Friday, August 1, 2025
Breaking News

ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ

PPN0712201420

ਭਿੱਖਵਿੰਡ, 8 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) – ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਚੂੰਘ ਵਿਖੇ ਜਥੇਦਾਰ ਮਨਜੀਤ ਸਿੰਘ ਵੱਲੋਂ ਸਾਹਿਬਜਾਦਿਆਂ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਸਾਹਿਤ ਮਨਾਇਆ ਗਿਆ। ਜਨਮ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਤੇ ਕਥਾ ਵਾਖਿਆਨ ਦੁਆਰਾ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਭੋਗ ਉਪਰੰਤ ਗ੍ਰੰਥੀ ਸਤਨਾਮ ਸਿੰਘ ਵੱਲੋਂ ਸਾਹਿਬਜਾਦਿਆਂ ਦੀਆਂ ਕੁਰਬਾਨੀਆਂ ਤੇ ਚਾਨਣਾ ਪਾਇਆ ਗਿਆ। ਇਸ ਸਮੇਂ ਇਕ ਛੋਟੀ ਲੜਕੀ ਕਿਰਨਦੀਪ ਕੌਰ ਵੱਲੋਂ ਦਾਜ ਦੇ ਵਿਰੁੱਧ ਕਵਿਤਾ ਸੁਣਾਈ ਗਈ। ਜਥੇਦਾਰ ਮਨਜੀਤ ਸਿੰਘ ਕੰਬੋਕੇ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਪੰਜ ਸਿੰਘਾਂ ਨੂੰ ਸਿਰੋਪਾਓ ਭੇਂਟ ਕੀਤੇ। ਇਸ ਸਮੇਂ ਹੋਰਨਾ ਤੋਂ ਇਲਾਵਾ ਜਥੇਦਾਰ ਬਲਕਾਰ ਸਿੰਘ ਕੰਬੋਕੇ, ਪ੍ਰਤਾਪ ਸਿੰਘ, ਸਰਪੰਚ ਹਰਜੀਤ ਸਿੰਘ ਚੂੰਘ, ਸਰਪੰਚ ਕੁਲਵਿੰਦਰ ਸਿੰਘ ਗੋਰਖਾ, ਸੁੱਖ ਝਾਮਕਾ, ਮੁਖਤਾਰ ਸਿੰਘ ਗੋਰਖਾ, ਪ੍ਰਿੰਸ ਭਿੱਖਵਿੰਡ, ਸਰਵਨ ਸਿੰਘ ਮੱਖੀ, ਮੈਂਬਰ ਸੁਖਦੇਵ ਸਿੰਘ, ਸਰਪੰਚ ਮੇਜ਼ਰ ਸਿੰਘ, ਬਲਵਿੰਦਰ ਸਿੰਘ ਕੰਬੇਕੇ, ਸਰਪੰਚ ਦੇਸੋ ਕੰਬੋਕੇ, ਕਾਬਲ ਸਿੰਘ ਅਲਗੋਂ, ਸਤਨਾਮ ਸਿੰਘ ਆੜਤੀਆ ਕੰਬੋਕੇ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply