ਘੁਲਾਟੀਏ ਸ. ਬੰਤਾ ਸਿੰਘ ਦੇ ਪੋਤੇ ਜਤਿੰਦਰਪਾਲ ਸਿੰਘ ਵੀ ਆਏ।ਇਸ ਸਾਈਕਲ ਰੈਲੀ `ਚ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸਮੇਤ ਸਰੀਰਕ ਸਿੱਖਿਆ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਖੇਡਾਂ, ਐਨ.ਸੀ.ਸੀ ਅਤੇ ਐਨ.ਐਸ.ਐਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ।
ਇਸ ਉਪਰੰਤ ਸ. ਭਗਤ ਸਿੰਘ ਦੀ ਜ਼ਿੰਦਗੀ ਅਤੇ ਦਰਸ਼ਨ `ਤੇ ਆਧਾਰਿਤ ਇਕ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਡਾ. ਅਮਨਦੀਪ ਬੱਲ ਪ੍ਰੋ. ਜਲਿਆਂਵਾਲਾ ਬਾਗ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਅਮਨਦੀਪ ਬੱਲ ਦਾ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਦੇ ਦੇ ਕੇ ਸੁਆਗਤ ਕੀਤਾ।ਉਨਾਂ ਕਿਹਾ ਕਿ ਇਕ ਕ੍ਰਾਂਤੀਕਾਰੀ ਅਤੇ ਜੋਸ਼ੀਲੇ ਨੌਜਵਾਨ ਨੇਤਾ ਵਜੋ ਸ. ਭਗਤ ਸਿੰਘ ਨੂੰ ਹਮੇਸ਼ਾਂ ਹੀ ਬਹਾਦਰੀ ਭਰੇ ਕੰਮਾਂ ਲਈ ਯਾਦ ਰੱਖਿਆ ਜਾਏਗਾ।ਡਾ. ਅਮਨਦੀਪ ਬੱਲ ਨੇ ਸ. ਭਗਤ ਸਿੰਘ ਦੀ ਜਿੰਦਗੀ ਅਤੇ ਦਰਸ਼ਨ `ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨਾਂ ਦੇ ਜੀਵਨ ਦੇ ਕਈ ਅਣਪਛਾਤੇ ਪਹਿਲੂਆਂ `ਤੇ ਚਾਨਣਾ ਪਾਇਆ।
ਅੰਤ `ਚ ਸ. ਭਗਤ ਸਿੰਘ ਦੇ ਜੀਵਨ `ਤੇ ਆਧਾਰਿਤ `ਏਕ ਸੱਚਾ ਦੇਸ਼ ਭਗਤ` ਨਾਟਕ ਖੇਡਿਆ ਗਿਆ।ਜਿਸ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ `ਚ ਦੇਸ਼ ਭਗਤੀ ਅਤੇ ਬਹਾਦਰੀ ਦੀ ਭਾਵਨਾ ਪੈਦਾ ਕਰਨਾ ਸੀ।ਸ਼ੀਹਰ ਦੇ ਨਾਮਵਰ ਡਾਕਟਰ ਅਤੇ ਆਰਟ ਗੈਲਰੀ ਦੇ ਸਰਪ੍ਰਸਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਦੇ ਇਸ ਆਯੋਜਨ ਦੀ ਸ਼ਲਾਘਾ ਕਰਦੇ ਹੋਏ ਡਾ. ਗਰੋਵਰ ਨੇ ਕਿਹਾ ਕਿ ਸ. ਭਗਤ ਸਿੰਘ ਦੀ ਜ਼ਿੰਦਗੀ ਅਤੇ ਸਿੱਖਿਆ ਨੂੰ ਸਕਾਰਾਤਮਕ ਢੰਗ ਨਾਲ ਮੰਚ ‘ਤੇ ਪੇਸ਼ ਕੀਤਾ ਗਿਆ ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ, ਜਦਕਿ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਡਾ. ਸੁਨੀਤਾ ਸ਼ਰਮਾ ਪੰਜਾਬੀ ਵਿਭਾਗ ਵਲੋਂ ਮੰਚ ਸੰਚਾਲਨ ਕੀਤਾ ਗਿਆ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …