ਥੋਬਾ, 7 ਦਸੰਬਰ (ਸੁਰਿੰਦਰਪਾਲ ਸਿੰਘ) – ਕ੍ਰਿਸਚਨ ਸਮਾਜ ਫਰੰਟ ਵੱਲੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਕਾਸ਼ ਦਿਹਾੜਾ 22 ਦਸੰਬਰ ਨੂੰ ਅਜਨਾਲਾ ਦੀ ਦਾਣਾ ਮੰਡੀ ਵਿਖੇ ਬੜ੍ਹੀ ਸ਼ਰਧਾ ਨਾਲ ਮਨਾਇਆ ਜਾਵੇਗਾ । ਇਸ ਸਬੰਧੀ ਫਰੰਟ ਦੇ ਸੂਬਾ ਪ੍ਰਧਾਨ ਸੋਨੂੰ ਜਾਫਰ ਵੱਲੋਂ ਪਿੰਡਾਂ ਅੰਦਰ ਮੀਟਿੰਗਾ ਕਰਕੇ ਸਮਾਗਮ ਅੰਦਰ ਭਾਈਚਾਰੇ ਦੀ ਸਮੂਲੀਅਤ ਕਰਵਾਉਣ ਲਈ ਲਾਮਬੰਦੀ ਜਾਰੀ ਹੈ।ਅੱਜ ਪਿੰਡ ਜੱਟਾ, ਪਸ਼ੀਆ, ਮਹਿਮਦ ਮੰਦਰਾਂਵਾਲਾ ਤੇ ਕੋਟਲੀ ਸ਼ਾਹ ਹਬੀਬ ਵਿਖੇ ਮੀਟਿੰਗਾਂ ਕੀਤੀਆ ਗਈਆ ।ਇਸ ਉਪਰੰਤ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆ ਸੋਨੂੰ ਜਾਫਰ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਦੱਬੇ ਕੁਚਲੇ ਲੋਕਾਂ ਦੀ ਅਜਾਦੀ ਲਈ ਅਥਾਹ ਯਤਨ ਕੀਤੇ ਜਿਸ ਕਰਕੇ ਜਾਲਮ ਲੋਕਾਂ ਨੇ ਉਹਨਾਂ ਨੂੰ ਸੂਲੀ ਤੇ ਚੜ੍ਹਾ ਦਿੱਤਾ।ਉਹਨਾਂ ਦੇ ਜਨਮ ਦਿਹਾੜ੍ਹੇ ਨੂੰ ਮਨਾਉਣ ਲਈ ਫਰੰਟ ਅਜਨਾਲਾ ਵਿਖੇ ਵਿਸ਼ੇਸ਼ ਪ੍ਰਾਰਥਨਾ ਕਰੇਗਾ ਤੇ ਭਾਰਤ ਸਮੇਤ ਸਮੁੱਚੇ ਖਿੱਤੇ ਵਿੱੱਚ ਸ਼ਾਤੀ ਲਈ ਦੁਆ ਕਰੇਗਾ।ਜਿਸ ਸ਼ਾਤੀ ਲਈ ਪ੍ਰਭੂ ਯਿਸੂ ਮਸੀਹ ਨੇ ਅਹੂਤੀ ਦਿੱਤੀ।ਇਸ ਉਪਰੰਤ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾ ਵੱਲੋਂ ਦਿੱਲੀ ਵਿਖੇ ਜੋ ਚਰਚ ਸ਼ਹੀਦ ਕੀਤੀ ਗਈ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਜਿਸ ਦੀ ਕ੍ਰਿਸਚਨ ਭਾਈਚਾਰਾ ਸਖਤ ਸ਼ਬਦਾ ਵਿੱਚ ਨਿੰਦਿਆਂ ਕਰਦਾ ਹੈ ਇਸ ਮੌਕੇ ਉਹਨਾ ਨਾਲ ਸੂਬਾ ਆਗੂ ਰਿੰਕੂ ਗੁਮਟਾਲਾ, ਫਰੰਟ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਸੈਮੂਅਲ ਮਸੀਹ ਦੂਜੋਵਾਲ, ਮੀਤ ਪ੍ਰਧਾਨ ਅਮਰੀਕ ਮਸੀਹ ਅਵਾਣ, ਕ੍ਰਿਸਚਨ ਫਰੰਟ ਦੇ ਜਿਲ੍ਹਾ ਪ੍ਰਧਾਨ ਵਿਲੀਅਮ ਜੱਟਾ,ਯੂਥ ਆਗੂ ਸੰਜੀਵ ਕੁਮਾਰ ਪਸ਼ੀਆ, ਪ੍ਰਮਜੀਤ ਕੋਟਲੀ ਸ਼ਾਹ ਹਬੀਬ, ਕੰਵਲ ਜਿਊਲਰ, ਐਜਕ ਮਸੀਹ, ਯੂਨਸ ਮਸੀਹ, ਰਾਜੂ ਮਸੀਹ, ਗੋਗੀ ਮਸੀਹ, ਹੈਪੀ ਮਸੀਹ, ਇਲਅਿਾਸ ਮਸੀਹ, ਪ੍ਰਗਟ ਮਸੀਹ, ਸ਼ਿੰਦਾ ਮਸੀਹ, ਕਸ਼ਮੀਰ ਮਸੀਹ, ਬੱਲੀ ਮਸੀਹ, ਵਿਲਸਨ ਮਸੀਹ ਤੋਂ ਇਲਾਵਾ ਵੱਡੀ ਪੱਧਰ ਤੇ ਭਾਈੂਚਾਰੇ ਦੇ ਲੋਕ ਹਾਜਰ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …