
ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਬਾਲੀਵੁਡ ਅਦਾਕਾਰਾ ਤੇ ਫਿਲਮੀ ਜਗਤ ਦੇ ਉਘੇ ਕਲਾਕਾਰ ਅਮਿਤਾਭ ਬਚਨ ਦੀ ਨੂੰਹ ਐਸ਼ਵਰਿਆ ਰਾਏ ਨੇ ਇੱਛਾ ਜਤਾਉਣ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਨਾ ਟੇਕਿਆ ਅਤੇ ਮਾਲ ਰੋਡ ਸਥਿਤ ਕਲਿਆਣ ਜਵੈਲਰਜ਼ ਦਾ ਉਦਘਾਟਨ ਕਰਨ ਉਪਰੰਤ ਨਿੱਜੀ ਹੈਲੀਕਾਪਟਰ ਰਾਹੀ ਜਲੰਧਰ ਲਈ ਰਵਾਨਾ ਹੋ ਗਈ।ਐਸ਼ਵਰਿਆ ਰਾਏ ਵਲੋਂ ਕਲਿਆਣ ਜਵੈਲਰਜ਼ ਦੇ ਉਦਘਾਟਨ ਮੌਕੇ ਕਲਿਆਣ ਜਵੈਲਰਜ਼ ਦੇ ਚੇਅਰਮੈਨ ਅਤੇ ਐਮ.ਡੀ ਸ੍ਰੀ ਟੀ.ਐਸ. ਕਲਿਆਣਰਮਨ, ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੀ ਮੌਜੂਦ ਸਨ, ਜਦਕਿ ਵੱਡੀ ਗਿਣਤੀ ‘ਚ ਐਸ਼ਵਰਿਆ ਰਾਏ ਬਚਨ ਦੀ ਇੱਕ ਝਲਕ ਪਾਉਣ ਲਈ ਉਨਾਂ ਦੇ ਪ੍ਰਸੰਸਕਾਂ ਦਾ ਵੀ ਵੱਡਾ ਇਕੱਠ ਇਕੱਤਰ ਸੀ।
ਉਦਘਾਟਨ ਤੋਂ ਬਾਅਦ ਸਟੇਜ ਤੋਂ ਸਤਿ ਸ੍ਰੀ ਅਕਾਲ ਪੰਜਾਬ ਕਹਿਣ ਉਪਰੰਤ ਐਸ਼ਵਰਿਆ ਰਾਏ ਨੇ ਕਿਹਾ ਸੀ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਹੈ ਅਤੇ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ‘ਤੇ ਸੁਰੱਖਿਆ ਮਜ਼ਬੂਤ ਕਰ ਦਿੱਤੀ ਸੀ।ਲੇਕਿਨ ਐਸ਼ਵਰਿਆ ਰਾਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਿਨਾਂ ਹੀ ਚਲੀ ਗਈ। ਐਸ਼ਵਰਿਆ ਦੇ ਮੱਥਾ ਟੇਕਣ ਨਾ ਆਉਣ ‘ਤੇ ਕਈ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਕੁੱਝ ਇਸ ਨੂੰ ਸਮੇਂ ਦੀ ਘਾਟ ਅਤੇ ਕੁੱਝ ਐਸ਼ਵਰਿਆ ਦੇ ਸਹੁਰਾ ਬਿਗ ਬੀ (ਅਮਿਤਾਭ ਬਚਨ) ਦਾ ਨਾਮ 1984 ਦੇ ਸਿੱਖ ਕਤਲੇਆਮ ਵਿੱਚ ਆਉਣਾ ਦੱਸ ਰਹੇ ਹਨ। ਲੋਕਾਂ ਦਾ ਕਹਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਨਾ ਜਾਣਾ ਐਸ਼ਵਰਿਆ ਵੱਲੋਂ 1984 ਕਤਲੇਆਮ ਬਾਰੇ ਕਿਸੇ ਵੀ ਟਿੱਪਣੀ ਤੋਂ ਬਚਣਾ ਹੋ ਸਕਦਾ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media