Tuesday, April 8, 2025
Breaking News

ਭਗਵਾਨ ਸ਼੍ਰੀ ਵਾਲਮੀਕਿ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਬੰਧੀ ਮੇਅਰ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ

ਕਿਹਾ, ਸ਼ਹਿਰ ਦੀਆਂ ਸੜ੍ਹਕਾਂ ਹੋਣਗੀਆਂ ਸਾਫ਼, ਹਰ ਪਾਸੇ ਹੋਵੇਗੀ ਜਗਮਗ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਭਗਵਾਨ ਸ੍ਰੀ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾ ਨੂੰ ਲੈ ਕੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਹੋਈ।ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਕੇਂਦਰੀ ਵਾਲਮੀਕਿ ਮੰਦਰ, ਹਾਥੀ ਗੇਟ ਦੇ ਚੇਅਰਮੈਨ ਯੋਗਰਾਜ ਮਲਹੋਤਰਾ, ਅਸ਼ੋਕ ਭੱਟੀ, ਤਿਰਲੋਕ ਚੰਦ, ਅਤੇ ਰਜਿੰਦਰ ਕੁਮਾਰ ਨੀਟੂ ਤੋਂ ਇਲਾਵਾ ਨਗਰ ਨਿਗਮ ਅੰਮ੍ਰਿਤਸਰ ਦੇ ਸਿਵਲ, ਓ.ਐਂਡ.ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ।ਇਸ ਮੀਟਿੰਗ ਵਿਚ ਮੰਦਰ ਕਮੇਟੀ ਨੇ ਮੇਅਰ ਰਿੰਟੂ ਨੂੰ ਦੱਸਿਆ ਕਿ ਅਗਾਮੀ ਦਿਨਾਂ ਦੇ ਵਿਚ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧ ਵਿਚ ਇਕ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਣੀ ਹੈ।ਉਹਨਾ ਕਿਹਾ ਕਿ ਸ਼ਹਿਰ ਦੀਆਂ ਕਈ ਸੜ੍ਹਕਾਂ ਦੀ ਮੁਰੰਮਤ, ਸਾਫ਼-ਸਫਾਈ, ਚੌਂਕਾਂ ਵਿਚ ਸਟਰੀਟ ਲਾਈਟ ਅਤੇ ਮਿੰਨੀ ਹਾਈਮਾਸਟ ਆਦਿ ਦੇ ਢੁੱਕਵੇਂ ਇੰਤਜਾਮ ਦੀ ਲੋੜ ਹੈ।
ਮੇਅਰ ਰਿੰਟੂ ਅਤੇ ਸੰਯੁਕਤ ਕਮਿਸ਼ਨਰ ਨੇ ਕੇਂਦਰੀ ਵਾਲਮੀਕਿ ਮੰਦਰ ਦੇ ਅਹੁੱਦੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਸ਼ਹਿਰ ਦੀਆਂ ਸੜਕਾਂ ਤੇ ਕੋਈ ਟੋਇਆ ਨਜ਼ਰ ਨਹੀ ਆਵੇਗਾ।ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਜਗਮਗ ਕਰਨਗੀਆ ਅਤੇ ਸਫਾਈ ਵਲੋਂ ਵੀ ਕੋਈ ਸਮੱਸਿਆ ਨਹੀਂ ਆਵੇਗੀ।ਉਹਨਾਂ ਨੇ ਕਿਹਾ ਕਿ ਅਗਰ ਕਿਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਅਤੇ ਉਹਨਾਂ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਹਨਾਂ ਨੇ ਕਿਹਾ ਕਿ ਤਿਉਹਾਰਾਂ ਨੂੰ ਲੈ ਕੇ ਟੀਮਾਂ ਬਣਾਈਆਂ ਜਾਣ ਅਤੇ ਮੰਦਰ, ਗੁਰਦੁਆਰੇ ਅਤੇ ਮਸਜ਼ਿਦਾਂ ਦੇ ਕੋਲ ਸਾਫ-ਸਫਾਈ ਅਤੇ ਸਟਰੀਟ ਲਾਈਟ ਦੀ ਸ਼ਿਕਾਇਤ ਨੂੰ ਖਾਸ ਤੌਰ ਤੇ ਚੈਕ ਕੀਤਾ ਜਾਵੇ।
ਮੇਅਰ ਰਿੰਟੂ ਨੁੰ ਕਿਹਾ ਕਿ ਦੀਵਾਲੀ ਦੇ ਨੇੜੇ ਤਿਉਹਾਰ ਹੁੰਦੇ ਹਨ ਜਿਸ ਨੂੰ ਲੈ ਕੇ ਉਹਨਾਂ ਵਲੋਂ ਪਹਿਲੇ ਹੀ  ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਿਉਹਾਰ ਵੇਲੇ ਸ਼ਹਿਰ ਦੇ ਵਿਚ ਸਫਾਈ ਵਿਵਸਥਾ ਅਤੇ ਹੋਰ ਕੰਮਾਂ ਲਈ ਔਚਕ ਨਰੀਖਣ ਕਰਨਗੇ ਜਿਸ ਦਾ ਅਧਿਕਾਰੀ ਧਿਆਨ ਰੱਖਣ।   ਮੇਅਰ ਰਿੰਟੂ ਨੇ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਲਈ ਉਹ ਹਮੇਸ਼ਾਂ ਵਚਨਬੱਧ ਹਨ, ਉਥੇ ਹੀ ਉਹਨਾਂ ਨੇ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਿਉਹਾਰਾਂ ਤੇ ਆਪਣਾ ਘਰ ਅਤੇ ਆਲਾ-ਦੁਆਲਾ ਸਾਫ ਰੱਖਣ ਅਤੇ ਨਗਰ ਨਿਗਮ ਨੂੰ ਆਪਣਾ ਸਹਿਯੋਗ ਦੇਣ ।
ਇਸ ਮੌਕੇ ਨਿਗਰਾਨ ਇੰਜੀ. ਦੁਪਿੰਦਰ ਸੰਧੂ, ਸੰਦੀਪ ਸਿੰਘ, ਸਤਿੰਦਰ ਕੁਮਾਰ, ਐਕਸੀਅਨ ਮਨਜੀਤ ਸਿੰਘ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਡਾ: ਯੋਗੇਸ਼ ਅਰੋੜਾ, ਸੁਰਿੰਦਰ ਸਿੰਘ ਜੇ.ਈ ਆਦਿ ਮੌਜ਼ੂਦ ਸਨ।

Check Also

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਬਦਲੇਗੀ ਤਕਦੀਰ -ਧਾਲੀਵਾਲ

ਅਜਨਾਲਾ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਿੱਛਲੇ ਤਿੰਨ ਸਾਲਾਂ ਦੌਰਾਨ ਸਿੱਖਿਆ …