Monday, October 19, 2026

 ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਵਲੋਂ ਅਹੁਦੇਦਾਰਾਂ ਦਾ ਐਲਾਨ

PPN0112201402
ਅੰਮ੍ਰਿਤਸਰ, 8 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਦੀ ਸਰਪ੍ਰਸਤੀ ਸੰਸਥਾ ਦੇ ਸਰਪ੍ਰਸਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਕੀਤੀ, ਜਦਕਿ ਪ੍ਰਧਾਨਗੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪ੍ਰਵਾਨਾ ਨੇ ਕੀਤੀ।ਇਸ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜਕਾਰਨੀ ਕਮੇਟੀ ਦੀ ਸਥਾਪਨਾ ਕੀਤੀ ਗਈ।ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਸ ਮੀਟਿੰਗ ਵਿਚ ਮੀਤ ਪ੍ਰਧਾਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੀਤ ਪ੍ਰਧਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਜਰਨਲ ਸਕੱਤਰ ਗਿ: ਜਸਵਿੰਦਰ ਸਿੰਘ ਦਰਦੀ, ਦਫ਼ਤਰ ਸਕੱਤਰ ਗਿ: ਜੋਗਿੰਦਰ ਸਿੰਘ ਆਜਾਦ, ਖਜਾਨਚੀ ਭਾਈ ਹਰਜੋਤ ਸਿੰਘ ਜਖਮੀ, ਕਾਰਜਕਾਰਨੀ ਮੈਂਬਰ ਸz: ਭੁਪਿੰਦਰ ਸਿੰਘ ਪੀ.ਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਧਾਰਮਿਕ ਸਕੱਤਰ ਭਾਈ ਜਗਤਾਰ ਸਿੰਘ ਰਾਗੀ, ਅਤੇ ਕਾਰਜਕਾਰਨੀ ਮੈਂਬਰ ਗਿ: ਗੁਰਵਿੰਦਰ ਸਿੰਘ ਕੋਮਲ ਨੂੰ ਨਿਯੱਕਤ ਕੀਤਾ ਗਿਆ।
ਇਹ ਵੀ ਫੈਸਲਾ ਕੀਤਾ ਗਿਆ ਕਿ ਬੈਂਕ ਦਾ ਖਾਤਾ ਚਲਾਉਣ ਲਈ ਪ੍ਰਧਾਨ, ਦਫ਼ਤਰ ਸਕੱਤਰ, ਖਜਾਨਚੀ ਵਿਚੋਂ ਕੋਈ ਵੀ ਤਿੰਨ ਵਿਅਕਤੀ ਦਸਤਖਤ ਕਰਨਗੇ।ਸੰਸਥਾ ਨੂੰ ਬਕਾਇਦਾ ਦਫ਼ਤਰ ਰਜਿਸਟ੍ਰਾਰ ਵਿੱਚ ਰਜਿਸਟਰ ਕਰਵਾਇਆ ਜਾਵੇਗਾ।ਸੰਸਥਾ ਆਪਣੇ ਪੱਕੇ ਪਤੇ ਲਈ ਜਗ੍ਹਾ ਦੀ ਭਾਲ ਕਰਨ ਉਪਰੰਤ ਖ੍ਰੀਦ ਕਰਕੇ ਉਸ ਉਪਰ ਅਜੋਕੀ ਅਤੇ ਭਵਿੱਖੀ ਜਰੂਰਤ ਅਨੁਸਾਰ ਉਸਾਰੀ ਕਰਵਾਈ ਜਾਵੇਗੀ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply