Monday, December 8, 2025

ਸੜਕੀ ਆਵਾਜਾਈ ਰੋਕ ਕੇ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ

PPN0712201416
ਥੋਬਾ, 7 ਦਸੰਬਰ (ਸੁਰਿੰਦਰਪਾਲ ਸਿੰਘ) – ਲੋਕ ਪਰਿਵਰਤਨ ਸਹਾਰਾ ਸੁਸਾਇਟੀ ਵੱਲੋਂ ਪਿੰਡਾਂ ਵਿੱਚ ਕਂੈਪ ਲਗਾ ਕੇ ਆਮ ਲੋਕਾਂ ਨੁੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਰਕਾਰ ਕੋਲੋ ਆਪਣੀਆ ਮੰਗਾਂ ਮੰਨਵਾਉਣ ਲਈ ਸੜਕਾਂ ‘ਤੇ ਆਵਾਜਈ ਨੁੰ ਨਾ ਰੋਕਿਆ ਜਾਵੇ।ਇਸ ਮੁਹਿੰਮ ਨੁੰ ਉਦੋ ਬੂਰ ਪੈਦਾਂ ਨਜਰ ਆਇਆ, ਜਦ ਪਿਛਲੇ ਦਿਨੀ ਦਿੱਲੀ ਵਿੱਚ ਚਰਚ ਨੂੰ ਸ਼ਹੀਦ ਕਰਨ ਦੀ ਘਟਨਾ ਦੇ ਰੋਸ ਵਜੋ ਫਤਿਹਗੜ੍ਹ ਚੂੜੀਆਂ ਵਿਖੇ ਇਸਾਈ ਭਾਈਚਾਰੇ ਨੇ ਆਮ ਆਵਾਜਾਈ ਨੂੰ ਰੋਕਣ ਦੀ ਬਜਾਏ ਡੀ.ਐਸ.ਪੀ ਦਫਤਰ ਸਾਹਮਣੇ ਅਰਥੀ ਫੂਕ ਮੁਜਾਹਰਾ ਕੀਤਾ।
ਇਸ ਸਬੰਧੀ ਜਦੋ ਲੋਕ ਪਰਿਵਰਤਨ ਸਹਾਰਾ ਸੁਸਾਇਟੀ ਦੇ ਆਗੂ ਮੈਡਮ ਰਮਨੀਤ ਰਿੰਮੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਟ੍ਰੈਫਿਕ ਜਾਮ ਕਰਨ ਨਾਲ ਸੜਕਾਂ ‘ਤੇ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਤੇ ਭੀੜ ਭੜੱਕਾ ਹੋ ਜਾਂਦਾ ਹੈ।ਲੋਕ ਜਾਮ ਵਿੱਚ ਫਸ ਜਾਂਦੇ ਹਨ ਤੇ ਪ੍ਰੇਸ਼ਾਨ ਹੁੰਦੇ ਹਨ।ਉਹਨਾਂ ਕ੍ਰਿਸਚਨ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨ੍ਹਾ ਨੇ ਫਤਿਹਗੜ੍ਹ ਚੂੜੀਆਂ ਵਿਖੇ ਆਮ ਲੋਕਾਂ ਨੂੰ ਅਣਚਾਹੀ ਸਰੀਰਕ ਅਤੇ ਮਾਨਸਿਕ ਪ੍ਰੇਸਾਨੀ ‘ਚ ਪਾਉਣ ਤੋਂ ਸੰਕੋਚ ਕੀਤਾ।
ਇਸ ਮੌਕੇ ਉੱਘੇ ਵਕੀਲ ਤੇ ਸਮਾਜ ਸੇਵੀ ਸ੍ਰੀ ਰਾਜੀਵ ਮਦਾਨ ਰਮਦਾਸ ਨੇ ਕਿਹਾ ਕਿ ਸੜਕਾਂ ‘ਤੇ ਆਵਾਜਾਈ ਰੋਕਣਾ ਮਨੁੱਖੀ ਅਧਿਕਾਰਾਂ ਵਿਰੁੱਧ ਹੈ।ਲੋਕਾਂ ਨੂੰ ਸੜਕਾਂ ਤੇ ਘੰਟਿਆਂ ਬੱਧੀ ਜਾਮ ਵਿੱਚ ਫਸਾ ਕੇ ਰੱਖਣਾ ਤਸੀਹੇ ਦੇਣ ਵਰਗੀ ਕਾਰਵਾਈ ਹੈ।ਵਕੀਲ ਸ੍ਰੀ ਦੀਪਕ ਕੁਮਾਰ ਰਮਦਾਸ ਨੇ ਕਿਹਾ ਸਾਨੂੰ ਸਾਰਿਆਂ ਨੂੰ ਆਵਾਜਾਈ ਨਾ ਰੋਕਣ ਵਾਲੇ ਵਿਚਾਰ ‘ਜਨ ਹਿੱਤ’ ਵਿੱਚ ਲੈ ਕੇ ਜਾਣੇ ਚਾਹੀਦੇ ਹਨ, ਤਾਂ ਜੋ ਆਮ ਪਬਲਿਕ ਨੂੰ ਪ੍ਰੇਸ਼ਾਨੀ ਤੋ ਬਚਾਇਆ ਜਾ ਸਕੇ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਿਦਆਰਥਣ ਦਾ ਮੁੱਕੇਬਾਜ਼ੀ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply