ਸਮਰਾਲਾ, 6 ਅਕਤੂਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਭਗਵਾਨਪੁਰਾ ਵਿਖੇ ਦੂਸਰਾ ਵਿਸ਼ਾਲ ‘ਆਦਿ ਧਰਮ ਸਤਿਸੰਗ’ ਕਰਵਾਇਆ ਗਿਆ।ਕੁਲਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਇਸ ਸਤਿਸੰਗ ਵਿੱਚ 707 ਸੁਆਮੀ ਰਵੀ ਚਰਨਦਾਸ ਜੀ ਮਹਾਰਾਜ ਜੀ ਦੇ ਗੱਦੀ ਨਸ਼ੀਨ ਸੰਤ ਬਲਵੀਰ ਦਾਸ ਮਹਾਰਾਜ ਚਾਵੇ ਵਾਲਿਆਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਸੰਗਤ ਨੂੰ ਜਗਤ ਗੁਰੂ ਰਵੀਦਾਸ ਮਹਾਰਾਜ ਜੀ ਦੀ ਇਲਾਹੀ ਬਾਣੀ ਨਾਲ ਜੋੜਦੇ ਹੋਏ ਆਦਿ ਧਰਮ, ਦੀਵਾਲੀ ਅਤੇ ਦੁਸਹਿਰੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਇਸ ਸਤਿਸੰਗ ਵਿੱਚ ਡਾ. ਰਾਜਕੁਮਾਰ (ਸੰਤ) ਬਹਾਦਰਪੁਰ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮੁੱਚੀ ਸੰਗਤ ਨੂੰ ਰਵੀਦਾਸ ਮਹਾਰਾਜ ਦੀ ਬਾਣੀ ਨਾਲ ਜੋੜਿਆ ਅਤੇ ਸਰਬਤ ਦੇ ਭਲੇ ਲਈ ਇਲਾਹੀ ਬਾਣੀ ਤੇ ਅਮਲ ਕਰਨ ਦੀ ਸਿੱਖਿਆ ਦਿੱਤੀ।ਬੱਚਿਆਂ ਦੀ ਮੁੱਢਲੀ ਲੋੜ ਵਿੱਦਿਆ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਮੱਲਾਂ ਮਾਰਨ ਵਾਲੇ 16 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਚ ਅਹੁੱਦਿਆਂ ‘ਤੇ ਬਿਰਾਜਮਾਨ ਹੋਣ ਦਾ ਅਸ਼ੀਰਵਾਦ ਦਿੱਤਾ।ਸਤਿਸੰਗ ਵਿੱਚ ਢਾਡੀਆਂ ਨੇ ਬੀਰ ਰਸੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸਤਿਸੰਗ ਵਿੱਚ ਨਛੱਤਰ ਸਿੰਘ ਸ਼ੌਕੀ, ਸੁਖਬੀਰ ਸਿੰਘ ਭੁਮੱਦੀ ਇੰਟਰਨੈਸ਼ਨਲ ਢਾਡੀ ਜਥਾ, ਅਮਰਜੀਤ ਸਿੰਘ ਸਾਂਪਲਾ, ਗੁਰਮੇਲ ਸਿੰਘ ਸਲੌਦੀ, ਸੁਖਵਿੰਦਰ ਸਿੰਘ ਸਟੇਜ ਸੈਕਟਰੀ ਨੇ ਮਿਲੀਆਂ ਡਿਊਟੀਆਂ ਜਿੰਮੇਦਾਰੀ ਨਾਲ ਨਿਭਾਈਆਂ।
ਇਸ ਮੌਕੇ ਕੁਲਵਿੰਦਰ ਸਿੰਘ ਭਗਵਾਨਪੁਰਾ, ਮੋਹਣ ਸਿੰਘ ਪ੍ਰਧਾਨ, ਸਿਕੰਦਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਗਿੱਲ, ਰਣਧੀਰ ਸਿੰਘ ਸੋਨੀ, ਹਰਭਜਨ ਸਿੰਘ ਗਾਂਧੀ, ਸ਼ੇਰ ਸਿੰਘ ਕਾਰਜਕਾਰੀ ਮੈਂਬਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …