ਗੁਰੂ ਸਾਹਿਬਾਨ ਵਲੋਂ ਦਿੱਤਾ ਸਾਂਝੀਵਾਲਤਾ ਦਾ ਉਪਦੇਸ਼ ਘਰ-ਘਰ ਪਹੁੰਚਾਉਣਾ ਚਾਹੀਦਾ ਹੈ- ਟਿੱਕਾ, ਢੋਟ ਤੇ ਜੋਲੀ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) ਸਥਾਨਕ ਗੁਰੂ ਨਾਨਕਪੁਰਾ ਵਿਖੇ ਸਰਬੱਤ ਦੇ ਭੱਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਧਾਰਮਿਕ ਪ੍ਰੋਗਰਾਮ ਵਿੱਚ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਡਿਪਟੀ ਮੇਅਰ ਅਵਿਨਾਸ਼ ਜੋਲੀ, ਕੋਸਲਰ ਅਮਰਬੀਰ ਸਿੰਘ ਢੋਟ, ਕੋਸਲਰ ਗੁਰਪ੍ਰੀਤ ਸਿੰਘ ਮਿੰਟੂ, ਕੋਸਲਰ ਡਾ. ਅਨੂਪ ਸ਼ਰਮਾ ਆਦਿ ਆਗੂਆਂ ਨੇ ਹਾਜ਼ਰੀ ਲਵਾਈ।ਅਰਦਾਸ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਗੁਰਪ੍ਰਤਾਪ ਸਿੰਘ ਟਿੱਕਾ ਤੇ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਸਾਂਝੀਵਾਲਤਾ ਦਾ ਉਪਦੇਸ਼ ਘਰ-ਘਰ ਪਹੁੰਚਾਉਣਾ ਚਾਹੀਦਾ ਹੈ ।ਸੁਰਿੰਦਰਪਾਲ ਸਿੰਘ ਬਿੱਲਾ ਨੇ ਸ੍ਰ. ਟਿੱਕਾ, ਜੋਲੀ, ਢੋਟ ਤੇ ਹੋਰ ਸ਼ਖਸ਼ੀਅਤਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਉ ਭੇਂਟ ਕਰਕੇ ਸਨਮਾਨਤ ਕੀਤਾ ।ਇਸ ਮੌਕੇ ਜਥੇ: ਜਸਬੀਰ ਸਿੰਘ ਰਤਨ, ਜਤਿੰਦਰ ਸਿੰਘ ਭੱਲਾ, ਜਥੇ: ਜਸਬੀਰ ਸਿੰਘ ਭੋਲਾ, ਅਰਵਿੰਦਰ ਸਿੰਘ ਪਿੰਟੂ ਹਰੀਪੁਰਾ, ਲਾਲ ਚੰਦ ਲਾਲੀ, ਹੈਪੀ ਓਹਰੀ, ਰਵਿੰਦਰ ਸਿੰਘ ਰਵੀ, ਰਾਗੀ ਇੰਦਰਪਾਲ ਸਿੰਘ, ਰਮਿੰਦਰਪਾਲ ਸਿੰਘ ਰੋਮੀ ਆਦਿ ਹਾਜ਼ਰ ਸਨ।