Saturday, August 2, 2025
Breaking News

ਸਿਡਾਨਾ ਇੰਸਟੀਚਿਊਟ ਵਿਖੇ ‘ਸਵੱਛ ਭਾਰਤ ਮੁਹਿੰਮ’ ਦੀ ਡਾ. ਜੀਵਨ ਜੋਤੀ ਸਿਡਾਨਾ ਵਲੋਂ ਹਰੀ ਝੰਡੀ ਦੇ ਕੇ ਸ਼ੁਰੂੁਆਤ

PPN0712201418
ਅੰਮ੍ਰਿਤਸਰ, 7 ਦਸੰਬਰ (ਰੋਮਿਤ ਸ਼ਰਮਾ) -ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਖਿਆਲਾ ਖੁਰਦ ਕੈਂਪਸ ਵਿਖੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਰੰਭੀ ਗਈ “ਸਵੱਛ ਭਾਰਤ ਮੁਹਿੰਮ” ਦੀ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਹਰੀ ਝੰਡੀ ਦੇ ਕੇ ਸ਼ੁਰੂੁਆਤ ਕੀਤੀ।ਬੀ.ਐਡ ਦੇ ‘ਲੀਡਰਜ਼’ ਹਾਊਸ ਦੇ 25 ਵਿਦਿਆਰਥੀਆਂ ਨੇ ਆਪਣੇ ਹਾਊਸ ਇੰਚਾਰਜ਼ ਅਧਿਆਪਕਾ ਮਨਦੀਪ ਕੋਰ ਢਿੱਲੌ ਅਤੇ ਦਰਸ਼ਪੀ੍ਰਤ ਸਿੰਘ ਭੁੱਲਰ ਦੀ ਨਿਰਦੇਸ਼ਨਾਂ ਹੇਠ ਸ਼ੁਰੂ ਕੀਤੀ ਮੁਹਿੰਮ ਤਹਿਤ ਬੀ.ਐਡ ਦੇ ਦੂਸਰੇ ਹਾਊਸਾਂ ਦੇ ਵਿਦਿਆਥੀਆਂ ਅਤੇ ਅਧਿਆਪਕਾਂ ਨੇ ਕੈਂਪਸ ਦਾ ਆਲਾ ਦੁਆਲਾ ਸਾਫ ਕੀਤਾ ਅਤੇ ਬਾਅਦ ਵਿੱਚ ਸਾਰੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਦੁਆਰਾ ਇਹ ਸੁੰਹ ਚੁੱਕੀ ਗਈ ਕਿ ਨਰਿੰਦਰ ਮੋਦੀ ਜੀ ਦੁਆਰਾ ਚਲਾਈ ਗਈ ਮੁਹਿੰਮ ਨੂੰ ਭਾਰਤ ਦੇ ਕੋਨੇ-ਕੋਨੇ ਵਿੱਚ ਫੈਲਾਇਆ ਜਾਵੇ ਤਾਂ ਜੋ ਗਾਂਧੀ ਜੀ ਦੇ ਸੁਪਨੇ “ਸਵੱਛ ਭਾਰਤ” ਦਾ ਨਿਰਮਾਣ ਕੀਤਾ ਜਾਵੇ। ਇਸ ਮੋਕੇ ਤੇ ਸੰਸਥਾ ਦੇ ਪਿ੍ਰੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਵਿਦਿਆਰਥੀਆਂ ਦੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਇਸ ਮੁਹਿੰਮ ਨੂੰ ਅੱਗੇ ਜਾਰੀ ਰੱਖਣ ਲਈ ਪ੍ਰੇਰਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply